
ਗੁਰਦਾਸਪੁਰ: ਬਹੁਤ ਦੁੱਖ ਨਾਲ ਇਹ ਖ਼ਬਰ ਪੜ੍ਹੀ ਜਾਏਗੀ ਕਿ ਕਮਿਊਨਿਸਟ ਲਹਿਰ ਦੇ ਮੁਦੱਈ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਬਹੁਤ ਹੀ ਸਤਿਕਾਰਤ ਆਗੂ ਕਾਮਰੇਡ ਅਵਤਾਰ ਸਿੰਘ ਪ੍ਰਧਾਨ ਗੁਰਦਾਸਪੁਰ, ਜਿਨ੍ਹਾਂ ਲੰਮਾ ਸਮਾਂ ਮੁਲਾਜ਼ਮ ਲਹਿਰ ਦੀ ਅਗਵਾਈ ਕੀਤੀ। ਪਿਛਲੀ ਰਾਤ 20 ਦਸੰਬਰ 2025 ਨੂੰ ਕਰੀਬ ਦੋ ਵਜੇ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ ਇਕ ਵਜੇ ਬਟਾਲਾ ਰੋਡ ਗੁਰਦਾਸਪੁਰ ਸ਼ਮਸ਼ਾਨਘਾਟ ਕੀਤਾ ਜਾਵੇਗਾ। ਬਹੁਤ ਸਾਰੇ ਆਗੂਆਂ ਦੇ ਸ਼ੋਕ ਸੰਦੇਸ਼ ਲਗਾਤਾਰ ਜ਼ਿਲ੍ਹਾ ਦਫ਼ਤਰ ਪੁੱਜ ਰਹੇ ਹਨ।