
ਪੱਟੀ: ਦਿਹਾਤੀ ਮਜ਼ਦੂਰ ਸਭਾ ਦੀ ਤਹਿਸੀਲ ਕਮੇਟੀ ਪੱਟੀ ਵਲੋਂ ਪੁਲਿਸ ਵਧੀਕੀ ਦੇ ਖਿਲਾਫ ਪੁਲਿਸ ਚੌਕੀ ਤੂਤ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਦਿਆਲ ਸਿੰਘ ਲੋਹਕਾ, ਚੰਦ ਸਿੰਘ ਤੂਤ ਨੇ ਕੀਤੀ। ਇਸ ਮੌਕੇ ਲੱਗੇ ਇਸ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਸੂਬਾ ਕਮੇਟੀ ਮੈਂਬਰ ਹਰਜਿੰਦਰ ਸਿੰਘ ਚੂੰਘ ਨੇ ਕਿਹਾ ਕਿ ਤੂਤ ਚੌਂਕੀ ਇੰਚਾਰਜ ਆਮ ਆਦਮੀ ਪਾਰਟੀ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਹੈ, ਜਿਸ ਦੀ ਮਿਸਾਲ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਚੰਦ ਸਿੰਘ ਤੂਤ ਤੋਂ ਮਿਲਦੀ ਹੈ ਜੋ ਕੇ ਪਿਛਲੇ ਦਿਨੀਂ ਪੁਲਿਸ ਚੌਕੀ ਤੂਤ ਵਿਖੇ ਕਿਸੇ ਮਸਲੇ ਨੂੰ ਲੈਕੇ ਚੰਦ ਸਿੰਘ ਤੂਤ ਗਿਆ ਸੀ, ਚੌਕੀ ਇੰਚਾਰਜ ਤੂਤ ਨੇ ਇਸ ਆਗੂ ਦੀ ਸ਼ਾਨ ਦੇ ਖਿਲਾਫ ਮਾੜੀ ਸ਼ਬਦਾਵਲੀ ਵੀ ਅਤੇ ਅੱਗੇ ਤੋਂ ਪੁਲਿਸ ਚੌਕੀ ਤੂਤ ਵਿਚ ਨਾ ਆਉਣ ਦੀ ਤਾੜਨਾ ਕੀਤੀ।
ਇਹਨਾਂ ਆਗੂਆਂ ਨੇ ਚੌਕੀ ਇੰਚਾਰਜ ਤੂਤ ਦੀ ਕੜੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਚੌਕੀ ਇੰਚਾਰਜ ਆਵਦੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਪੁਲਿਸ ਚੌਕੀ ਤੂਤ ਵਿਖੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਭਿੱਖੀਵਿੰਡ, ਬਲਦੇਵ ਸਿੰਘ ਲੋਹਕਾ, ਮੰਗਤ ਮਸੀਹ ਘਰਿਆਲਾ, ਮਨਜੀਤ ਸਿੰਘ, ਲਾਜਰ ਮਸੀਹ ਚੂਸਲੇਵੜ, ਮੁਖਤਿਆਰ ਸਿੰਘ ਤੂਤ ਆਦਿ ਵੀ ਹਾਜ਼ਰ ਸਨ।