Now Reading
ਜਮਹੂਰੀ ਕਿਸਾਨ ਸਭਾ ਰੋਪੜ ਵਲੋਂ ਮੀਟਿੰਗ ਕੀਤੀ

ਜਮਹੂਰੀ ਕਿਸਾਨ ਸਭਾ ਰੋਪੜ ਵਲੋਂ ਮੀਟਿੰਗ ਕੀਤੀ


ਰੋਪੜ: ਜਮਹੂਰੀ ਕਿਸਾਨ ਸਭਾ ਦੀ ਜ਼ਿਲਾ ਰੋਪੜ ਦੀ ਮੀਟਿੰਗ ਕਮਿਊਨਿਟੀ ਸੈਂਟਰ ਗੋਪਾਲਪੁਰ ਵਿਖੇ ਹੋਈ, ਜਿਸ ਵਿੱਚ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਹਾਜ਼ਰ ਹੋਏ। ਇਸ ਸਮੇਂ ਉਹਨਾਂ ਵੱਲੋਂ ਪੰਜਾਬ ਦੇ ਅਲੱਗ ਅਲੱਗ ਮਸਲਿਆਂ ਤੇ ਗੱਲਬਾਤ ਕੀਤੀ ਗਈ ਤੇ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਧਰਨੇ ਵਿੱਚ ਪਹੁੰਚਣ ਦੀ ਕਿਸਾਨਾਂ ਨੂੰ ਅਪੀਲ ਕੀਤੀ। ਉਸ ਤੋਂ ਬਾਅਦ ਜਮਹੂਰੀ ਕਿਸਾਨ ਸਭਾ ਦੇ ਰੋਪੜ ਜ਼ਿਲ੍ਹੇ ਵਿੱਚ ਅਲੱਗ ਅਲੱਗ ਜੋਨਾਂ ਦੇ ਪ੍ਰਧਾਨ ਬਣਾਉਣ ਤਹਿਤ ਨੂਰਪੁਰ ਬੇਦੀ ਬਲਾਕ ਦੇ ਲੰਬੜਦਾਰ ਪਰਮਿੰਦਰ ਸਿੰਘ ਗੋਪਾਲਪੁਰ ਨੂੰ ਪ੍ਰਧਾਨ, ਮਾਸਟਰ ਬਲਬੀਰ ਸਿੰਘ ਨੂਰਪੁਰ ਬੇਦੀ ਸਕੱਤਰ ਬਣਾਇਆ ਗਿਆ।
ਇਸ ਸਮੇਂ ਬਹੁਤ ਸਾਰੇ ਕਿਸਾਨਾਂ ਨੇ ਜਮਹੂਰੀ ਕਿਸਾਨ ਸਭਾ ਦੇ ਨਾਲ ਚੱਲਣ ਦਾ ਭਰੋਸਾ ਦਵਾਇਆ। ਇਸ ਸਮੇਂ ਹੋਰਾਂ ਤੋਂ ਇਲਾਵਾ ਮੋਹਣ ਸਿੰਘ ਧਮਾਣਾ, ਜਰਨੈਲ ਸਿੰਘ ਜੇਤੇਵਾਲ, ਮਾਸਟਰ ਮਹਿੰਦਰ ਸਿੰਘ ਪ੍ਰਧਾਨ ਜੋਨ ਤਖਤਗੜ੍ਹ, ਕੁਲਵੰਤ ਸਿੰਘ ਕੁੰਭੇਵਾਲ, ਮਾਸਟਰ ਸਗਲੀ ਰਾਮ, ਧਰਮਪਾਲ ਸੈਣੀ ਮਾਜਰਾ, ਹਰਸ਼ਵੀਰ ਢਿੱਲੋਂ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਸੰਘਾ, ਕ੍ਰਿਸ਼ਨ ਸਿੰਘ, ਬੁੱਧ ਰਾਮ ਸਰਪੰਚ ਲਸਾੜੀ, ਦਰਸ਼ਨ ਸਿੰਘ ਲਸਾੜੀ ਹਾਜ਼ਰ ਸਨ।

Scroll To Top