
ਭਿੱਖੀਵਿੰਡ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵਲੋਂ ਸ੍ਰੀ ਗੁਰੂ ਤੇਗ ਬਹਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਾਨਫਰੰਸ ਬੱਸ ਅੱਡਾ ਭਿੱਖੀਵਿੰਡ ਵਿੱਖੇ ਕੀਤੀ ਗਈ। ਇਸ ਦੀ ਪ੍ਰਧਾਨਗੀ ਧਰਮ ਸਿੰਘ ਪੱਟੀ ਜਸਵੰਤ ਭਿੱਖੀਵਿੰਡ ਨਰਿੰਦਰ ਕੌਰ ਪੱਟੀ ਆਦਿ ਆਗੂਆਂ ਨੇ ਕੀਤੀ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕੇ ਗੁਰੂ ਸਹਿਬ ਨੇ ਧਾਰਮਿਕ ਕੱਟੜਤਾ ਖਿਲਾਫ ਆਪਣੀ ਕੁਰਬਾਨੀ ਦਿੱਤੀ। ਦੇਸ ਦੇ ਹਾਕਮ ਦੇਸ ਦੇ ਧਰਮਨਿਰਪੱਖ ਢਾਚੇ ਨੂੰ ਤੋੜ ਕੇ ਕੱਟੜ ਧਾਰਮਿਕ ਰਾਜ ਵਿੱਚ ਬਦਲ ਰਹੇ ਹਨ। ਉਹਨਾਂ ਕਿਹਾ ਕੇ ਕਿਰਤੀਆ ਦੇ ਹੱਕ ਦੇ ਕਿਰਤ ਕਨੂੰਨ ਬਦਲ ਕੇ ਮੰਨੂਵਾਦੀ ਵਿਵਸਥਾ ਠੋਸਣ ਦਾ ਯਤਨ ਕਰ ਰਹੇ ਹਨ ਸਾਥੀ ਪਾਸਲਾ ਨੇ ਕਿਹਾ ਗੁਰੂਆਂ ਦੀ ਵਿਚਾਰਧਾਰਾ ਜੋ ਜਾਤ ਪਾਤੀ ਵਿਤਕਰਿਆ ਖਿਲਾਫ ਅਤੇ ਸਰਬਤ ਦੇ ਭਲੇ ਦੀ ਵਿਚਾਰਧਾਰਾ ਹੈ ਮੋਦੀ ਦੀ ਪਾਰਟੀ ਅਤੇ ਆਰ ਐਸ ਐਸ ਦੀ ਵਿਚਾਰਧਾਰਾ ਸਿੱਖੀ ਫਲਸਫੇ ਦੇ ਉਲਟ ਕੰਮ ਕਰਦੀ ਹੈ ਇਸ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆ ਦਾ ਬੋਲਬਾਲਾ ਹੈ ਪਹਿਲੀਆ ਸਰਕਾਰਾ ਨਾਲੋਂ ਵੀ ਨਸ਼ਾ ਚਾਰ ਗੁਣਾ ਵਧਿਆ ਹੈ ਮਜ਼ਦੂਰਾਂ ਦੀ ਮਨਰੇਗਾ ਸਕੀਮ ਨੂੰ ਠੇਕੇ ਤੇ ਦਿੱਤਾ ਜਾ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਵਾਲੀ ਸਰਕਾਰ ਸਾਬਿਤ ਹੋਈ ਹੈ ਉਨਾਂ ਕਿਰਤੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਰ ਐਮ ਪੀ ਆਈ ਵੱਲੋਂ 28 ਨਵੰਬਰ ਤੋਂ 12 ਦਸੰਬਰ ਤੱਕ ਮਜ਼ਦੂਰਾਂ ਦੇ ਘਰਾਂ ਵਿੱਚ ਜਾ ਕੇ ਬੀਜੇਪੀ ਸਰਕਾਰ ਦੀਆਂ ਮਨੂੰਵਾਦੀ ਨੀਤੀਆਂ ਲਿਉਣ ਵਿਰੁੱਧ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਕੰਬੋਕੇ, ਹਰਜਿੰਦਰ ਸਿੰਘ ਚੂੰਘ, ਸੰਤੋਖ ਸਿੰਘ ਮੱਖੀ ਕਲਾਂ, ਸਵਿੰਦਰ ਸਿੰਘ ਚੱਕ, ਗੁਰਬੀਰ ਭੱਟੀ ਰਾਜੋਕੇ ਹਾਜ਼ਰ ਸਨ। ਪਾਰਟੀ ਦੀ ਕਾਨਫਰੰਸ ਦੀ ਕਾਰਵਾਈ ਪਾਰਟੀ ਦੇ ਤਹਿਸੀਲ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਵੱਲੋਂ ਚਲਾਈ ਗਈ।