
ਮਲਸੀਆਂ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਸ਼ਾਹਕੋਟ ਦੀ ਜਥੇਬੰਦਕ ਕਾਨਫਰੰਸ ਅੱਜ ਇਥੇ ਆਯੋਜਿਤ ਕੀਤੀ ਗਈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਤੇ ਆਯੋਜਤ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਗਦਰੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਆਜ਼ਾਦੀ ਉਪਰੰਤ ਵੀ ਆਮ ਲੋਕਾਂ ਦੇ ਮਸਲੇ ਹੱਲ ਨਹੀਂ ਹੋਏ ਹਨ।
ਇਸ ਜਥੇਬੰਦਕ ਕਾਨਫਰੰਸ ਦੌਰਾਨ 11 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ, ਜਿਸ ਚ ਪ੍ਰਿੰਸ ਸਹੋਤਾ ਪ੍ਰਧਾਨ ਅਤੇ ਵਿਕਰਮ ਮਡਿਆਲਾ ਸਕੱਤਰ ਚੁਣੇ ਗਏ।