Now Reading
ਬਾਬਾ ਬਕਾਲਾ ਸਾਹਿਬ ਵਿਖੇ ਦਿਹਾਤੀ ਮਜ਼ਦੂਰ ਸਭਾ ਨੇ ਮੰਗ ਪੱਤਰ ਦਿੱਤਾ

ਬਾਬਾ ਬਕਾਲਾ ਸਾਹਿਬ ਵਿਖੇ ਦਿਹਾਤੀ ਮਜ਼ਦੂਰ ਸਭਾ ਨੇ ਮੰਗ ਪੱਤਰ ਦਿੱਤਾ


ਬਾਬਾ ਬਕਾਲਾ ਸਾਹਿਬ: ਅੱਜ ਦਿਹਾਤੀ ਮਜ਼ਦੂਰ ਸਭਾ ਦੇ ਵਫਦ ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਪਲਵਿੰਦਰ ਸਿੰਘ ਮਹਿਸਮਪੁਰ ਦੀ ਪ੍ਰਧਾਨਗੀ ਹੇਠ ਐਸਡੀਐਮ ਬਾਬਾ ਬਕਾਲਾ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਅੱਜ ਦਿਹਾਤੀ ਮਜ਼ਦੂਰ ਸਭਾ ਵੱਲੋਂ ਐਸਡੀਐਮ ਬਾਬਾ ਬਕਾਲਾ ਸਾਹਿਬ ਨੂੰ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਤੇ ਮੰਗ ਪੱਤਰ ਦਿੱਤਾ ਗਿਆ ਤੇ ਆਪਣੀ ਸਿਫਾਰਿਸ਼ ਤਹਿਤ ਮੁੱਖ ਮੰਤਰੀ ਨੂੰ ਭੇਜਣ ਦੀ ਅਪੀਲ ਕੀਤੀ ਗਈ। ਉਹਨਾਂ ਕਿਹਾ ਕਿ ਜਿਸ ਵਿੱਚ ਹੜਾਂ ਦੇ ਪਾਣੀਆਂ ਤੇ ਬਾਰਿਸ਼ਾਂ ਨਾਲ ਹੋਏ ਨੁਕਸਾਨ ਜੇ ਪੀੜਿਤ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਜਿਵੇਂ ਕਿ ਮਜ਼ਦੂਰਾਂ ਦੀ ਦਿਹਾੜੀ ਘੱਟੋ ਘੱਟ 700 ਰੁਪਆ ਸਾਰਾ ਸਾਲ ਮਨਰੇਗਾ ਤਹਿਤ ਕੰਮ, ਮਜ਼ਦੂਰਾਂ ਸਿਰ ਚੜਿਆ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ ਕੀਤਾ ਜਾਵੇ, ਪੈਨਸ਼ਨ ਘੱਟੋ ਘੱਟ 5000 ਰੁਪਏ ਕੀਤੀ ਜਾਵੇ, ਉਮਰ ਹੱਦ ਔਰਤਾਂ 55 ਸਾਲ, ਮਰਦ 58 ਸਾਲ ਕੀਤੀ ਜਾਵੇ। ਜਾਤੀ ਪਾਤੀ ਜਬਰ ਬੰਦ ਕੀਤਾ ਜਾਵੇ। ਚੋਣਾਂ ਦੌਰਾਨ ਗਰੀਬਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ , ਮਜ਼ਦੂਰਾਂ ਦੀਆਂ ਸਿਹਤ ਸਹੂਲਤਾਂ ਤੇ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਧਿਆਨਪੁਰ, ਚਰਨ ਸਿੰਘ ਖਲਚੀਆਂ, ਬਲਵਿੰਦਰ ਸਿੰਘ ਖਲਚੀਆਂ, ਸ਼ਿੰਗਾਰਾ ਸਿੰਘ ਸੁਧਾਰ ਤੋਂ ਇਲਾਵਾ ਹੋਰ ਕਈ ਵਰਕਰ ਸਾਥੀ ਹਾਜ਼ਰ ਸਨ।

Scroll To Top