
ਅਜਨਾਲਾ: ਪੁਲਿਸ ਪ੍ਰਸ਼ਾਸਨ ਵਲੋਂ ਸੰਗੀਨ ਨਾਮਜ਼ਦ ਦੋਸ਼ੀਆਂ ਤੇ ਕਾਤਲਾਂ ਨੂੰ ਗੑਿਫ਼ਤਾਰ ਨਾ ਕਰਨ ਵਿਰੁੱਧ ਇਲਾਕੇ ਵਿੱਚ ਦਿਨ ਬਾ ਦਿਨ ਗੁੱਸਾ ਵੱਧ ਰਿਹਾ ਹੈ ਅਤੇ ਪਿੰਡ – ਪਿੰਡ ਅਜਨਾਲਾ ਪੁਲਿਸ ਸਟੇਸ਼ਨ ਸਾਹਮਣੇ ਜਨਤਕ ਜਥੇਬੰਦੀਆਂ ਵੱਲੋਂ ਲਗਾਏ ਜਾ ਰਹੇ 13 ਨਵੰਬਰ ਦੇ ਧਰਨੇ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ ਅਤੇ ਆਗੂਆਂ ਕੋਲ ਪੁਲਿਸ ਵਧੀਕੀਆਂ ਵਿਰੁੱਧ ਨਵੇਂ ਤੋਂ ਨਵੇਂ ਕੇਸ ਪੀੜਤ ਲੋਕਾਂ ਵੱਲੋਂ ਦੱਸੇ ਜਾ ਰਹੇ ਹਨ।
ਅੱਜ ਇਥੇ ਅਜਨਾਲਾ ਵਿੱਖੇ ਇੱਕ ਸਾਦੇ ਸਮਾਗਮ ਵਿੱਚ ਹੜ੍ਹ ਪੀੜਤ ਅਤਿ ਗਰੀਬ ਲੋਕਾਂ ਨੂੰ ਰਸੋਈ ਦਾ ਸਮਾਨ ਖੰਡ ਚਾਹ ਪੱਤੀ ਨਮਕ ਆਦਿ ਵੰਡ ਸਮਾਰੋਹ ਵਿਚ ਬੋਲਦਿਆਂ ਜਨਤਕ ਜਥੇਬੰਦੀਆਂ (ਜੇਪੀਐੱਮਓ) ਦੇ ਕਨਵੀਨਰ ਡਾ. ਸਤਨਾਮ ਸਿੰਘ ਅਜਨਾਲਾ ਨੇ ਸਮਾਗਮ ਵਿੱਚ ਕਿਹਾ ਕਿ ਇੱਕ ਬੰਨੇਂ ਲੋਕ ਇਸ ਇਲਾਕੇ ਵਿੱਚ ਹੜ੍ਹਾਂ ਤੇ ਭਾਰੀ ਬਾਰਸ਼ਾਂ ਦੇ ਮਾਰੇ ਹੋਏ ਹਨ ਦੂਜੇ ਬੰਨੇ ਥਾਣਿਆਂ ਕਚਹਿਰੀਆਂ ਵਿੱਚ ਲੋਕਾਂ ਨੂੰ ਇਨਸਾਫ਼ ਵੀ ਨਹੀਂ ਮਿਲ ਰਿਹਾ। ਉੱਧਰ ਪੰਜਾਬ ਤੇ ਕੇਂਦਰ ਸਰਕਾਰਾਂ ਵੱਲੋਂ ਇਸ ਔਖੇ ਸਮੇਂ ਹੜ੍ਹ ਪੀੜਤਾਂ ਦੀ ਬਾਂਹ ਨਹੀਂ ਫੜੀ ਜਾ ਰਹੀ।
ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਪੁਲਿਸ ਪ੍ਰਸ਼ਾਸਨ ਦੀਆਂ ਵਧੀਕੀਆਂ ਤੇ ਧੱਕੇਸ਼ਾਹੀਆ ਵਿਰੁੱਧ ਵਰਦਿਆਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੀ ਦੋਸ਼ੀਆਂ ਨਾਲ ਮਿਲੀਭੁਗਤ ਹੋਣ ਕਰਕੇ ਕਾਤਲ, ਗੰਭੀਰ ਦੋਸ਼ੀਆਂ, ਬਲਾਤਕਾਰੀਆਂ ਤੇ ਗੈਂਗਸਟਰਾਂ – ਲੱਠਮਾਰਾਂ ਨਾਲ ਮਿਲੀਭੁਗਤ ਹੋਣ ਕਾਰਨ ਉਹ ਸ਼ਰੇਆਮ ਦਨ – ਦਿਨਾਅ ਰਹੇ ਹਨ ਅਤੇ ਨਵੇਂ ਤੋਂ ਨਵੇਂ ਬੇਖੌਫ ਜ਼ੁਲਮ ਕਰ ਰਹੇ ਹਨ। ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਪੀੜਤ ਲੋਕਾਂ ਕੋਲ ਲੜਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਉਹਨਾਂ ਨੇ ਭਾਵ ਪੂਰਵਕ ਅਪੀਲ ਕੀਤੀ ਕਿ ਦੁੱਖੀ ਲੋਕ 13 ਨਵੰਬਰ ਦੇ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਬੱਗਾ ਕਲਾਂ, ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟ ਰਜ਼ਾਦਾ ਤੇ ਸਕੱਤਰ ਸਰਬਜੀਤ ਕੌਰ ਜਸਰਾਊਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂ ਗਾਇਕ ਗੁਰਪਾਲ ਗਿੱਲ ਸੈਦਪੁਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਜੀਤ ਸਿੰਘ ਭਿੰਡੀ ਸੈਦਾਂ, ਰਸ਼ਪਾਲ ਸਿੰਘ ਬੱਲ ਲੱਬੇ ਦਰਿਆ, ਹਰਨੇਕ ਸਿੰਘ ਨੇਪਾਲ, ਕੁਲਦੀਪ ਸਿੰਘ ਕੋਮਲਪ੍ਰੀਤ ਕੌਰ ਕੋਟਲੀ ਖਹਿਰਾ, ਅਜਨਾਲਾ, ਸਤਨਾਮ ਸਿੰਘ ਡਿਆਲ ਭੱਟੀ, ਰਿੰਪੀ ਕੌਰ, ਰਾਣੀ ਕੌਰ, ਸਿਮਰਨ ਕੌਰ, ਬੇਵੀ ਕੌਰ, ਅਜਨਾਲਾ, ਰਾਜਨ ਕੌਰ ਕੋਟਲੀ ਖਹਿਰਾ, ਗੁਰਦੀਪ ਕੌਰ ਭਿੰਡੀ ਸੈਦਾਂ, ਡਿੰਪਲ ਕੌਰ ਅਜਨਾਲਾ ਅਦਿ ਨੇ ਇਸ ਵੰਡ ਸਮਾਰੋਹ ਵਿਚ ਹਿੱਸਾ ਲੈਦਿਆਂ ਕਿਹਾ ਕਿ ਉਹ 13 ਨਵੰਬਰ ਦੇ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ।