Now Reading
ਰੁੜੀ ਹੋਈ ਟੇਲ ਦੀ ਜਾਂਚ ਕਰਨ ਦੀ ਕੀਤੀ ਮੰਗ

ਰੁੜੀ ਹੋਈ ਟੇਲ ਦੀ ਜਾਂਚ ਕਰਨ ਦੀ ਕੀਤੀ ਮੰਗ


ਤਰਨ ਤਾਰਨ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਤੱਕ ਪਹਿਚਾਉਣ ਲਈ ਨਹਿਰੀ ਸੂਇਆ ਨੂੰ ਪੱਕਾ ਕਰਨ ਲਈ ਸਰਕਾਰ ਪੱਬਾ ਭਾਰ ਹੋਈ ਪਈ ਹੈ ਅਤੇ ਬੜੇ ਜੋਰ ਸ਼ੋਰ ਨਾਲ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਪੁਜਦਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਇਨ੍ਹਾਂ ਦਾਅਵਿਆ ਦੀ ਫੂਕ ਉਸ ਸਮੇਂ ਨਿਕਲੀ ਜਦੋਂ ਰਾਜ ਬਾਹ ਪੱਖੋਕੇ ਟੇਲ ਪੱਕੀ ਪਾਣੀ ਛੱਡਦਿਆ ਹੀ ਰੁੜ ਗਈ। ਇਲਾਕੇ ਦੇ ਲੋਕਾਂ ਨੇ ਪੱਤਰਕਾਰਾਂ ਨੂੰ ਮੌਕੇ ‘ਤੇ ਰੁੜੀ ਹੋਈ ਟੇਲ ਦਿਖਾਈ। ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਪਰਗਟ ਸਿੰਘ ਜਾਮਾਰਾਏ, ਕਿਸਾਨ ਆਗੂ ਚਰਨਜੀਤ ਸਿੰਘ ਬਾਠ, ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੀ ਕਿਸੇ ਨਿਰਪੱਖ ਅਫਸਰ ਕੋਲੋ ਜਾਂਚ ਕਰਾਕੇ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਠੇਕੇਦਾਰ ਤੇ ਸਖਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਛੇਤੀ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਕੇ ਜਾਂਚ ਦੀ ਮੰਗ ਕੀਤੀ ਜਾਵੇਗੀ। ਮੌਕਾ ਦਿਖਾਉਣ ਵੇਲੇ ਰਸ਼ਪਾਲ ਸਿੰਘ, ਬਲਵਿੰਦਰ ਸਿੰਘ, ਲਵਜੀਤ ਵਿਕੀ, ਗੁਰਜੀਤ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ, ਸਰਬਜੀਤ ਸਿੰਘ, ਕੱਥਾ ਸਿੰਘ ਆਦਿ ਹਾਜਰ ਸਨ।

Scroll To Top