Now Reading
ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ’ਚ ਤਿੰਨਾਂ ਜ਼ੋਨਲ ਕਨਵੈਨਸ਼ਨਾਂ ਕਰਨ ਦਾ ਕੀਤਾ ਫ਼ੈਸਲਾ

ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ’ਚ ਤਿੰਨਾਂ ਜ਼ੋਨਲ ਕਨਵੈਨਸ਼ਨਾਂ ਕਰਨ ਦਾ ਕੀਤਾ ਫ਼ੈਸਲਾ


ਜਲੰਧਰ: ਮਨਰੇਗਾ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸ਼ਹੀਦ ਚੀਮਾ ਭਵਨ ਗੜਾ ਵਿਖੇ ਬਲਦੇਵ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਨਰੇਗਾ ਵਰਕਰਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਮਜ਼ਦੂਰਾਂ ਦੇ ਆਗੂ ਗੁਰਨਾਮ ਸਿੰਘ ਦਾਉਦ ਅਤੇ ਪਰਗਟ ਸਿੰਘ ਜਾਮਾਰਾਏ ਨੇ ਮਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਪਣੇ ਸੁਝਾਅ ਦਿੱਤੇ। ਸੂਬਾ ਸਕੱਤਰ ਦੀਪਕ ਕੁਮਾਰ ਠੁਕਰ ਨੇ ਕਿਹਾ ਕਿ ਮਨਰੇਗਾ ਵਰਕਰਾਂ ਦੇ ਲਗਭਗ ਚਾਰ ਮਹੀਨੇ ਦੇ ਪੈਸੇ ਨਹੀਂ ਪਾਏ ਜਾ ਰਹੇ ਅਤੇ ਕਾਫੀ ਵਰਕਰਾਂ ਦੇ ਪਿਛਲੇ ਬਣਦੇ ਬੁਕਾਏ ਰੁਕੇ ਹੋਏ ਹਨ। ਮਨਰੇਗਾ ਵਰਕਰਾਂ ਦੇ ਜੌਬ ਕਾਰਡ ਬਣਾਉਣ ਵਿੱਚ ਆਨਾ ਕਾਨੀ ਕੀਤੀ ਜਾ ਰਹੀ ਹੈ। ਠਾਕਰ ਨੇ ਕਿਹਾ ਕਿ ਹਾਜ਼ਰੀ ਜੌਬ ਕਾਰਡਾਂ ‘ਤੇ ਲਾਈ ਜਾਵੇ। ਮਨਰੇਗਾ ਵਰਕਰਾਂ ਨੂੰ 100 ਦਿਨ ਕੰਮ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਦੇ ਸਰਪੰਚਾਂ ਦੀ ਦਖਲ ਅੰਦਾਜੀ ਬੰਦ ਕੀਤੀ ਜਾਵੇ, ਜਿਹੜਾ ਵੀ ਕੰਮ ਕਰਨਾ ਚਾਹੁੰਦਾ ਹੈ, ਹਰੇਕ ਨੂੰ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚੱਲਣ ਦਿੱਤਾ ਜਾਵੇ। ਜਿਹੜੇ ਪਿੰਡਾਂ ਦੇ ਵਿਰੋਧੀ ਸਰਪੰਚ ਮਸਟਰੋਲ ਤੇ ਦਸਤਖਤ ਕਰਕੇ ਨਹੀਂ ਦਿੰਦੇ, ਕਰਵਾ ਕੇ ਦਿੱਤੇ ਜਾਣ, ਪਿਛਲੇ ਰਹਿੰਦੇ ਬਕਾਏ ਅਤੇ ਕੰਮ ਦੇ ਪੈਸੇ ਸਮੇਂ ਸਿਰ ਪਾਏ ਜਾਣ। ਮਨਰੇਗਾ ਸੈਕਟਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ ਕੇ ਡਿਮਾਂਡ ‘ਤੇ ਕਿਸੇ ਵੀ ਸਰਪੰਚ ਦੇ ਦਸਤਖਤ ਕਰਾਉਣ ਲਈ ਨਾ ਕਿਹਾ ਜਾਵੇ। ਮਨਰੇਗਾ ਵਰਕਰਾਂ ਦੇ ਸਾਰੇ ਪ੍ਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਮਨਰੇਗਾ ਵਰਕਰਾਂ ਲਈ ਲੋੜੀਂਦਾ ਸਮਾਨ ਕਹੀ ਬੱਠਲ ਅਤੇ ਮੁੱਢਲੀ ਸਹਾਇਤਾ ਦੀ ਦਵਾਈ ਦੀ ਕਿੱਟ ਮੁਹਾਈਆ ਕਰਾਈ ਜਾਵੇ ਅਤੇ ਔਰਤਾ ਦੇ ਬੱਚਿਆ ਦੀ ਦੇਖ ਭਾਲ ਲਈ ਬਜ਼ੁਰਗ ਔਰਤਾਂ ਦਾ ਪ੍ਰਬੰਧ ਕੀਤਾ ਜਾਵੇ। ਮਨਰੇਗਾ ਵਰਕਰਾਂ ਦਾ ਸਿਹਤ ਬੀਮਾ ਫ੍ਰੀ ਕੀਤਾ ਜਾਵੇ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦ‍ਾ ਮਨਰੇਗਾ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਦਿਵਾਉਣ ਲਈ ਪੰਜਾਬ ‘ਚ ਤਿੰਨ ਕਨਵੈਨਸ਼ਨਾਂ ਕਰਕੇ ਸ਼ੰਘਰਸ਼ ਨੂੰ ਤੇਜ ਕੀਤਾ ਜਾਵੇਗਾ।
6 ਜੁਲਾਈ ਨੂੰ ਮਾਝਾ ਦੁਆਬਾ ਦੀ ਕਨਵੈਨਸ਼ਨ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਚ ਕੀਤੀ ਜਾਵੇਗੀ,11 ਜੁਲਾਈ ਨੂੰ ਦੂਸਰੀ ਕਨਵੈਨਸ਼ਨ ਮਾਲਵਾ ਜੋਨ ਦੀ ਬਠਿੰਡਾ ‘ਚ ਅਤੇ 13 ਜੁਲਾਈ ਨੂੰ ਪਟਿਆਲਾ ‘ਚ ਕੀਤੀ ਜਾਵੇਗੀ। ਕਨਵੈਨਸ਼ਨਾੰ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਨੌਜਵਾਨ ਆਗੂ ਧਰਮਿੰਦਰ ਸਿੰਘ ਮੁਕੇਰੀਆਂ, ਪ੍ਰਕਾਸ਼ ਸਿੰਘ ਬਠਿੰਡਾ, ਨਰਿੰਦਰ ਸਿੰਘ ਰਟੋਲ, ਮੀਨਾ ਕੌਰ ਸਰਪੰਚ ਚੀਮਾ ਖੁਰਦ, ਪ੍ਰਲਾਦ ਸਿੰਘ ਸਰਪੰਚ, ਕਰਮ ਸਿੰਘ ਪੰਡੋਰੀ ਕੁਲਦੀਪ ਸਿੰਘ ਰਟੋਲ ਤੋਂ ਇਲਾਵਾ ਹੋਰਨਾ ਸਾਥੀਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ ਅਤੇ ਕਨਵੈਨਸ਼ਨਾਂ ਨੂੰ ਕਾਮਯਾਬ ਕਰਨ ਦਾ ਭਰੋਸਾ ਪ੍ਰਗਟ ਕੀਤਾ।

Scroll To Top