Now Reading
ਨੌਜਵਾਨ ਨੂੰ ਇਨਸਾਫ਼ ਦਵਾਉਣ ਲਈ ਦਿਨ ਰਾਤ ਦਾ ਧਰਨਾ ਜਾਰੀ

ਨੌਜਵਾਨ ਨੂੰ ਇਨਸਾਫ਼ ਦਵਾਉਣ ਲਈ ਦਿਨ ਰਾਤ ਦਾ ਧਰਨਾ ਜਾਰੀ


ਅਜਨਾਲਾ: ਨੌਜਵਾਨ ਆਗੂ ਜੱਗਾ ਸਿੰਘ ਡੱਲਾ ਉੱਪਰ ਕਾਤਲਾਨਾ ਹਮਲਾ ਕਰਨ ਵਾਲੇ ਹਮਲਾਵਰਾਂ ਦੀ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਦੇ ਸੈਂਕੜੇ ਕਾਰਕੁੰਨਾਂ ਵਲੋਂ ਸਥਾਨਕ ਕਸਬੇ ਦੇ ਬਜ਼ਾਰਾਂ ਵਿੱਚ ਰੋਹ ਭਰਪੂਰ ਮਾਰਚ ਕੀਤਾ। ਮੁਜਾਹਰਾਕਾਰੀ ਪੰਜਾਬ ਸਰਕਾਰ ਮੁਰਦਾਬਾਦ, ਪੁਲਿਸ, ਰਾਜਸੀ, ਗੁੰਡਾ ਗਠਜੋੜ ਮੁਰਦਾਬਾਦ, ਜੱਗਾ ਸਿੰਘ ‘ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰੋ ਆਦਿ ਨਾਅਰੇ ਬੁਲੰਦ ਅਵਾਜ ਵਿੱਚ ਲਾ ਰਹੇ ਸਨ।
ਮਾਰਚ ਕਰਨ ਉਪਰੰਤ ਵਿਰਸਾ ਸਿੰਘ ਟਪਿਆਲਾ, ਮੁਖਤਾਰ ਸਿੰਘ ਮੁਹਾਵਾ, ਬਲਦੇਵ ਸਿੰਘ ਸੈਦਪੁਰ, ਬਾਬਾ ਅਰਜਨ ਸਿੰਘ ਹੁਸਿਆਰਨਗਰ, ਬੀਬੀ ਅਜੀਤ ਕੌਰ ਕੋਟ ਰਜਾਦਾ, ਗੁਰਜੰਟ ਸਿੰਘ ਮੁੱਛਲ ਆਦਿ ਆਗੂਆਂ ਦੀ ਅਗਵਾਈ ਹੇਠ ਪੁਲਿਸ ਥਾਣਾ ਅਜਨਾਲਾ ਸਾਹਮਣੇ ਰੋਸ ਧਰਨਾ ਆਰੰਭ ਕਰ ਦਿੱਤਾ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਗੁਰਮੇਜ ਸਿੰਘ ਤਿਮੋਵਾਲ, ਟਹਿਲ ਸਿੰਘ ਚੇਤਨਪੁਰਾ, ਸਰਬਜੀਤ ਸਿੰਘ ਹੈਰੀ, ਸਤਵਿੰਦਰ ਸਿੰਘ ਓਠੀਆਂ ਆਦਿ ਆਗੂਆਂ ਨੇ ਕਿਹਾ ਸਰਕਾਰੀ ਅਤੇ ਪੁਲਿਸ ਦੀ ਸ਼ਹਿ ਪ੍ਰਾਪਤ ਸਮਾਜ ਵਿਰੋਧੀ ਅਨਸਰਾਂ ਵੱਲੋਂ ਨੌਜਵਾਨ ਆਗੂ ਜੱਗਾ ਸਿਘ ਡੱਲਾ ਉਪਰ ਤੇਜਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕੀਤਾ, ਜਿਸ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਕਈ ਦਿਨ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਰਿਹਾ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਥੇਬੰਦੀ ਵੱਲੋਂ ਅਜਨਾਲਾ ਪੁਲਿਸ ਖਿਲਾਫ ਸੰਘਰਸ਼ ਵਿੱਢ ਦਿੱਤਾ, ਜਿਸ ਦਾ ਸਦਕਾ ਹਮਲਾਵਰਾਂ ਉੱਪਰ ਇਰਾਦਾ ਕਤਲ ਦਾ ਮੁਕਦਮਾ ਦਰਜ ਹੋਇਆ ਅਤੇ ਦੋ ਹਮਲਾਵਰ ਪੁਲਿਸ ਕੋਲ ਗ੍ਰਿਫਤਾਰ ਕਰਵਾਏ ਗਏ ਅਤੇ ਡੀਐੱਸਪੀ ਅਜਨਾਲਾ ਅਤੇ ਐੱਸਐੱਸਪੀ ਅਮ੍ਰਿਤਸਰ ਇਹ ਭਰੋਸਾ ਦਿੰਦੇ ਰਹੇ ਕਿ ਮੁਲਜ਼ਮਾਂ ਨੂੰ ਛੱਡਿਆ ਨਹੀਂ ਜਾਵੇਗਾ ਅਤੇ ਉਹਨਾਂ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਪਰ ਸਿਆਸੀ ਦਖਲ ਕਾਰਨ ਦੋਵੇਂ ਹਮਲਾਵਰ ਪੁਲਿਸ ਵਲੋਂ ਰਿਹਾ ਕਰ ਦਿੱਤੇ ਗਏ।
ਆਗੂਆਂ ਨੇ ਕਿਹਾ ਕਿ ਜੱਗਾ ਸਿੰਘ ‘ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੱਕ ਰੋਸ ਧਰਨਾ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਉਮਰਪੁਰਾ, ਦੇਸਾ ਸਿੰਘ ਭਿੰਡੀਆਂ, ਹਰਭਜਨ ਸਿੰਘ ਟਰਪਈ, ਸੁੱਚਾ ਸਿੰਘ ਵੇਗੇਵਾਲ, ਸੁਰਜੀਤ ਸਿੰਘ ਭੂਰੇ ਗਿੱਲ, ਗੁਰਪਾਲ ਗਿੱਲ, ਹਰਨੇਕ ਸਿੰਘ ਨੇਪਾਲ ਸੁਖਦੇਵ ਸਿੰਘ ਸੰਤੂਨੰਗਲ, ਨਰੰਜਣ ਸਿੰਘ ਦਬੁਰਜੀ, ਨਿੰਦਰ ਸਿੰਘ, ਗੁਰਮੇਜ ਸਿੰਘ ਅਦਲੀਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ ਕੁਲਵੰਤ ਸਿੰਘ ਮੱਲੂਨੰਗਲ ਨਿਭਾ ਰਹੇ ਸਨ। ਖ਼ਬਰ ਲਿਖੇ ਜਾਣ ਤੱਕ ਰੋਸ ਧਰਨਾ ਜਾਰੀ ਸੀ।

Scroll To Top