
ਗੁਰਦਾਸਪੁਰ: ਸਰਕਾਰ ਵਲੋਂ ਮਜ਼ਦੂਰ ਪੱਖੀ ਕਾਨੂੰਨਾਂ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਣਾਏ ਚਾਰ ਲੇਬਰ ਕੋਡਜ ਰੱਦ ਕਰਨ, ਅੱਠ ਘੰਟੇ ਕੰਮ ਦਿਹਾੜੀ ਨੂੰ ਵਧਾਕੇ ਬਾਰਾਂ ਘੰਟੇ ਕਰਨ ਵਿਰੁਧ, ਮੋਦੀ ਸਰਕਾਰ ਵਲੋਂ ਖੇਤੀ ਧੰਦੇ ਤੇ ਪਬਲਿਕ ਸੈਕਟਰ ਦੀ ਤਬਾਹੀ ਕਰਨ ਲਈ ਜਿੰਮੇਵਾਰ ਦੇਸੀ ਵਿਦੇਸ਼ੀ ਬਹੂ ਰਾਸ਼ਟਰੀ ਕੰਪਨੀਆਂ ਦੀਆਂ ਸੰਸਾਰੀਕਰਨ, ਉਦਾਰੀਕਰਨ ਤੇ ਨਿਜੀਕਰਨ ਵਾਲੀਆਂ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਨੂੰ ਇਕਜੁੱਟ ਹੋ ਕੇ ਤਿੱਖਾ ਕਰਨ ਦੇ ਉਦੇਸ਼ ਨਾਲ ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ ਤਹਿਤ ਦੇਸ਼ ਵਿਆਪੀ ਜ਼ਿਲ੍ਹਾ ਹੈਡਕੁਆਰਟਰ ਉਤੇ ਧਰਨਾ ਦੇਣ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਏਟਕ, ਸੀਟੂ, ਏਕਟੂ ਅਤੇ ਸੀਟੀਯੂ ਪੰਜਾਬ ਅਤੇ ਮਜ਼ਦੂਰਾਂ ਦੀ ਹਮਾਇਤ ਕਰਨ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਮਿਲ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। 9 ਜੁਲਾਈ 2025 ਦੇਸ਼ ਵਿਆਪੀ ਹੜਤਾਲ ਨੂੰ ਸਫਲ ਕਰਨ ਪਿੰਡ ਪਿੰਡ ਹੋਕਾ ਦੇਣ ਦਾ ਸੱਦਾ ਦਿੱਤਾ।
ਧਰਨੇ ਦੀ ਪ੍ਰਧਾਨਗੀ ਟਰੇਡ ਯੂਨੀਅਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਏਟਕ, ਸੀਟੂ, ਏਕਟੂ ਤੇ ਸੀਟੀਯੂ ਪੰਜਾਬ ਵੱਲੋਂ ਕ੍ਰਮਵਾਰ ਬਲਵਿੰਦਰ ਸਿੰਘ ਉਦੀਪੁਰ, ਰੂਪ ਸਿੰਘ ਪੱਡਾ, ਪ੍ਰੇਮ ਮਸੀਹ ਸੋਨਾ, ਜਸਵੰਤ ਸਿੰਘ ਬੁੱਟਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਆਗੂਆਂ ਰਾਜਗੁਰਵਿੰਦਰ ਸਿੰਘ ਲਾਡੀ, ਹਰਜੀਤ ਸਿੰਘ ਕਾਹਲੋਂ, ਗੁਲਜਾਰ ਸਿੰਘ ਬਸੰਤ ਕੋਟ, ਲਖਵਿੰਦਰ ਸਿੰਘ ਮਰੜ, ਸੁਖਦੇਵ ਸਿੰਘ ਭਾਗੋਕਾਵਾਂ, ਸੰਗਤ ਸਿੰਘ ਜੀਵਨਚੱਕ, ਬਲਬੀਰ ਸਿੰਘ ਬੈਂਸ, ਗੁਰਦੀਪ ਸਿੰਘ ਮੁਸਤਫਾਬਾਦ, ਮੁਲਾਜ਼ਮ ਫੈਡਰੇਸ਼ਨ ਆਗੂ ਕੁਲਦੀਪ ਸਿੰਘ ਪੂਰੋਵਾਲ, ਸੋਹਨ ਸਿੰਘ ਅਤੇ ਦਿਲਦਾਰ ਸਿੰਘ ਭੰਡਾਲ ਸਾਥੀਆਂ ਨੇ ਅਗਵਾਈ ਕੀਤੀ।
20 ਜੁਲਾਈ 2025 ਦੇ ਧਰਨਾ-ਪ੍ਰਦਰਸ਼ਨ ਅਤੇ 9 ਜੁਲਾਈ 2025 ਦੇਸ਼ ਵਿਆਪੀ ਹੜਤਾਲ ਦੀਆਂ ਮੁੱਖ ਮੰਗਾਂ ਮਜ਼ਦੂਰ ਪੱਖੀ ਸਾਰੇ ਕਿਰਤ ਕਾਨੂੰਨਾਂ ਨੂੰ ਬਹਾਲ ਰੱਖਿਆ ਜਾਵੇ, ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਮਿਨੀਮਮ ਵੇਜ਼ ਘੱਟੋ-ਘੱਟ 26000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਦਿਹਾੜੀ 700 ਰੁਪਏ ਨਿਸ਼ਚਿਤ ਕੀਤੀ ਜਾਵੇ, ਅੱਠ ਘੰਟੇ ਕੰਮ ਦਿਹਾੜੀ ਦਾ ਸਮਾਂ ਪਹਿਲੇ ਦੀ ਤਰਾਂ ਬਹਾਲ ਰੱਖਿਆ ਜਾਏ, ਭੱਠਿਆਂ ਸਮੇਤ ਸਾਰੇ ਉਦਯੋਗਿਕ ਕੇਂਦਰਾਂ ਅੰਦਰ ਕਿਰਤ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣ, ਪੰਜਾਬ ਸਰਕਾਰ ਵੱਲੋਂ ਸਾਲ 2012 ਤੋਂ ਰੋਕੀ ਮਿਨੀਮਮ ਸੋਧ ਤਰੁੰਤ ਜਾਰੀ ਕੀਤੀ, ਓਵਰ ਟਾਈਮ ਦਾ ਦੂਣੇ ਰੇਟ ਵਿਚ ਮਿਲਣਾ ਯਕੀਨੀ ਬਣਾਇਆ ਜਾਵੇ, ਆਸ਼ਾ ਵਰਕਰ ਮਿਡ-ਡੇ-ਮੀਲ ਵਰਕਰ ਆਂਗਣਵਾੜੀ ਵਰਕਰ ਤੇ ਹੋਰ ਸਕੀਮ ਅਧਾਰਿਤ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਸ਼ਾਮਲ ਕੀਤਾ ਜਾਏ, ਪੰਜਾਬ ਦੇ ਲੇਬਰ ਵਿਭਾਗ ਅੰਦਰੋਂ ਢਿੱਲਮੱਠ ਨੀਤੀ ਨੂੰ ਦੂਰ ਕੀਤਾ ਜਾਏ, ਮਨਰੇਗਾ ਤਹਿਤ ਸਾਰਾ ਸਾਲ ਕੰਮ ਦਿੱਤਾ ਜਾਏ ਤੇ ਦਿਹਾੜੀ ਘੱਟੋ-ਘੱਟ 700 ਰੁਪਏ ਕੀਤੀ ਜਾਵੇ, ਗਰੀਬ ਲੋਕਾਂ ਨੂੰ ਮਾਈਕਰੋ ਫਨਾਂਸ ਕੰਪਨੀਆਂ ਦੇ ਚੁੰਗਲ ਤੋਂ ਬਚਾਇਆ ਜਾਵੇ ਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਤਰੁੰਤ ਲਾਗੂ ਕਰਾਉਣ ਲਈ ਅਵਾਜ ਬੁਲੰਦ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਆਗੂ ਵਿਜੇ ਕੁਮਾਰ ਸੋਹਲ, ਰਣਬੀਰ ਸਿੰਘ ਵਿਰਕ, ਸੁਭਾਸ਼ ਕੇਰੈ, ਧਿਆਨ ਸਿੰਘ ਠਾਕੁਰ, ਸ਼ਿਵ ਕੁਮਾਰ, ਰਣਜੀਤ ਕੌਰ, ਮਾਇਆਧਾਰੀ, ਮੁਰਾਰੀ ਲਾਲ ਦੀਨਾਨਗਰ ਕਿਸਾਨ ਆਗੂ ਬਲਬੀਰ ਸਿੰਘ ਕੱਤੋਵਾਲ, ਸੁਖਦੇਵ ਸਿੰਘ ਭਾਗੋਕਾਂਵਾਂ, ਬਲਬੀਰ ਸਿੰਘ ਬੈਂਸ, ਗੁਲਜਾਰ ਸਿੰਘ ਬਸੰਤ ਕੋਟ, ਮੱਖਣ ਸਿੰਘ ਕੁਹਾੜ, ਸੁਰਜੀਤ ਸਿੰਘ ਘੁਮਾਣ, ਬਚਨ ਸਿੰਘ ਭੰਬੋਈ, ਅਸ਼ਵਨੀ ਕੁਮਾਰ ਲੱਖਣਕਲਾਂ, ਬਲਬੀਰ ਸਿੰਘ ਉੱਚਾਧਕਾਲਾ, ਅਵਤਾਰ ਸਿੰਘ ਠੱਠਾ ਅਤੇ ਹੋਰ ਬੁਲਾਰੇ ਆਗੂਆਂ ਨੇ ਉਪਰੋਕਤ ਮੰਗਾਂ ਦੇ ਨਾਲ ਨਾਲ ਜਿੱਥੇ ਨਸ਼ਾ ਤੇ ਮਾਈਨਿੰਗ ਮਾਫੀਆ ਰਾਜ ਦੇ ਅਤੰਕ ਦੀ ਮਾਰ ਤੋਂ ਬਚਣ ਦੀ ਗੱਲ ਕੀਤੀ, ਉੱਥੇ ਮਹਿੰਗਾਈ ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਲਈ ਜਿੰਮੇਵਾਰ ਕੇਂਦਰ ਤੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ, ਨਾਲ ਹੀ ਦੇਸ਼ ਅੰਦਰ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਆਰਐੱਸਐੱਸ ਤੇ ਭਾਜਪਾ ਦੀ ਧਰਮ ਤੇ ਜਾਤ-ਪਾਤ ਅਧਾਰਿਤ ਸਮਾਜਿਕ ਵੰਡ ਪਾਉਣ ਦੀ ਕੋਸ਼ਿਸ਼ ਤੋਂ ਵੀ ਖਬਰਦਾਰ ਕੀਤਾ।
ਉਪਰੋਕਤ ਤੋਂ ਇਲਾਵਾ ਸਰਵਸਾਥੀ ਬੂਟਾ ਰਾਮ ਅਜ਼ਾਦ ਕੇਂਦਰੀ ਪੰਜਾਬੀ ਲੇਖਕ ਸਭਾ, ਅਬਿਨਾਸ਼ ਸਿੰਘ ਪੈਨਸ਼ਨਰ ਆਗੂ, ਸਟੀਫਨ ਮਸੀਹ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਕਿਸਾਨ ਤੇ ਮਜ਼ਦੂਰ ਆਗੂ ਜੋਗਿੰਦਰ ਸਿੰਘ ਲੇਹਲ, ਪਲਵਿੰਦਰ ਸਿੰਘ ਸੁਵਾਮੀ, ਸੁਰਜੀਤ ਸਿੰਘ ਘੁਮਾਣ, ਅਜੀਤ ਸਿੰਘ ਹੁੰਦਲ, ਗੁਰਦੀਪ ਸਿੰਘ ਕਮਾਲਪੁਰ, ਹਰਪਾਲ ਸਿੰਘ ਸੋਹਲ, ਕੁਲਜੀਤ ਸਿੰਘ ਰੰਧਾਵਾ, ਮੱਖਣ ਸਿੰਘ ਤਿੱਬੜ, ਡਾ ਬਲਬੀਰ ਸਿੰਘ ਪੀਰਾਂ ਬਾਗ, ਬਲਦੇਵ ਸਿੰਘ ਖਹਿਰਾ, ਜਰਨੈਲ ਸਿੰਘ ਸਪਰਾਏ ਕੋਠੀ, ਬੇਅੰਤ ਸਿੰਘ ਅਤੇ ਹੋਰ ਹਾਜ਼ਰ ਸਾਥੀਆਂ ਦਾ ਅੱਜ ਦੇ ਰੋਸ ਪ੍ਰਦਰਸ਼ਨ ਵਿਚ ਅਹਿਮ ਯੋਗਦਾਨ ਰਿਹਾ। ਸਟੇਜ ਸਕੱਤਰ ਦੀ ਜਿੰਮੇਵਾਰੀ ਕਾਮਰੇਡ ਧਿਆਨ ਸਿੰਘ ਠਾਕੁਰ ਨੇ ਨਿਭਾਈ।