ਡੇਹਲੋ, 17 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 18 ਜਨਵਰੀ ਨੂੰ ਕਿਲ੍ਹਾ ਰਾਏਪੁਰ ਵਿਖੇ ਅਡਾਨੀਆ ਦੀ ਖੁਸ਼ਕ ਬੰਦਰਗਾਹ ‘ਤੇ ਮਹਲਿਾ ਕਿਸਾਨ ਦਿਵਸ ਮਨਾਇਆ ਜਾਵੇਗਾ। ਇਥੇ ਕਾਲੇ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ। ਅੱਜ ਦੇ ਧਰਨੇ ਦੀ ਪ੍ਰਧਾਨਗੀ ਪਰਮਜੀਤ ਕੌਰ, ਸੁਖਦੇਵ ਕੌਰ, ਕੁਲਜੀਤ ਕੌਰ ਗਰੇਵਾਲ, ਅਮਨਦੀਪ ਕੌਰ, ਪੁਸ਼ਪਿੰਦਰ ਕੌਰ ਨੇ ਕੀਤੀ। ਮਹਿਲਾ ਕਿਸਾਨ ਦਿਵਸ ‘ਤੇ ਲੋਕ ਹਿੱਤ ਰੰਗਮੰਚ ਖੱਟੜਾ (ਟੋਨੀ ਖੱਟੜਾ) ਵੱਲੋਂ ਡਾ. ਸੋਮਪਾਲ ਹੀਰਾ ਦਾ ਲਿਖਿਆ ਨਾਟਕ ‘ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ’ ਖੇਡਿਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਸਾਨੂੰ ਕਾਲੇ ਕਾਨੂੰਨ ਵਾਪਸ ਕਰਵਾਉਣ ਵਿਸ਼ਾਲ ਏਕਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਹਨਾ ਸੱਦਾ ਦਿੱਤਾ ਕਿ ਜੇ ਕਿਸੇ ਮਹਿਕਮੇ ਦੇ ਕਿਸੇ ਅਧਿਕਾਰੀ ਨੇ ਕਿਸੇ ਤੋਂ ਰਿਸ਼ਵਤ ਦੇ ਪੈਸੇ ਲਏ ਹਨ, ਉਹ ਆਪਣਾ ਨਾਮ ਦੱਸਣ ਉਹਨਾ ਦੇ ਪੈਸੇ ਵਾਪਸ ਕਰਵਾਏ ਜਾਣਗੇ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਗਤਾਰ ਸਿੰਘ ਚਕੌਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਗੁਰਮੀਤ ਸਿੰਘ ਪੰਮੀ, ਪੰਚ ਕੁਲਦੀਪ ਸਿੰਘ, ਗੁਰਉਪਦੇਸ਼ ਸਿੰਘ, ਸੁਖਦੇਵ ਸਿੰਘ ਭੋਮਾ, ਸੁਖਦੀਪ ਸਿੰਘ (ਸਾਰੇ ਘੁੰਗਰਾਣਾ) ਬਾਬਾ ਬਿੰਦਰ ਸਿੰਘ, ਗੁਲਜਾਰ ਸਿੰਘ, ਸੁਖਦੇਵ ਸਿੰਘ, ਚਤਰ ਸਿੰਘ (ਸਾਰੇ ਜੜਤੌਲੀ) ਪੰਚ ਸਤਵੰਤ ਸਿੰਘ, ਮੋਹਣ ਸਿੰਘ, ਅਮਰਜੀਤ ਸਿੰਘ, ਸਵਰਨਜੀਤ ਸਿੰਘ (ਸਾਰੇ ਨਾਰੰਗਵਾਲ) ਨੰਬਰਦਾਰ ਨਿਰਭੈ ਸਿੰਘ, ਮਲਕੀਤ ਸਿੰਘ, ਸਾਬਕਾ ਪੰਚ ਅਮਰਜੀਤ ਸਿੰਘ, ਗੁਰਚਰਨ ਸਿੰਘ, ਸੁਰੀਤ ਕੌਰ, ਅਵਤਾਰ ਕੌਰ, ਗੁਰਪ੍ਰੀਤ ਸਿੰਘ (ਸਾਰੇ ਕਿਲ੍ਹਾ ਰਾਏਪੁਰ) ਗੁਰਦਾਸ ਸਿੰਘ ਮਹਿਮਾ ਸਿੰਘ ਵਾਲਾ ਆਦਿ ਹਾਜਰ ਸਨ।
