ਫਿਲੌਰ, 13 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ‘ਤੇ ਅੱਜ ਇਥੇ ਦਿਹਾਤੀ ਮਜਦੂਰ ਸਭਾ, ਜਮਹੂਰੀ ਕਿਸਾਨ ਸਭਾ ਤੇ ਜਨਵਾਦੀ ਇਸਤਰੀ ਸਭਾ ਇਲਾਕਾ ਫਿਲੌਰ ਵਲੋਂ ਕਿਸਾਨੀ ਅੰਦੋਲਨ ਦੇ ਹੱਕ ਵਿਚ ਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਦਿਹਾਤੀ ਮਜਦੂਰ ਸਭਾ ਦੇ ਕਾਮਰੇਡ ਜਰਨੈਲ ਫਿਲ਼ੌਰ, ਮੇਜਰ ਫਿਲੌਰ, ਕਾਮਰੇਡ ਦੇਵ ਫਿਲੌਰ, ਰਵੀ ਕਲੇਰ, ਕਰਨੈਲ ਫਿਲੌਰ, ਗਰੀਬ ਦਾਸ, ਸੱਤਪਾਲ,ਪਿਆਰਾ ਰਾਮ, ਦਮਨ ਮਹੇ, ਅਰਸ਼ਪ੍ਰੀਤ, ਸਿੰਗਾਰ ਚੰਦ ਬਲਵੀਰ ਸਿੰਘ, ਸੁਨੀਤਾ ਫਿਲੌਰ, ਹੰਸ ਕੌਰ, ਕਮਲਜੀਤ ਬੰਗੜ, ਗੀਤਾ ਫਿਲੌਰ, ਅਨੀਤਾ ਫਿਲੌਰ, ਸੁਰਜੀਤ ਕੌਰ, ਕਮਲਜੀਤ ਕੌਰ, ਅੰਜੂ ਵਿਰਦੀ, ਗਗਨ ਦੀਪ, ਅਨਲੋਲਦੀਪ ਗੁਰੂ ਤੇ ਕੀਰਤੀ ਆਦਿ ਹਾਜ਼ਰ ਸਨ।
