ਗੁਰਦਾਸਪੁਰ, 11 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਵਲੋਂ 26 ਜਨਵਰੀ ਸਬੰਧੀ ਵੱਖ-ਵੱਖ ਪਿੰਡਾਂ ‘ਚ ਕੀਤੀ ਅਪੀਲ ਉਪਰੰਤ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਆਲਪੁਰਾ, ਪ੍ਰੈਸ ਸਕੱਤਰ ਰੇਸ਼ਮ ਸਿੰਘ ਫੇਲੋਕੇ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਪਿੰਡ ਭੱਠਲ ਤੋਂ ਜਥਾ ਰਵਾਨਾ ਕਰਕੇ ਕਾਲਵਾ, ਫੇਲੋਕੇ, ਚੰਬਾ, ਦਲੋਰ, ਡੇਰਾ ਸਾਹਿਬ, ਜਾਮਾਰਾਏ, ਚੱਕ, ਛਾਪੜੀ ਸਾਹਿਬ ਪੁੱਜਣ ‘ਤੇ ਬੀਬੀ ਕਾਰ ਸੇਵਾ ਵਾਲੇ ਬੀਬੀ ਸਰਬਜੀਤ ਕੌਰ ਵੱਲੋਂ ਜਥਾ ਪਹੁੰਚਣ ਤੇ ਸਰੋਪੇ ਪਾ ਕੇ ਸਵਾਗਤ ਕੀਤਾ ਗਿਆ। ਭਰੋਵਾਲ, ਵੇਈਂ ਪੂਈਂ, ਲਾਲਪੁਰਾ, ਵਰਾਣਾ , ਢੋਟੀਆਂ ਗੱਦਰੀ ਬਾਬਿਆਂ ਦੇ ਪਿੰਡ ਸਮਾਪਤੀ ਕੀਤੀ। ਇਹ ਜਥਾ 20 ਜਨਵਰੀ ਤੱਕ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਕਿਸਾਨ ਸੰਯੁਕਤ ਮੋਰਚੇ ਦਾ ਸੁਨੇਹਾ ਦੇਵੇਗਾ। ਇਨ੍ਹਾਂ ਪਿੰਡਾਂ ‘ਚ 26 ਜਨਵਰੀ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਗਈ। 13 ਜਨਵਰੀ ਨੂੰ ਲੋਹੜੀ ਵਾਲੇ ਦਿਨ 3 ਆਰਡੀਨੈਂਸ ਦੀਆ ਕਾਪੀਆਂ ਸਾੜੀਆਂ ਜਾਣ ਦਾ ਐਲਾਨ ਵੀ ਕੀਤਾ ਗਿਆ।

ਆਗੂਆਂ ਨੇ ਅੱਗੇ ਦੱਸਿਆ ਕਿ 18 ਜਨਵਰੀ ਨੂੰ ਕਿਸਾਨ ਮਹਿਲਾ ਦਿਵਸ ਮਨਾਇਆ ਜਾਵੇਗਾ, 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ ਜਾਵੇਗਾ। ਇਹਨਾਂ ਸਾਰੇ ਹੀ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ। ਇਸ ਸਮੇਂ ਜੰਗ ਬਹਾਦਰਸਿੰਘ, ਨਰਿੰਦਰ ਸਿੰਘ ਤੁੜ, ਬਲਵਿੰਦਰ ਸਿੰਘ ਫੇਲੋਕੇ, ਸਰਪੰਚ ਬਲਬੀਰ ਸਿੰਘ, ਮੈਂਬਰ ਦਿਲਬਾਗ ਸਿੰਘ, ਮੁਖਤਾਰ ਸਿੰਘ ਭੱਠਲ, ਪ੍ਰਗਟ ਸਿੰਘ, ਹਰੀ ਸਿੰਘ ਚੰਬਾ, ਮਨਦੀਪ ਸਿੰਘ ਪੋਨੀ ਜਾਮਾਰਾਏ, ਬਲਰਾਜ ਸਿੰਘ, ਲਵਜੋਤ ਸਿੰਘ ਚੱਕ ਮਹਿਰ, ਸੁਖਦੇਵ ਸਿੰਘ, ਗੁਰਲਾਲ ਸਿੰਘ, ਹਰਪਾਲ ਸਿੰਘ, ਤਰਸੇਮ ਸਿੰਘ ਛਾਪੜੀ ਸਾਹਿਬ, ਇੰਦਰਜੀਤ ਸਿੰਘ ਵੇਈਂ ਪੂਈਂ, ਲਵਲੀ ਲਾਲਪੁਰ, ਤਰਸੇਮ ਸਿੰਘ, ਮਿੰਦਰ ਸਿੰਘ, ਡਾ ਅਮਰਜੀਤ ਸਿੰਘ ਢੋਟੀਆਂ, ਡਾ ਪਰਮਜੀਤ ਸਿੰਘ, ਸੁਖਜਿੰਦਰ ਸਿੰਘ ਰਾਜੂ ਕੋਟ ਆਦਿ ਹਾਜ਼ਰ ਸਨ।
