ਭਿੱਖੀਵਿੰਡ, 10 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਦੀ ਬ੍ਰਾਂਚ ਮਾੜੀ ਕੰਬੋਕੇ ਨੇ ਐਸ ਐਚ ਓ ਭਿੱਖੀਵਿੰਡ ਦਾ ਪੂਤਲਾ ਫੂਕਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਨੇ ਭਾਗ ਲਿਆ ਇਸ ਮੌਕੇ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਚਮਨ ਲਾਲ ਦਰਾਜਕੇ, ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਸਕੱਤਰ ਸਵਿੰਦਰ ਸਿੰਘ ਚੱਕ ਨੇ ਬੋਲਦਿਆ ਕਿਹਾ ਕਿ ਪਿੰਡ ਸ਼ਾਧਰਾਂ ਦੇ ਖੇਤ ਮਜ਼ਦੂਰ ਭਗਵੰਤ ਸਿੰਘ ਸਾਂਧਰਾ ਦੇ ਘਰ ਉੱਪਰ ਐਸ ਐਚ ਓ ਭਿੱਖੀਵਿੰਡ ਦੀ ਕਥਿਤ ਤੌਰ ‘ਤੇ ਸ਼ਹਿ ਪ੍ਰਾਪਤ ਪਿੰਡ ਸਾਂਧਰਾ ਦੇ ਸ਼ਰਾਰਤੀ ਅਨਸਰਾ ਵੱਲੋ ਭਗਵੰਤ ਸਿੰਘ ਦੇ ਘਰ ਉੱਪਰ ਜਾਨਲੇਵਾ ਹਮਲਾ ਕਰ ਕੇ ਔਰਤਾਂ ਦੀ ਕੁਟਮਾਰ ਕੀਤੀ ਗਈ ਅਤੇ ਘਰ ਦੇ ਸਮਾਨ ਦੀ ਭੰਨ ਤੋੜ ਕੀਤੀ ਗਈ। ਜਿਸ ਦੇ ਵਿਰੋਧ ਵਿੱਚ ਦਿਹਾਤੀ ਮਜ਼ਦੂਰ ਸਭਾ ਵੱਲੋ ਐੱਸ ਐੱਚ ਓ ਭਿੱਖੀਵਿੰਡ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਲਾਇਆ ਗਿਆ ਸੀ। ਐੱਸ ਐੱਚ ਓ ਭਿੱਖੀਵਿੰਡ ਵੱਲੋ ਦੋਸ਼ੀਆਂ ਨੂੰ ਕਥਿਤ ਤੌਰ ‘ਤੇ ਸ਼ਰਾਬ ਪਿਲਾਕੇ ਧਰਨਾਕਾਰੀਆਂ ਨਾਲ ਗੁੰਡਾਗਰਦੀ ਕਰਵਾਈ ਗਈ।
ਇਹਨਾਂ ਆਗੂਆਂ ਨੇ ਐੱਸ ਐੱਸ ਪੀ ਤਰਨਤਾਰਨ ਤੋਂ ਮੰਗ ਕਰਦਿਆ ਕਿਹਾ ਕਿ ਐਸ ਐਚ ਓ ਭਿੱਖੀਵਿੰਡ ਨੂੰ ਸਸਪੈਂਡ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਕਿਸਾਨ ਆਗੂ ਕੇਵਲ ਸਿੰਘ ਕੰਬੋਕੇ, ਗੁਰਚਰਨ ਸਿੰਘ ਫੌਜੀ ਮਾੜੀ ਗੌਰਸਿੰਘ, ਨਿਸ਼ਾਨ ਸਿੰਘ, ਚਾਣਨ ਸਿੰਘ, ਸੁਖਵੰਤ ਸਿੰਘ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ ਆਦਿ ਆਗੂ ਹਾਜ਼ਰ ਸਨ।
