Now Reading
ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 80ਵੇਂ ਦਿਨ ਵਿਚ ਦਾਖ਼ਲ

ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 80ਵੇਂ ਦਿਨ ਵਿਚ ਦਾਖ਼ਲ

ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 80ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ| ਲੱਗੇ ਹੋਏ ਇਸ ਪੱਕੇ ਮੋਰਚੇ ਵਿਚ ਗ਼ਰੀਬ ਲੋਕ ਪਰਿਵਾਰਾਂ ਸਮੇਤ ਪਹੰੁਚ ਰਹੇ ਹਨ ਅਤੇ ਇਸ ਮੋਰਚੇ ਦੀ ਅਗਵਾਈ ਸਭਾ ਦੇ ਸਕੱਤਰ ਸੰਤੋਖ ਸਿੰਘ ਮੱਖੀ ਕਲਾਂ, ਹਰਜਿੰਦਰ ਸਿੰਘ ਚੂੰਘ ਲਗਾਤਾਰ ਕਰ ਰਹੇ ਹਨ|ਪਲਾਟਾਂ ਦੇ ਸਬੰਧ ਵਿਚ ਦਿਹਾਤੀ ਮਜ਼ਦੂਰ ਸਭਾ ਦਾ ਡੈਪੂਟੇਸ਼ਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਪ੍ਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ, ਜਸਪਾਲ ਸਿੰਘ ਝਬਾਲ ਦੀ ਅਗਵਾਈ ਵਿਚ ਏ.ਡੀ.ਸੀ. ਤਰਨ ਤਾਰਨ ਬਲਜਿੰਦਰ ਰੀਸੀ ਨੂੰ ਮਿਲਿਆ| ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸਕੀਮ ਤਹਿਤ ਖੇਤ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ ਪੰਜ-ਪੰਜ ਮਰਲੇ ਪਲਾਂਟ ਦੇਣ ਦਾ ਪੂਰਨ ਭਰੋਸਾ ਦਿਵਾਇਆ ਅਤੇ ਨਾਲ ਹੀ ਬੀ.ਡੀ.ਪੀ.ਓ. ਭਿੱਖੀਵਿੰਡ ਪਿਆਰ ਸਿੰਘ ਨੂੰ ਮੱਖੀ ਕਲਾਂ ਦੇ ਮਜ਼ਦੂਰਾਂ ਕੋਲੋਂ ਦਰਖਾਸਤਾਂ ਲੈ ਕੇ ਪਲਾਟਾਾ ਦੀ ਅਲਾਟਮੈਂਟ ਕਰਨ ਲਈ ਕਿਹਾ ਗਿਆ, ਜਿਸ ਦੌਰਾਨ ਬੀ.ਡੀ.ਪੀ.ਓ. ਭਿੱਖੀਵਿੰਡ ਨੂੰ ਮੱਖੀ ਕਲਾਂ ਦੇ ਦਲਿਤ ਅਤੇ ਬੇਜ਼ਮੀਨੇ ਪਰਿਵਾਰਾਂ ਦੀਆਂ 77 ਅਰਜ਼ੀਆਂ ਦਿੱਤੀਆਂ ਗਈਆਂ| ਸਭਾ ਦੇ ਆਗੂਆਾ ਨੇ ਹਲਕਾ ਵਿਧਾਇਕ ਖੇਮਕਰਨ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਏ ਗਏ ਪੱਕੇ ਮੋਰਚੇ ਵਿਚ ਪਹੁੰਚ ਕੇ ਗ਼ਰੀਬ ਲੋਕਾਂ ਨੂੰ ਪੰਜ-ਪੰਜ ਮਰਲੇ ਪਲਾਟਾਂ ਦੀ ਅਲਾਟਮੈਂਟ ਕਰਕੇ ਦਿੱਤੀ ਜਾਵੇ|ਇਸ ਮੌਕੇ ਨਿਸ਼ਾਨ ਸਿੰਘ ਪਹੂਵਿੰਡ, ਗੱਜਣ ਸਿੰਘ ਨਾਰਲਾ, ਜਸਵੰਤ ਸਿੰਘ ਭਿੱਖੀਵਿੰਡ, ਜਗਤਾਰ ਸਿੰਘ ਵਾਂ, ਸੁਰਜੀਤ ਸਿੰਘ ਭਿੱਖੀਵਿੰਡ, ਬਗੀਚਾ ਸਿੰਘ ਮੱਖੀ ਕਲਾਂ, ਅੰਗਰੇਜ ਸਿੰਘ ਨਵਾਂ ਪਿੰਡ, ਲਾਜਰ ਲਾਖਣਾ ਆਦਿ ਆਗੂ ਹਾਜ਼ਰ ਸਨ|

Scroll To Top