Now Reading
‘ਲੋਕ ਜਗਾਓ, ਲੁਟੇਰੇ ਭਜਾਓ’ ਵਿਸ਼ੇ ‘ਤੇ ਆਰ.ਐੱਮ.ਪੀ.ਆਈ. ਵੱਲੋਂ ਸੈਮੀਨਾਰ

‘ਲੋਕ ਜਗਾਓ, ਲੁਟੇਰੇ ਭਜਾਓ’ ਵਿਸ਼ੇ ‘ਤੇ ਆਰ.ਐੱਮ.ਪੀ.ਆਈ. ਵੱਲੋਂ ਸੈਮੀਨਾਰ

ਜੋਧਾਂ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐੱਮ.ਪੀ.ਆਈ. ਵੱਲੋਂ ਜੋਧਾਂ ਦੇ ਰਾਇਲ ਕਿੰਗ ਵਿਚ ਲੋਕ ਜਗਾਓ, ਲੁਟੇਰੇ ਭਜਾਓ’ ਵਿਸ਼ੇ ‘ਤੇ ਸੈਮੀਨਾਰ ਕੀਤਾ ਗਿਆ। ਲੁਧਿਆਣਾ ਜ਼ਿਲ੍ਹੇ ਵਿਚੋਂ ਚੋਣਵੇਂ ਕਾਰਕੁੰਨਾਂ, ਜਿਨ੍ਹਾਂ ਵਿਚ ਔਰਤਾਂ ਦੀ ਗਿਣਤੀ ਭਰਵੀਂ ਸੀ, ਨੂੰ ਸੰਬੋਧਨ ਕਰਦਿਆਂ ਆਰ.ਐੱਮ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਲੁਟੇਰੀਆਂ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਦੇਸ਼ ਨੂੰ ਕੰਗਾਲੀ ਕੰਡੇ ਲਿਆ ਖੜ੍ਹਾ ਕੀਤਾ ਹੈ ਜਿਸ ਦੇ ਸਿੱਟੇ ਵਜੋਂ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਚੁੱਕਾ ਹੈ। ਲੋਕਾਂ ਵਿਚ ਫੈਲੀ ਬੇਚੈਨੀ ਨੂੰ ਠੱਲ ਪਾਉਣ ਲਈ ਹਾਕਮ ਜਮਾਤਾਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਜਾਤਾਂ, ਧਰਮਾਂ, ਫਿਰਕਾਪ੍ਰਸਤੀ ਦਾ ਸਹਾਰਾ ਲੈ ਕੇ ਆਪਣੀ ਉਮਰ ਲੰਬੀ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਹੋਕਾ ਦਿੱਤਾ ਕਿ ਦੇਸ਼ ਵਿਚ ਜਮਾਤ ਰਹਿਤ ਅਤੇ ਜਾਤ ਰਹਿਤ, ਨਾਰੀ ਸ਼ਕਤੀ ਵੱਲ ਸੇਧਿਤ ਧਰਮ ਨਿਰਪੱਖ ਸਮਾਜ ਦੀ ਸਿਰਜਣਾ ਲਈ ਤਿੱਖੇ ਸੰਘਰਸ਼ਾਂ ਦੀ ਲੋੜ ਹੈ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਪ੍ਰੋ. ਜੈਪਾਲ ਸਿੰਘ ਤੂਰ ਨੇ ਕਿਹਾ ਕਿ ਉਕਤ ਵਿਸ਼ੇ ਨੂੰ ਲੈ ਕੇ ਪਾਰਟੀ ਵੱਲੋਂ ਪੂਰੇ ਪੰਜਾਬ ਵਿਚ ਨਵੰਬਰ ਮਹੀਨੇ ਵਿਚ ਜਥਾ ਮਾਰਚ ਕੀਤਾ ਜਾਵੇਗਾ ਤੇ ਥਾਂ-ਥਾਂ ਰੈਲੀਆਂ, ਮੀਟਿੰਗਾਂ, ਜਲਸੇ ਕੀਤੇ ਜਾਣਗੇ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਆਗੂ ਪ੍ਰੋ. ਸੁਰਿੰਦਰ ਕੌਰ ਲੁਧਿਆਣਾ ਨੇ ਵੀ ਸੰਬੋਧਨ ਕੀਤਾ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਚਕੋਹੀ ਨੇ ਭਰੋਸਾ ਦਿੱਤਾ ਕਿ ਪਾਰਟੀ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿਚ ਜ਼ਿਲ੍ਹੇ ਵੱਲੋਂ ਹਰ ਪੱਧਰ ‘ਤੇ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਸੈਮੀਨਾਰ ਦੀ ਪ੍ਰਧਾਨਗੀ ਅਮਰਜੀਤ ਸਿੰਘ ਸਹਿਜਾਦ, ਚਰਨਜੀਤ ਸਿੰਘ ਹਿੰਮਾਂਯੂਪੁਰਾ, ਮਨਜੀਤ ਸਿੰਘ ਊਧੋਵਾਲ, ਗੁਰਦੀਪ ਸਿੰਘ ਕਲਸੀ (ਸਾਰੇ ਤਹਿਸੀਲਾਂ ਦੇ ਸਕੱਤਰਾਂ) ਵੱਲੋਂ ਕੀਤੀ ਗਈ। ਇਸ ਸੈਮੀਨਾਰ ਦਾ ਪ੍ਰਬੰਧ ਹਰਨੇਕ ਸਿੰਘ ਗੁੱਜਰਵਾਲ, ਦਵਿੰਦਰ ਸਿੰਘ ਰਾਣਾ ਲਤਾਲਾ, ਮਨਿੰਦਰ ਆਰਟਸ ਬਲਰਾਜ ਜੋਧਾਂ, ਰਾਜੂ ਜੋਧਾਂ, ਜਗਦੇਵ ਮੌਜੀ ਜੋਧਾਂ, ਕਰਨ ਜੋਧਾਂ, ਮੋਨੂ ਜੋਧਾਂ, ਜਨਵਾਦੀ ਇਸਤਰੀ ਸਭਾ ਦੀਆਂ ਆਗੂਆਂ ਚਰਨਜੀਤ ਕੌਰ ਲਤਾਲਾ, ਬਲਜਿੰਦਰ ਕੌਰ ਦੋਲੋਂ, ਰਾਜਬੀਰ ਕੌਰ ਲਤਾਲਾ, ਗੁਰਮੇਲ ਕੌਰ ਰਤਨਾ, ਕਮਲ ਰਤਨਾ, ਗਗਨ ਬੜੂੰਦੀ, ਪਰਮਜੀਤ ਕੌਰ ਜੋਧਾਂ, ਸੁਖਪਾਲ ਕੌਰ ਗੁੱਜਰਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਅੱਚਰਵਾਲ, ਹਰਬੰਸ ਸਿੰਘ ਲੋਹਟਬੱਦੀ, ਅਵਤਾਰ ਬੱਲੋਵਾਲ, ਸੁਖਵਿੰਦਰ ਸਿੰਘ ਰਤਨਗੜ੍ਹ, ਸਿਕੰਦਰ ਸਿੰਘ ਹਿਮਾਂਯੂੰਪੁਰਾ, ਕੁਲਵੰਤ ਸਿੰਘ ਮੋਹੀ, ਹੁਕਮ ਰਾਜ ਦੇਹੜਕਾ, ਗੁਰਮੇਲ ਸਿੰਘ ਰੂਮੀ, ਗੁਰਚਰਨ ਸਿੰਘ ਮੁੱਲਾਂਪੁਰ, ਜਗਤਾਰ ਸਿੰਘ ਮੁੱਲਾਂਪੁਰ, ਮਲਕੀਤ ਸਿੰਘ ਢੈਪਈ, ਮੱਘਰ ਸਿੰਘ ਖੰਡੂਰ, ਤਹਿਸੀਲਦਾਰ ਯਾਦਵ ਲੁਧਿਆਣਾ, ਰਾਮ ਬਚਨ ਯਾਦਵ, ਗੁਰਜੀਤ ਕਾਲਾ ਮਨਸੂਰਾਂ ਆਦਿ ਪਾਰਟੀ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

Scroll To Top