Now Reading
ਜੋਧਾਂ ‘ਚ ਜਨਵਾਦੀ ਇਸਤਰੀ ਸਭਾ ਦਾ ਹੋਇਆ ਗਠਨ

ਜੋਧਾਂ ‘ਚ ਜਨਵਾਦੀ ਇਸਤਰੀ ਸਭਾ ਦਾ ਹੋਇਆ ਗਠਨ

ਜੋਧਾਂ : ਔਰਤਾਂ ਦੇ ਹੱਕਾਂ-ਹਿੱਤਾਂ ਲਈ ਜੂਝਣ ਵਾਲੀ, ਔਰਤਾਂ ‘ਤੇ ਹੋ ਰਹੇ ਜ਼ੁਲਮ ਖਿਲਾਫ ਆਵਾਜ਼ਾ ਬੁਲੰਦ ਕਰਨ ਵਾਲੀ ਔਰਤਾਂ ਦੀ ਜੁਝਾਰੂ ਜਥੇਬੰਦੀ ਜਨਵਾਦੀ ਇਸਤਰੀ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਜੋਧਾਂ ਵਿਖੇ ਜਥੇਬੰਦੀ ਦੀ ਸੀਨੀਅਰ ਆਗੂ ਪਰਮਜੀਤ ਕੌਰ (ਪਰਮ) ਜੋਧਾਂ ਦੀ ਅਗਵਾਈ ਅਤੇ ਜ਼ਿਲ੍ਹਾ ਆਗੂ ਗੁਰਮਿੰਦਰ ਕੌਰ ਗੁੱਜਰਵਾਲ ਦੀ ਪ੍ਰਧਾਨਗੀ ਹੇਠ ਔਰਤਾਂ ਦੀ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਪਰਮਜੀਤ ਕੌਰ ਜੋਧਾਂ ਅਤੇ ਗੁਰਿੰਦਰ ਕੌਰ ਗੁੱਜਰਵਾਲ ਨੇ ਕਿਹਾ ਕਿ ਜਿੱਥੇ ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਔਰਤਾਂ ਦੀਆਂ ਭਖਦੀਆਂ ਮੰਗਾਂ ਲਈ ਲੜਾਈ ਲੜੀ ਜਾ ਰਹੀ ਹੈ, ਉੱਥੇ ਆਗਾਮੀ ਪੰਚਾਇਤ ਚੋਣਾਂ ਵਿਚ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ ਅਤੇ ਨਸ਼ਾ ਵੰਡ ਕੇ ਵੋਟਾਂ ਬਟੋਰਨ ਵਾਲੇ ਉਮੀਦਵਾਰਾਂ ਨੂੰ ਜਥੇਬੰਦੀ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਸਹਿਜਾਦ ਨੇ ਔਰਤਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਦੇ ਘੋਲਾਂ ਵਿਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ। ਇਸ ਮੀਟਿੰਗ ਦੌਰਾਨ ਸੁਖਵਿੰਦਰ ਕੌਰ ਸੁੱਖੀ ਜੋਧਾਂ ਨੂੰ ਪ੍ਰਧਾਨ, ਬਲਜਿੰਦਰ ਕੌਰ ਦੋਲੋਂ ਮੀਤ ਪ੍ਰਧਾਨ, ਕਮਲਜੀਤ ਕੌਰ ਸਕੱਤਰ, ਮਨਜੀਤ ਕੌਰ ਜੁਆਇੰਟ ਸਕੱਤਰ, ਪਰਮਜੀਤ ਕੌਰ ਖਜ਼ਾਨਚੀ, ਤੇਜ ਕੌਰ ਦੋਲੋਂ ਜੁਆਇੰਟ ਖਜ਼ਾਨਚੀ ਚੁਣੀਆਂ ਗਈਆਂ। ਉਕਤ ਅਹੁਦੇਦਾਰਾਂ ਤੋਂ ਇਲਾਵਾ ਸੁਰਿੰਦਰ ਕੌਰ ਸੀਨੀਅਰ ਮੈਂਬਰ, ਸੁਸ਼ਮਾ ਰਾਣੀ, ਚੰਦਰ ਕਾਂਤਾ, ਜਮੀਲਾ, ਹਰਪ੍ਰੀਤ ਕੌਰ, ਬਲਜਿੰਦਰ ਕੌਰ, ਜਸਪ੍ਰੀਤ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਆਸ਼ਾ ਰਾਣੀ ਕਮੇਟੀ ਮੈਂਬਰ ਚੁਣੀਆਂ ਗਈਆਂ।

Scroll To Top