Now Reading
ਬੀਡੀਪੀਓ ਦੀਨਾਨਗਰ ਨੂੰ ਮੰਗ ਪੱਤਰ ਦਿੱਤਾ

ਬੀਡੀਪੀਓ ਦੀਨਾਨਗਰ ਨੂੰ ਮੰਗ ਪੱਤਰ ਦਿੱਤਾ

ਦੀਨਾਨਗਰ : ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਪਿੰਡ ਬਾਹਮਣੀ ਵਿਖੇ ਭੈਣਾਂ ਵੱਲੋਂ ਮਨਰੇਗਾ ਦੇ ਕਾਰਡ ਬਣਾਉਣ ਲਈ ਅਤੇ ਪਿੰਡ ਵਿੱਚ ਮਨਰੇਗਾ ਤਹਿਤ ਕਰਵਾਏ ਜਾ ਰਹੇ ਕੰਮਾਂ ‘ਚ ਤੇਜ਼ੀ ਲਿਆਉਣ ਲਈ।ਦੀਨਾਨਗਰ ਦੇ ਬੀਡੀਪੀਓ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਉਕਤ ਪਿੰਡ ‘ਚ ਮਨਰੇਗਾ ਤਹਿਤ ਨਵੇਂ ਕਾਰਡ ਨਹੀਂ ਬਣਾਏ ਜਾ ਰਹੇ ਅਤੇ ਕੰਮ ਵਿੱਚ ਵੀ ਤੇਜ਼ੀ ਨਹੀਂ ਲਿਆਂਦੀ ਜਾ ਰਹੀ। ਆਗੂਆਂ ਨੇ ਕਿਹਾ ਕਿ ਜੇ ਮੰਗ ਪੱਤਰ ਦੇਣ ਉਪਰੰਤ ਵੀ ਕੰਮ ਨਾ ਦਿੱਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ।।

Scroll To Top