Now Reading
ਲੇਬਰ ਦਫਤਰ ਅੰਮਿ੍ਤਸਰ ਤੋਂ ਤਰਨ ਤਾਰਨ ਲਿਆਉਣ ਦੀ ਕੀਤੀ ਮੰਗ

ਲੇਬਰ ਦਫਤਰ ਅੰਮਿ੍ਤਸਰ ਤੋਂ ਤਰਨ ਤਾਰਨ ਲਿਆਉਣ ਦੀ ਕੀਤੀ ਮੰਗ

ਤਰਨ ਤਾਰਨ : ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸਬੰਧਤ (ਸੀ.ਟੀ.ਯੁ. ਪੰਜਾਬ) ਵਲੋਂ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਪਿੰਡ ਉਸਮਾ ਵਿਖੇ ਨਿਰਮਾਣ ਮਜਦੂਰਾਂ ਦੀ ਇਕੱਤਰਤਾ ਕੀਤੀ ਹੋਈ ਜਿਸ ਦੀ ਪ੍ਰਧਾਨਗੀ ਦਿਲਬਾਗ ਸਿੰਘ, ਤਰਸੇਮ ਸਿੰਘ ਉਸਮਾ ਨੇ ਕੀਤੀ|ਇਸ ਮੌਕੇ ਪੰਜਾਬ ਨਿਰਮਾਣ ਮਜ਼ਦੂਰ ਯੂਲੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਅਤੇ ਧਰਮ ਸਿੰਘ ਪੱਟੀ ਨੇ ਬੋਲਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਕੈਪਟਨ ਸਰਕਾਰ ਕਿਰਤ ਕਾਨੂੰਨਾਂ ਨੂੰ ਛਿੱਕੇ ਟੰਗ ਰਹੀ ਹੈ, ਇਥੋਂ ਤਕ ਕਿ ਸੁਪਰੀਮ ਕੋਰਟ, ਹਾਈਕੋਰਟ, ਦੇ ਫੈਸਲਿਆਂ ਨੂੰ ਵੀ ਲਾਗੂ ਨੲੀਂ ਕੀਤਾ ਜਾ ਰਿਹਾ|ਮਜ਼ਦੂਰਾਂ ਦੇ ਹੱਕ ‘ਚ ਬਣੇ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਨਿਰਮਾਣ ਮਜ਼ਦੂਰਾਂ ਦੇ ਹੱਕ ‘ਚ 1996 ਦੇ ਬਣੇ ਕਾਨੂੰਨ ਨੂੰ ਤਾਰਪੀਡੋ ਕੀਤਾ ਜਾ ਰਿਹਾ ਹੇ|ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਆਨ ਲਾਈਨ ਦੇ ਨਾਂਅ ‘ਤੇ ਹੌਲੀ ਹੌਲੀ ਬੰਦ ਕੀਤੀ ਜਾ ਰਹੀ ਹੈ ਅਤੇ ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਵੀ ਦੇਜ਼ੀ ਨਾਲ ਖੋਹੀਆਂ ਜਾ ਰਹੀਆਂ ਹਨ|ਮੀਟਿੰਗ ਵਿਚ ਇਕ ਮਤੇ ਰਾਹੀਂ ਲੇਬਰ ਦਫਤਰ ਅੰਮਿ੍ਤਸਰ ਤੋਂ ਤਰਨ ਤਾਰਨ ਲਿਆਉਣ ਦੀ ਮੰਗ ਕੀਤੀ ਗਈ ਤਾਂ ਜੋ ਮਜ਼ਦੂਰਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ|ਮੀਟਿੰਗ ਵਿਚ ਕੰਵਲਜੀਤ ਸਿੰਘ, ਲਵਜੀਤ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ, ਸੁਲਤਾਨ ਸਿੰਘ, ਰਛਪਾਲ ਸਿੰਘ, ਗੁਰਬਿੰਦਰ ਸਿੰਘ, ਸਤਪਾਲ ਸਿੰਘ, ਪ੍ਰਭਜੀਤ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਵਿੱਕੀ, ਬਾਊ, ਬਲਵੰਤ ਸਿੰਘ, ਗੁਰਜੰਟ ਸਿੰਘ, ਸਮਸ਼ੇਰ ਸਿੰਘ, ਦਿਲਜੀਤ ਸਿੰਘ, ਇੰਦਰ ਸਿੰਘ ਆਦਿ ਹਾਜ਼ਰ ਸਨ|

Scroll To Top