28 ਸਤੰਬਰ ਨੂੰ ਖਟਕੜ ਕਲਾਂ ਤੱਕ ਸਕੂਟਰ-ਮੋਟਰਸਾਇਕਲ ਮਾਰਚ ਕੀਤਾ ਜਾਵੇਗਾ

ਨਕੋਦਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿ. ਕਮੇਟੀ ਨਕੋਦਰ ਦੀ ਮੀਟਿੰਗ ਸਾਥੀ ਦਲਵਿੰਦਰ ਕੁਲਾਰ ਦੀ ਪ੍ਧਾਨਗੀ ਹੇਠ ਹੋਈ| ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਕੁਲਾਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਫਗਵਾੜਾ ਤੋ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਤੱਕ ਸਕੂਟਰ-ਮੋਟਰਸਾਇਕਲ ਮਾਰਚ ਕੀਤਾ ਜਾਵੇਗਾ| ਜਿਸ ਵਿਚ ਤਹਿਸੀਲ ਭਰ ‘ਚੋ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਣਗੇ |