Now Reading
26 ਜਨਵਰੀ ਨੂੰ ਲੱਖਾਂ ਲੋਕ ਪਹੁੰਚਣਗੇ ਦਿੱਲੀ

26 ਜਨਵਰੀ ਨੂੰ ਲੱਖਾਂ ਲੋਕ ਪਹੁੰਚਣਗੇ ਦਿੱਲੀ

ਫਤਿਹਾਬਾਦ, 10 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਰੇਸ਼ਮ ਸਿੰਘ ਫੇਲੋਕੇ , ਬਲਵਿੰਦਰ ਸਿੰਘ ਫੇਲੋਕੇ, ਜੰਗ ਬਹਾਦਰ ਸਿੰਘ ਤੁੜ, ਕਰਮ ਸਿੰਘ ਫਤਿਹਆਬਾਦ, ਲੱਖਾ ਸਿੰਘ ਮੰਨਣ ਨੇ ਕਿਹਾ ਕਿ ਜੋ ਦਿੱਲੀ ਵਿਚ ਚਲ ਰਿਹਾ ਸੰਯੁਕਤ ਮੋਰਚਾ ਉਸ ਵਲੋਂ ਜੋ ਉਲੀਕੇ ਗਏ ਫੈਸਲੇ ਨੂੰ ਮੰਨਦੇ ਹੋਏ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਪਿੰਡ -ਪਿੰਡ ਤਿੰਨ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ ਜਾਣ ਗੀਆ।

18 ਜਨਵਰੀ ਨੂੰ ਕਿਸਾਨ ਮਹਿਲਾ ਦਿਵਸ ਮਨਾਇਆ ਜਾਵੇਗਾ ਤੇ ਔਰਤਾਂ ਟਰੈਕਟਰ ਚਲਾ ਕੇ ਮਾਰਚ ਕਰਨਗੀਆਂ, 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਦਿਨ ਮਨਾਇਆ ਜਾਵੇਗਾ। 7 ਤੋਂ 20 ਤੱਕ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਮੀਟਿੰਗਾ ਤੇ ਜਲਸੇ ਕਰਕੇ ਜਾਗ੍ਰਤੀ ਮੁਹਿੰਮ ਚਲਾਈ ਜਾਵੇਗੀ, ਜਿਸ ‘ਚ 26 ਜਨਵਰੀ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਜਾਵੇਗੀ।

Scroll To Top