ਤਰਨ ਤਾਰਨ : ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ/ਹਰਿਆਣਾ ਵੱਲੋ ਪਿੰਡ ਜਹਾਂਗੀਰ ਵਿੱਖੇ ਨੌਜਵਾਨਾ ਦੀ ਭਰਵੀ ਮੀਟਿੰਗ ਕੀਤੀ ਗਈ।ਅਤੇ ਨਵੀ ਇਕਾਈ ਦਾ ਗਠਨ ਕੀਤਾ ਗਿਆ। ਇਸ ਵਿੱਚ ਹਰਪਰੀਤ ਸਿੰਘ ਪਰਧਾਨ, ਪਰਮਿੰਦਰ ਸਿੰਘ ਸੈਕਟਰੀ, ਮਨਦੀਪ ਸਿੰਘ ਸਕੱਤਰ ਅਤੇ ਨਵਦੀਪ ਸਿੰਘ ਖਜਾਨਚੀ ਚੁਣੇ ਗਏ ਅਤੇ 21 ਮੈਬਰੀ ਕਮੇਟੀ ਦੀ ਚੋਣ ਕੀਤੀ ਗਈ।
ਇਸ ਮੌਕੇ ਜਿਲਾ ਪਰਧਾਨ ਸਲੱਖਣ ਸਿੰਘ ਤੁੜ ਨੇ ਸਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋ ਬਰਾਬਰ ਵਿੱਦਿਆ, ਸਿਹਤ ਅਤੇ ਰੋਜਗਾਰ ਪਰਾਪਤੀ ਸੰਘਰਸ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਨੌਜਵਾਨਾ ਨੂੰ ਸੰਘਰਸ ਵਿੱਚ ਵੱਧ ਤੋ ਵੱਧ ਸਮੂਲੀਅਤ ਕਰਨ ਦਾ ਸੱਦਾ ਦਿੱਤਾ। ਜਮਹੂਰੀ ਕਿਸਾਨ ਸਭਾ ਪਂਜਾਬ ਦੇ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਪੰਡੋਰੀ ਨੇ ਨੌਜਵਾਨਾ ਦੀ ਟੀਮ ਵੱਲੋ ਪਿੰਡ ਦੇ ਲੋਕਾ ਲਈ ਅਤੇ ਸਮਾਜਿਕ ਕੰਮਾ ਵਿੱਚ ਨਿਭਾਏ ਜਾ ਰਹੇ ਰੋਲ ਦੀ ਸਲਾਘਾ ਕੀਤੀ।ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਡਾ ਅਜੈਬ ਸਿੰਘ ਜਹਾਂਗੀਰ, ਚੈਚਲ ਸਿਘ ਅਤੇ ਰਵੀਇੰਦਰ ਸਿੰਘ, ਸੁਖਦੀਪ ਸਿੰਘ, ਸੁਖਵਿੰਦਰ ਸਿੰਘ, ਅਰਜਿੰਦਰ ਸਿੰਘ, ਅਮਿਰਤਪਾਲ ਸਿੰਘ, ਅਵਤਾਰ ਸਿੰਘ, ਸਤਪਾਲ ਸਿੰਘ, ਸਿਮਰਨਜੀਤ ਸਿੰਘ, ਜੱਜਪਰੀਤ ਸਿੰਘ, ਨਵਦੀਪ ਸਿੰਘ, ਸਹਿਲਪਰੀਤ ਸਿੰਘ, ਭੁਪਿੰਦਰ ਸਿੰਘ, ਮਨਿਦਰ ਸਿੰਘ, ਸੰਦੀਪ ਸਿੰਘ, ਸਤਬੀਰ ਸਿੰਘ, ਮੰਗਲ ਸਿੰਘ ਆਦਿ ਹਾਜਰ ਸਨ।