21 ਅਕਤੂਬਰ ਨੂੰ ਕਨਵੈੱਨਸ਼ਨ ਕਰਨ ਦਾ ਐਲਾਨ by admin December 14, 2020 0 Shares 0 0 ਪਟਿਆਲਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਇੱਥੋਂ ਇੱਕ ਕਨਵੈੱਨਸ਼ਨ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਰਬ ਸਾਥੀ ਹਰੀ ਸਿੰਘ ਢੀਂਡਸਾ, ਰਾਜ ਕ੍ਰਿਸ਼ਨ, ਦਰਸ਼ਨ ਸਿੰਘ ਬੇਲੂਮਾਜਰਾ, ਅਤੇ ਸੁਖਦੇਵ ਸਿੰਘ ਨਿਆਲ ਨੇ ਕੀਤੀ। ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕੀਤੀ ਇਸ ਕਨਵੈੱਨਸ਼ਨ ਨੂੰ ਸੀਟੀਯੂ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਆਉਣ ਨਾਲ ਪਹਿਲਾ ਤੋਂ ਹੀ ਦਰਪੇਸ਼ ਮੁਸ਼ਕਲਾਂ ਦੇ ਨਾਲ ਨਾਲ ਦਲਿਤਾਂ, ਮੁਸਲਮਾਨਾਂ ਅਤੇ ਔਰਤਾਂ ਖ਼ਿਲਾਫ਼ ਹਮਲਿਆਂ ‘ਚ ਬੇਹੱਦ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਸਮੇਤ ਹੋਰਨਾ ਵਰਗਾਂ ‘ਤੇ ਮਣਾ ਮੂੰਹੀਂ ਮਹਿੰਗਾਈ ਦਾ ਭਾਰ ਲੱਦਿਆ ਜਾ ਰਿਹਾ ਹੈ। ਬੇਰੁਜ਼ਗਾਰੀ ਦੇ ਖ਼ਾਤਮੇ ਲਈ ਕਿਤੇ ਵੀ ਕੋਈ ਸਕੀਮ ਨਹੀਂ ਬਣਾਈ ਜਾ ਰਹੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕਰਦਿਆਂ ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸਾਥੀ ਬਲਵਿੰਦਰ ਸਿੰਘ ਸਮਾਣਾ, ਅਮਰਜੀਤ ਸਿੰਘ ਘਨੌਰ, ਐਡਵੋਕੇਟ ਜੁਗਿੰਦਰ ਜਿੰਦੂ, ਸ਼ਿਵ ਕੁਮਾਰ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ 21 ਅਕਤੂਬਰ ਨੂੰ ਵੱਡਾ ਇਕੱਠ ਕਰਕੇ ਬਕਾਇਦਾ ਜ਼ਿਲ੍ਹਾ ਪੱਧਰੀ ਜੇਪੀਐਮਓ ਦਾ ਗਠਨ ਕੀਤਾ ਜਾਵੇਗਾ। 0 0