ਪ੍ਰੋ. ਇਰਫ਼ਾਨ ਹਬੀਬ
1917 ਤੋਂ ਪਹਿਲਾਂ, ਬਰਤਾਨਵੀ ਸਾਮਰਾਜ ਤੋਂ ਬਾਅਦ ਰੂਸੀ ਸਾਮਰਾਜ ਨੇ ਇਲਾਕਾਈ ਪਸਾਰ ਦੇ ਹਵਾਲੇ ਤੋਂ ਵਿਸ਼ਵ ਦਾ ਸਭ ਤੋਂ ਵੱਡਾ ਰਾਜ ਸਥਾਪਿਤ ਕੀਤਾ ਸੀ। ਪਾਸਾਰ ਅਤੇ ਆਬਾਦੀ ਦੇ ਹਵਾਲੇ ਨਾਲ ਰੂਸ ਇੱਕ ਵਿਸ਼ਾਲ ਦੇਸ਼ ਸੀ। ਇਸ ਦਾ ਯੂਰਪੀ ਪਾਸਾ ਹੀ ਇਸਨੂੰ ਯੂਰਪ ਦਾ ਸਭ ਤੋਂ ਵੱਡਾ ਮੁਲਕ ਬਣਾ ਦਿੰਦਾ ਸੀ, ਜਿਸ ਵਿੱਚ 1913 ਵਿੱਚ ਹੀ ਲਗਭਗ 120 ਮਿਲੀਅਨ ਰੂਸੀ ਭਾਸ਼ਾ ਬੋਲਣ ਵਾਲੇ ਲੋਕ ਸਨ ਅਤੇ ਇਹੀ ਸੰਖਿਆ ਯੂਰਪ ਦੇ ਹਰ ਮੁਲਕ ਨੂੰ ਬੌਣਾ ਬਣਾ ਦਿੰਦੀ ਸੀ। ਫਿਰ ਵੀ ਆਰਥਿਕ ਸੂਚਕਾਂਕ ਦੇ ਹਵਾਲੇ ਤੋਂ ਰੂਸ ਸਭ ਤੋਂ ਪਿਛੜਿਆ ਅਤੇ ਗ਼ਰੀਬ ਦੇਸ਼ ਸੀ। 1913 ਤੱਕ ਇਸਦੀ ਪ੍ਰਤੀ ਵਿਅਕਤੀ ਆਮਦਨ ਕੇਵਲ 102 ਰੂਬਲ ਹੀ ਸੀ ਜਦਕਿ ਇੰਗਲੈਂਡ ਦੀ 463 ਰੂਬਲ, ਫਰਾਂਸ ਦੀ 355 ਅਤੇ ਜਰਮਨੀ ਦੀ 292 ਰੂਬਲ ਸੀ। ਦੇਸ਼ ਦੀ ਆਰਥਿਕਤਾ ਮੁੱਖ ਰੂਪ ਵਿੱਚ ਖੇਤੀ ’ਤੇ ਅਧਾਰਿਤ ਹੀ ਸੀ ਜੋ ਕਿ ਮੁਲਕ ਦੀ ਕੁੱਲ ਰਾਸ਼ਟਰੀ ਆਮਦਨ ਦਾ 51.3% ਹਿੱਸਾ ਸੀ, ਜਦਕਿ ਉਦਯੋਗ ਸਿਰਫ਼ 28 ਪ੍ਰਤੀਸ਼ਤ ਹਿੱਸਾ ਹੀ ਪਾਉਂਦਾ ਸੀ। ਆਧੁਨਿਕ ਉਦਯੋਗ ਦਾ ਵਿਕਾਸ ਹੋ ਚੁੱਕਾ ਸੀ ਪਰ ਏਨੇ ਵੱਡੇ ਦੇਸ਼ ਵਿੱਚ ਕੱਚੇ ਲੋਹੇ ਦਾ ਉਤਪਾਦਨ 1913 ਵਿੱਚ ਕੇਵਲ 4.6 ਮਿਲੀਅਨ ਟਨ ਸੀ। ਇਸਦੇ ਮੁਕਾਬਲੇ ਜਰਮਨੀ ਦਾ ਉਤਪਾਦਨ 16.8 ਮਿਲੀਅਨ ਟਨ ਸੀ। ਇਸਨੂੰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਵੇਖਦਿਆਂ ਰੂਸ ਸਿਰਫ਼ 30 ਕਿਲੋ ਪ੍ਰਤੀ ਵਿਅਕਤੀ ਹੀ ਢਾਲ ਰਿਹਾ ਸੀ, ਜਦਕਿ ਜਰਮਨੀ ਇਸਦੇ ਮੁਕਾਬਲੇ 250 ਕਿਲੋ ਪ੍ਰਤੀ ਵਿਅਕਤੀ ਅਤੇ ਇੰਗਲੈਂਡ 206 ਕਿਲੋ ’ਤੇ ਪਹੁੰਚ ਚੁੱਕਾ ਸੀ। ਕਾਰਖਾਨਾ ਉਤਪਾਦਨ ਅਤੇ ਖਾਨਾਂ ਉਪਰ ਆਧਾਰਿਤ ਉਦਯੋਗਿਕ ਵਰਗ ਮੁਲਕ ਦੀ ਅਬਾਦੀ ਦਾ ਸਿਰਫ਼ 2 ਪ੍ਰਤੀਸ਼ਤ ਹਿੱਸਾ ਹੀ ਸੀ। ਸਮੁੱਚੇ ਰੂਸੀ ਸਾਮਰਾਜ ਵਿੱਚ ਇਸ ਆਬਾਦੀ ਦੀ ਸੰਖਿਆ ਸਿਰਫ਼ 3.3 ਮਿਲੀਅਨ ਹੀ ਸੀ। ਅੱਸੀ ਪ੍ਰਤੀਸ਼ਤ ਆਬਾਦੀ ਖੇਤੀ ਉਪਰ ਅਧਾਰਿਤ ਸੀ ਅਤੇ 5 ਪ੍ਰਤੀਸ਼ਤ ਤੋਂ ਵੀ ਘੱਟ ਆਬਾਦੀ ਸ਼ਹਿਰਾਂ ਵਿੱਚ ਰਹਿ ਰਹੀ ਸੀ।
ਸਭ ਮੁਲਕਾਂ ਵਾਂਗ ਰੂਸ ਵਿੱਚ ਵੀ ਉਦਯੋਗਾਂ ਉਪਰ ਨਿਯੰਤ੍ਰਣ ਨਿੱਜੀ ਪੂੰਜੀਪਤੀਆਂ ਦਾ ਹੀ ਸੀ। ਇਹ ਵੀ ਮਜਬੂਤੀ ਨਾਲ ਕੇਂਦਰੀਕ੍ਰਿਤ ਕੀਤਾ ਗਿਆ ਅਤੇ ਵੱਖ-ਵੱਖ ਵਣਜ ਤੇ ਵਪਾਰਕ ਸੰਘਾਂ () ਦੁਆਰਾ ਨਿਯੰਤਿ੍ਰਤ ਸੀ। ਇਸ ਵਿੱਚ ਵੀ ਬਹੁਤ ਸਾਰਾ ਹਿੱਸਾ ਵਿਦੇਸ਼ੀ ਪੂੰਜੀ ਦਾ ਸੀ। 1914 ਵਿਚ ਉਦਯੋਗਾਂ ਅਤੇ ਖਨਨ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ 2.3 ਰੂਬਲ ਮਿਲੀਅਨ ਤੱਕ ਵਧ ਗਿਆ ਸੀ ਅਤੇ ਕੁੱਲ ਨਿਰੋਲ ਵਿਦੇਸ਼ੀ ਕਰਜ਼ਾ 7.5 ਅਰਬ ਰੂਬਲ ਜਾਂ 3.8 ਅਰਬ ਅਮਰੀਕੀ ਡਾਲਰ ਹੋ ਚੁੱਕਾ ਸੀ। ਖੇਤੀ ਖੇਤਰ ਵਿਚ ਜਿਮੀਂਦਾਰਾਂ ਦੇ ਕਬਜ਼ੇ ਵਿਚ ਵੱਡੇ ਖੇਤਰ ਸਨ, ਜਿਨ੍ਹਾਂ ਉਪਰ ਵੱਡੀ ਗਿਣਤੀ ਵਿੱਚ ਭੂਮੀਹੀਣ ਕਾਸ਼ਤਕਾਰ ਮਿਹਨਤ ਕਰ ਰਹੇ ਸਨ। ਇਹ ਮੀਰ ਜਾਂ ਅਖੌਤੀ ਕਮਿਊਨ ਕਹੇ ਜਾਂਦੇ ਸਨ, ਜਿਨ੍ਹਾਂ ਵਿੱਚ ਭੂਮੀ ਨੂੰ ਸਮੇਂ-ਸਮੇਂ ’ਤੇ ਦੁਬਾਰਾ ਵੇਚੇ ਜਾਣਾ ‘ਸਟੋਪਿਨ ਸੁਧਾਰਾਂ’ (1906-12) ਅਧੀਨ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਵੱਡੇ ਪੱਧਰ ’ਤੇ ਅਮੀਰ ਕਿਸਾਨਾਂ ਦੁਆਰਾ ਕਾਸ਼ਤਕਾਰੀ ਨੂੰ ਉਤਸ਼ਾਹ ਮਿਲਿਆ ਅਤੇ ਭੂਮੀਹੀਣ ਮਜ਼ਦੂਰਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ।
ਸਭ ਤੋਂ ਵੱਧ ਕੇ ਇਹ ਇੱਕ ਤਰਫ਼ਾ ਪਛੜਿਆਪਨ ਜ਼ਾਰ ਦੇ ਨਿਰੰਕੁਸ਼ ਸ਼ਾਸਨ ਦਾ ਢਾਂਚਾ ਸੀ, ਜੋ ਕਿ ਜ਼ਾਰ ਦੁਆਰਾ ਜਿਮੀਂਦਾਰੀ ਕੁਲੀਨਤਾ, ਅਫ਼ਸਰਸ਼ਾਹੀ ਅਤੇ ਇੱਕ ਵੱਡੀ ਸੈਨਾ ਦੁਆਰਾ ਨਿਯੰਤਿ੍ਰਤ ਕੀਤਾ ਜਾਂਦਾ ਸੀ। ਯੂਰਪੀ ਦੇਸ਼ਾਂ ਦਾ ਪਾਰਲੀਮੈਂਟਰੀ ਜਾਲ 1906 ਤੱਕ ਰੂਸ ਵਿੱਚ ਗੈਰ ਹਾਜ਼ਰ ਸੀ, ਇਸ ਤੋਂ ਬਾਅਦ ਵੀ ਡੂਮਾ (4”1) (ਰੂਸੀ ਸੰਸਦ) ਕੋਲ ਬਹੁਤ ਥੋੜੀ ਜਿਹੀ ਜਾਂ ਨਾਂਮਾਤਰ ਤਾਕਤ ਹੀ ਸੀ।
ਸਾਰੇ ਪੱਛੜੇਵਿਆਂ ਦੇ ਬਾਵਜੂਦ ਰੂਸ ਦਾ ਇੱਕ ਵਿਕਾਸਵਾਦੀ ਪੱਖ ਇਸਦਾ ਵਿਆਪਕ ਵਿਦਿਅਕ ਢਾਂਚਾ ਸੀ: 1913 ਦੌਰਾਨ 68 ਪ੍ਰਤੀਸ਼ਤ ਸੈਨਿਕ (ਮੁੱਖ ਤੌਰ ਤੇ ਕਿਸਾਨੀ ਸਮਾਜ ਵਿੱਚੋਂ) ਸਾਖਰ ਪਾਏ ਗਏ ਸਨ। ਦੇਸ਼ ਵਿੱਚ ਬਹੁ ਸੰਖਿਅਕ ਬੁੱਧੀਜੀਵੀ ਵਰਗ ਸੀ, ਜਿਸ ਵਿਚ ਵਿਗਿਆਨਕਾਂ ਅਤੇ ਇੰਜੀਨੀਅਰਾਂ ਸਮੇਤ ਵੱਡੀ ਗਿਣਤੀ ਤਕਨੀਕੀ ਤੌਰ ਤੇ ਸਮਰੱਥ ਬੌਧਿਕ ਵਿਅਕਤੀਆਂ ਦੀ ਸੀ, ਜੋ ਕਿ ਪੱਛਮੀ ਯੂਰੋਪੀ ਵਿਚਾਰਧਾਰਾ ਅਤੇ ਸਭਿਆਚਾਰ ਦਾ ਬੜੇ ਧਿਆਨ ਨਾਲ ਅਨੁਸਰਨ ਕਰਦੇ ਸਨ। ਇਸ ਬੁੱਧੀਜੀਵੀ ਵਰਗ ਦੀ ਹੋਂਦ ਹੀ ਰੂਸ ਵਿੱਚ ਮੁੱਢਲੇ ਸਮਾਜਵਾਦੀ ਵਿਚਾਰਾਂ ਦੀ ਮੌਜੂਦਗੀ ਉਪਰ ਚਾਨਣਾ ਪਾਉਂਦੀ ਹੈ। ਹਰਜ਼ੇਨ ਨਿਰੋਦਨਿਕ ਜੋ ਕਿ ਹਰਜ਼ੇਨ (1812-70) ਦੇ ਅਨੁਯਾਈ ਸਨ, ਉਹ ਇਹ ਵਿਸ਼ਵਾਸ ਕਰਦੇ ਸਨ ਕਿ ਰੂਸੀ ਪੇਂਡੂ ਕਮਿਊਨ ਦਾ ਕੇਂਦਰੀਕਰਨ ਕਰਕੇ ਇਸ ਨੂੰ ਸਮਾਜਵਾਦੀ ਸਮਾਜ ਵਿੱਚ ਤਬਦੀਲ ਕੀਤਾ ਜਾ ਸਕਦਾ ਸੀ, ਜੇਕਰ ਇੱਕ ਵਾਰ ਰੂਸ ਜ਼ਾਰਸ਼ਾਹੀ ਦੀ ਨਿਰੰਕੁਸ਼ਤਾ ਤੋਂ ਮੁਕਤ ਹੋ ਕੇ ਪੂੰਜੀਵਾਦੀ ਲੋਟੂ ਢਾਂਚੇ ਤੋਂ ਬਚਣਯੋਗ ਹੋ ਜਾਵੇ ਤਾਂ ਮਾਰਕਸ ਦੁਆਰਾ ਪੂੰਜੀਵਾਦ ਦੀ ਅਲੋਚਨਾ ਨੇ ਹਰਜ਼ੇਨ ਦੇ ਅਨੁਯਾਈਆਂ ਨੂੰ ਕੁਦਰਤੀ ਰੂਪ ਵਿੱਚ ਆਪਣੇ ਵੱਲ ਖਿਚਿਆ। ਇੱਕ ਨਿਰੋਦਨਿਕ, ਡੈਨੀਅਲਸਨ ਨੇ ਮਾਰਕਸ ਦੀ ‘ਦਾਸ ਕੈਪੀਟਲ’ ਜਿਲਦ-1 ਨੂੰ ਇਸਦੇ ਅਸਲ ਜਰਮਨ ਸੰਸਕਰਣ ਦੇ ਛਪਣ ਦੇ ਚਾਰ ਸਾਲਾਂ ਦੇ ਅੰਦਰ-ਅੰਦਰ ਹੀ ਰੂਸੀ ਭਾਸ਼ਾ ਵਿਚ ਅਨੁਵਾਦ ਕਰਕੇ 1872 ਵਿਚ ਛਾਪ ਦਿੱਤਾ। ਕਾਰਲ ਮਾਰਕਸ (ਮੌਤ 1883) ਨੇ ਆਪਣੇ ਅੰਤਮ ਸਾਲਾਂ ਵਿਚ ਰੂਸ ਦੀ ਕਿਸਾਨੀ ਦੀ ਬੇਚੈਨੀ ਨੂੰ ਵੇਖਦਿਆਂ, ਇਹ ਵਿਚਾਰ ਦਿੱਤੇ ਸਨ ਕਿ ਰੂਸ ਉਹ ਦੇਸ਼ ਹੈ ਜਿਥੇ ਕ੍ਰਾਂਤੀ ਨੇੜੇ ਸੀ, ਇਸ ਕਰਕੇ ਇਹ ਧਾਰਨਾ ਬਿਲਕੁਲ ਗਲਤ ਹੈ ਕਿ 1917 ਦਾ ਰੂਸੀ ਇਨਕਲਾਬ ਮਾਰਕਸ ਦੀਆਂ ਆਪਣੀਆਂ ਧਾਰਨਾਵਾਂ ਦੇ ਅੰਤਰ ਵਿਰੋਧੀ ਸੀ। ਭਾਵੇਂ ਕਿ ਨਿਰੋਦਨਿਕਾਂ ਦੀ ਲੋਕਾਂ ਵਿਚਕਾਰ ਜਾਣ ਦੀ ਕੋਸ਼ਿਸ਼ ਇੱਕ ਸੋਚੀ-ਸਮਝੀ ਸ਼ਰੀਰਕ ਕਾਰਜ ਕਰਨ ਦੀ ਮੁਹਿੰਮ, ਉਨ੍ਹਾਂ ਦੁਆਰਾ 1870ਵਿਆਂ ਵਿੱਚ ਅਰੰਭ ਕੀਤੀ ਗਈ ਸੀ- ਪ੍ਰੰਤੂ ਉਨ੍ਹਾਂ ਦੀ ਗੈਰ ਵਾਸਤਵਿਕ ਕਮਿਊਨ ਕੇਂਦਰਿਤ ਰੋਮਾਂਟਿਕ ਪਹੁੰਚ ਅਤੇ ਵਿਅਕਤੀਗਤ ਆਤੰਕ ਦਾ ਆਸਰਾ ਲੈਣ ਨੇ ਆਖਿਰਕਾਰ ਇਸ ਲਹਿਰ ਨੂੰ ਕਮਜ਼ੋਰ ਕਰ ਦਿੱਤਾ ਅਤੇ 1900 ਸੰਨ ਦੇ ਆਉਂਦਿਆਂ-ਆਉਂਦਿਆਂ ਉਹ ਮਹੱਤਵਹੀਣ ਹੋ ਗਏ। ਉਨ੍ਹਾਂ ਦੇ ਵਿਚਾਰਧਾਰਕ ਪੱਖਾਂ ਉਪਰ ਲੈਨਿਨ ਦੀਆਂ ਲਿਖਤਾਂ ‘ਲੋਕਾਂ ਦੇ ਦੋਸਤ ਅਸਲ ਵਿਚੱ ਕੀ’ ਅਤੇ ‘ਰੂਸ ਵਿੱਚ ਪੂੰਜੀਵਾਦ ਦਾ ਵਿਕਾਸ’ ਵਿੱਚ ਉਨ੍ਹਾਂ ਨੂੰ ਭਾਰੀ ਮਾਤਰਾ ਵਿਚ ਹਮਲੇ ਦਾ ਸ਼ਿਕਾਰ ਹੋਣਾ ਪਿਆ। ਨਿਰੋਦਨਿਕਾਂ ਦੁਆਰਾ 1890ਵਿਆਂ ਵਿੱਚ ਖਾਲੀ ਕੀਤੀ ਗਈ ਜਗ੍ਹਾ ਤਿੰਨ ਤਰ੍ਹਾਂ ਦੀਆਂ ਪ੍ਰਵਿਰਤੀਆਂ ਦੁਆਰਾ ਮੱਲ ਲਈ ਗਈ। ਪੀ.ਬੀ. ਸਟਰੂਵ ਦੀ ਅਗਵਾਈ ਵਾਲੇ ‘ਲੀਗਲ ਮਾਰਕਸਵਾਦੀ’ ਜੋ ਕਿ ਇਹ ਦਾਅਵਾ ਕਰਦੇ ਸਨ ਕਿ ਸਧਾਰਨ ਤੌਰ ’ਤੇ ਮਾਰਕਸ ਦੇ ਸਿਧਾਂਤਾਂ ਨੂੰ ਰੂਸੀ ਜਨਤਾ ਦੇ ਧਿਆਨ ਵਿੱਚ ਲਿਆਉਣ ਅਤੇ ਕਿਸੇ ਕ੍ਰਾਂਤੀਕਾਰੀ ਗਤੀਵਿਧੀ ਵਿੱਚ ਭਾਗ ਲਏ ਬਿਨਾਂ ਹੀ ਉਹ ਮਾਰਕਸਵਾਦ ਦੇ ਸੁਨੇਹੇ ਨੂੰ ਫੈਲਾਉਣ ਦੀ ਸੇਵਾ ਨਿਭਾ ਰਹੇ ਹਨ। ਦੂਜੀ ਪ੍ਰਵਿਰਤੀ ‘ਇਕੋਨੋਮਿਜ਼ਮ’ ਜੋ ਕਿ ਲੈਨਿਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸੀ, ਉਨ੍ਹਾਂ ਲੋਕਾਂ ਦੀ ਸੀ, ਜੋ ਇਹ ਸੋਚਦੇ ਸਨ ਕਿ ਕ੍ਰਾਂਤੀ ਕੇਵਲ ਕਾਮਗਾਰ ਜਮਾਤ ਦੁਆਰਾ ਹੀ ਲਿਆਂਦੀ ਜਾ ਸਕਦੀ ਹੈ ਅਤੇ ਇਸ ਲਈ ਕਾਰਜ ਦਾ ਮੁੱਖ ਖੇਤਰ ਟਰੇਡ ਸੰਘਾਂ ਦਾ ਸੰਗਠਨ ਕਰਨਾ ਅਤੇ ਕਾਮਗਾਰਾਂ ਦੀਆਂ ਰੋਜ਼ਮੱਰਾ ਦੀਆਂ ਮੰਗਾਂ ਲਈ ਸੰਘਰਸ਼ ਕਰਨਾ ਸੀ। ਲੈਨਿਨ ਦੇ ਵਿਚਾਰਾਂ ਅਨੁਸਾਰ ਇਹ ਲਹਿਰ ਅੰਤ ਵਿੱਚ ਕਾਮਗਾਰ ਜਮਾਤ ਪੂੰਜੀਪਤੀਆਂ ਤੋਂ ਕੁਝ ਛੋਟਾਂ ਪ੍ਰਾਪਤ ਕਰਨ ਤੱਕ ਸੀਮਿਤ ਰਹਿ ਜਾਂਦੀ ਹੈ। ਪ੍ਰੰਤੂ 1905 ਦੇ ਰੂਸੀ ਇਨਕਲਾਬ ਦੀ ਚੰਗਿਆੜੀ ਜ਼ਾਹਿਰਾ ਤੌਰ ’ਤੇ ਮਜ਼ਦੂਰਾਂ ਦੀ ਸੁਭਾਵਿਕ ਕਾਰਵਾਈ ਦੁਆਰਾ ਹੀ ਭੜਕਾਈ ਗਈ ਸੀ, ਜੋ ਕਿ ਜ਼ਾਰ ਦੀ ਸਰਕਾਰ ਦੇ ਖਿਲਾਫ਼ ਉਠ ਖੜ੍ਹੇ ਹੋਏ ਅਤੇ ਸੋਵੀਅਤਾਂ ਜਾਂ ਮਜ਼ਦੂਰਾਂ ਦੀਆਂ ਕੌਂਸਿਲਾਂ ਨੂੰ ਮਜ਼ਦੂਰਾਂ ਦੀ ਤਾਕਤ ਦਾ ਅੰਗ ਬਣਾ ਦਿੱਤਾ, ਭਾਵੇਂ ਕਿ ਇਹ ਥੋੜ੍ਹਚਿਰੀਆਂ ਹੀ ਸਾਬਤ ਹੋਈਆਂ।
ਤੀਜੀ ਪ੍ਰਵਿਰਤੀ ਪੂਰਨ ਰੂਪ ਵਿੱਚ ਮਾਰਕਸਵਾਦੀ ਸੀ ਜਿਸਦੀ ਨੀਂਹ, ਜੀ.ਵੀ. ਪਲੈਖਾਨੋਵ (1856-1918) ਜੋ ਕਿ ਇੱਕ ਮਹੱਤਵਪੂਰਨ ਮਾਰਕਸੀ ਵਿਚਾਰਧਾਰਕ ਸੀ, ਨੇ ਰੱਖੀ, ਜਿਸਨੇ ਕਿ ਪਹਿਲੇ ਮਜ਼ਦੂਰ ਮੁਕਤੀ ਸੰਘ ਦੀ ਸਥਾਪਨਾ ਵਿੱਚ ਮਦਦ ਕੀਤੀ ਅਤੇ ਫਿਰ 1903 ਵਿੱਚ ਇਸਦੀ ਦੂਜੀ ਕਾਂਗਰਸ (ਪਹਿਲੀ 1895 ਵਿੱਚ ਨਿਸ਼ਫਲ ਰਹੀ) ਤੇ ਰੂਸੀ ਸੋਸ਼ਲ ਲੋਕਤੰਤਰੀ ਲੇਬਰ ਪਾਰਟੀ ਦੀ ਸਥਾਪਨਾ ਕੀਤੀ। ਇਸ ਲਈ ਵੱਡੇ ਪੱਧਰ ’ਤੇ ਜ਼ਮੀਨ ਵੀ.ਆਈ. ਲੈਨਿਨ ਦੇ ਥੀਸਿਸ ‘ਕੀ ਕਰਨਾ ਲੋੜੀਏ? ’ ( ?) 1902 ਨੇ ਤਿਆਰ ਕਰ ਦਿੱਤੀ, ਜਿਸ ਵਿੱਚ ਉਸਨੇ ਲੀਗਲ ਮਾਰਕਸਵਾਦੀਆਂ ਅਤੇ ਇਕੋਨੋਮਿਸਟਾਂ ਦੀ ਆਲੋਚਨਾ ਕੀਤੀ ਅਤੇ ਕੁਲਵਕਤੀ ਕ੍ਰਾਂਤੀਕਾਰੀਆਂ ਦੁਆਰਾ ਰਾਜਨੀਤਿਕ ਪਾਰਟੀ ਬਣਾਏ ਜਾਣ ਉਪਰ ਜ਼ੋਰ ਦਿੱਤਾ, ਜਿਸ ਨਾਲ ਮਜ਼ਦੂਰਾਂ ਦੇ ਮਨ ਵਿੱਚ ਸਮਾਜਵਾਦੀ ਚੇਤਨਾ, ਅਨੁਸ਼ਾਸਨ ਅਤੇ ਗੁਪਤਤਾ ਬਣਾਈ ਰੱਖਣ ਦੀ ਭਾਵਨਾ ਭਰੀ ਜਾ ਸਕੇ, ਜੋ ਕਿ ਜ਼ਾਰਸ਼ਾਹੀ ਸਾਮਰਾਜ ਦੇ ਅਧੀਨ ਰਹਿੰਦਿਆਂ ਜ਼ਰੂਰੀ ਸੀ।
1903 ਵਿੱਚ ਇਕੱਠੇ ਹੋਏ ਸਮਾਜਿਕ ਗਣਤੰਤਰਵਾਦੀਆਂ ਦਾ ਵਿਸ਼ਵਾਸ਼ ਸੀ ਕਿ ਰੂਸ ਵਿੱਚ ਅੱਗੜ-ਪਿਛੜ ਦੋ ਇਨਕਲਾਬਾਂ ਦੀ ਜ਼ਰੂਰਤ ਹੋਵੇਗੀ, ਪਹਿਲੇ ਇਨਕਲਾਬ ਰਾਹੀਂ ਬੁਰਜੂਆ ਲੋਕਤੰਤਰ ਦੀ ਸਥਾਪਨਾ ਕੀਤੀ ਜਾਵੇਗੀ, ਜੋ ਕਿ ਕਾਫ਼ੀ ਹੱਦ ਤੱਕ 1789 ਦੇ ਫਰਾਂਸੀਸੀ ਇਨਕਲਾਬ ਵਰਗਾ ਹੋਵੇਗਾ, ਜਿਸ ਅਧੀਨ ਜ਼ਾਰਸ਼ਾਹੀ ਗੱਦੀਓਂ ਲਾਹ ਦਿੱਤੀ ਜਾਵੇਗੀ ਅਤੇ ਉਸਦੀ ਜਗ੍ਹਾ ਚੁਣੀ ਹੋਈ ਸੰਸਦ ਲੈ ਲਵੇਗੀ ਅਤੇ ਜਗੀਰਦਾਰਾਂ ਦੀਆਂ ਜਗੀਰਾਂ ਨੂੰ ਕਿਸਾਨਾਂ ਦਰਮਿਆਨ ਵੰਡ ਦਿੱਤਾ ਜਾਵੇਗਾ, ਜਿਵੇਂ ਕਿ ਫਰਾਂਸ ਵਿੱਚ ਹੋਇਆ ਸੀ। ਮਜ਼ਦੂਰ ਵਰਗ ਲਈ ਕੁਝ ਛੋਟਾਂ (ਜਿਵੇਂ ਕਿ ਸੀਮਿਤ ਕੰਮ ਕਰਨ ਦੇ ਘੰਟੇ, ਸੰਘ ਬਣਾਉਣ ਦਾ ਅਧਿਕਾਰ ਆਦਿ) ਪ੍ਰਾਪਤ ਕਰ ਲਈਆਂ ਜਾਣ। ਮੁੱਖ ਰੂਪ ਵਿੱਚ ਪੂੰਜੀਵਾਦ ਤਾਕਤਵਰ ਹੋ ਚੁੱਕਾ ਹੋਵੇਗਾ, ਕਿਉਂਕਿ ਪੇਂਡੂ ਖੇਤਰ ਰਾਹੀਂ ਉਸਨੂੰ ਵੱਡੀ ਉਪਭੋਗੀ ਮੰਡੀ ਉਪਲਬਧ ਹੋ ਜਾਵੇਗੀ ਅਤੇ ਹਰ ਥਾਂ ਉਪਰ ਪੂੰਜੀਵਾਦੀ ਸੰਪਤੀ ਨੂੰ ਸੁਰੱਖਿਆ ਪ੍ਰਾਪਤ ਹੋ ਚੁੱਕੀ ਹੋਵੇਗੀ। ਇਸ ਲਈ ਬੁਰਜੂਆ ਕ੍ਰਾਂਤੀ ਤੋਂ ਬਾਅਦ ਸਮਾਜਵਾਦੀ ਕ੍ਰਾਂਤੀ ਜ਼ਰੂਰ ਹੀ ਵਾਪਰਨੀ ਚਾਹੀਦੀ ਹੈ ਤਾਂ ਕਿ ਪੂੰਜੀਵਾਦੀ ਜਮਾਤ ਦੀ ਇਜ਼ਾਰੇਦਾਰੀ ਦਾ ਤਖ਼ਤਾ ਪਲਟ ਕੀਤਾ ਜਾ ਸਕੇ।
ਵਿਸ਼ਾਲ ਸੰਦਰਭਾਂ ਵਿੱਚ ਵੇਖਦਿਆਂ 1903 ਤੋਂ ਹੀ ਸੋਸ਼ਲ ਡੈਮੋਕ੍ਰੈਟਿਕ ਲੇਬਰ ਪਾਰਟੀ ਦੇ ਅੰਦਰ ਦੋ ਪ੍ਰਵਿਰਤੀਆਂ ਪ੍ਰਵਾਹਮਾਨ ਸਨ, ਭਾਵੇਂ ਕਿ ਇਨ੍ਹਾਂ ਮਤਭੇਦਾਂ ਨੂੰ ਸਾਫ਼ ਹੁੰਦਿਆਂ ਕੁਝ ਸਮਾਂ ਲੱਗ ਗਿਆ। ਲੈਨਿਨ ਅਤੇ ਉਸਦੇ ਹਿਮਾਇਤੀਆਂ ਦਾ ਵਿਚਾਰ ਸੀ ਕਿ ਸਮਾਜਿਕ ਡੈਮੋਕ੍ਰੇਟਾਂ ਨੂੰ ਬੁਰਜੂਆ ਕ੍ਰਾਂਤੀ ਲਿਆਉਣ ਵਾਸਤੇ ਖੁਦ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਮੰਤਵ ਲਈ ਸਿਰਫ਼ ਮਜ਼ਦੂਰਾਂ ਉਪਰ ਆਸ਼ਰਿਤ ਹੋਣ ਦੀ ਬਜਾਇ, ਗਰੀਬ ਕਿਸਾਨੀ ਨੂੰ ਵੀ ਲਾਮਬੰਦ ਕਰਨਾ ਚਾਹੀਦਾ ਹੈ, ਜਿਨ੍ਹਾਂ ਦਰਮਿਆਨ ਜਗੀਰਦਾਰਾਂ ਦੀ ਭੂਮੀ ਵੰਡੀ ਜਾਣੀ ਸੀ; ਇਸ ਨਾਲ ਸਮਾਜਵਾਦੀ ਕ੍ਰਾਂਤੀਕਾਰੀਆਂ ਲਈ ਆਗਾਮੀ ਸਮਾਜਵਾਦੀ ਕ੍ਰਾਂਤੀ ਵਾਸਤੇ ਸਾਜ਼ਗਾਰ ਹਾਲਾਤ ਤਿਆਰ ਹੋ ਜਾਣਗੇ, ਜਿਸ ਵਿੱਚ ਕਾਮਗਰ ਜਮਾਤ (ਪ੍ਰੋਲੇਤਾਰੀ) ਕੋਲ ਗਰੀਬ ਕਿਸਾਨੀ ਦੀਆਂ ਸਫ਼ਾਂ ਅਤੇ ਭੂਮੀਹੀਣ ਮਜ਼ਦੂਰ, ਇਨ੍ਹਾਂ ਦੇ ਸਹਿਯੋਗੀ ਦਲਾਂ ਵਾਂਗ ਹੋਣਗੇ। ਅਜਿਹੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਲਈ ਇੱਕ ਅਨੁਸ਼ਾਸ਼ਿਤ ਕਿਰਤੀ ਪਾਰਟੀ ਜੋ ਕਿ ਜਮਹੂਰੀ ਕੇਂਦਰਵਾਦ ਉਪਰ ਅਧਾਰਿਤ ਹੋਵੇ ਦਾ ਹੋਣਾ ਅਤਿ ਜ਼ਰੂਰੀ ਸੀ। ਵਿਸ਼ਾਲ ਪੱਧਰ ਉੱਤੇ ਇਸ ਪੱਖ ਦੀ ਪ੍ਰੋੜ੍ਹਤਾ ਦੂਜੀ ਪਾਰਟੀ ਕਾਂਗਰਸ, ਜੋ ਕਿ ਲੰਡਨ ਵਿਖੇ 1903 ਵਿੱਚ ਹੋਈ ਦੌਰਾਨ ਬਹੁਗਿਣਤੀ ਡੈਲੀਗੇਟਾਂ ਦੁਆਰਾ ਕੀਤੀ ਗਈ। ਇਸੇ ਲਈ ਬਾਲਸ਼ਵਿਕ (ਬਹੁਗਿਣਤੀ) ਉਨ੍ਹਾਂ ਲੋਕਾਂ ਦਾ ਸਾਂਝਾ ਥੜ੍ਹਾ ਬਣ ਗਿਆ ਜਿਨ੍ਹਾਂ ਨੇ ਇਨ੍ਹਾਂ ਧਾਰਨਾਵਾਂ ਦਾ ਸਮਰਥਨ ਕੀਤਾ ਸੀ ਅਤੇ ਉਹ ਸਮਾਜਿਕ ਗਣਤੰਤਰਵਾਦੀ ਜੋ ਇਸ ਦੇ ਵਿਰੋਧੀ ਸਨ ਮੈਨਸ਼ਵਿਕ (ਘੱਟ ਗਿਣਤੀ) ਕਹਿਲਾਏ।
ਮੈਨਸ਼ਵਿਕਾਂ ਦਾ ਮਤ ਵੱਖਰਾ ਸੀ। ਉਨ੍ਹਾਂ ਵਿਚੋਂ ਬਹੁਤਿਆਂ ਦਾ ਵਿਚਾਰ ਸੀ ਕਿ ਬੁਰਜੂਆ ਕ੍ਰਾਂਤੀ ਆਪਣੇ ਆਪ ਹੋ ਜਾਵੇਗੀ ਕਿਉਂਕਿ ਪੂੰਜੀਵਾਦ ਦਾ ਵਾਧਾ ਇਸ ਕ੍ਰਾਂਤੀ ਨੂੰ ਅਟਲ ਬਣਾ ਰਿਹਾ ਸੀ। ਇਸ ਕਾਰਨ ਸਮਾਜਵਾਦੀ ਡੈਮੋਕ੍ਰੇਟਾਂ ਦਾ ਮੁੱਖ ਮੁੱਦਾ ਸਮਾਜਵਾਦੀ ਕ੍ਰਾਂਤੀ ਲਈ ਤਿਆਰ ਹੋਣਾ ਚਾਹੀਦਾ ਹੈ, ਇਸ ਲਈ ਲੈਨਿਨ ਤੋਂ ਉਲਟ ਆਪਣੀ ਪੈਟੀ ਬੁਰਜੂਆ ਇੱਛਾਵਾਂ ਅਧੀਨ ਉਨ੍ਹਾਂ ਨਿਮਨ ਕਿਸਾਨੀ ਨੂੰ ਛੋਟਾਂ ਦੀ ਜ਼ਰੂਰਤ ਨਹੀਂ ਸਮਝੀ। ਨਾ ਹੀ ਉਨ੍ਹਾਂ ਕਿਸੇ ਕੇਂਦਰੀਕ੍ਰਿਤ ਅਨੁਸ਼ਾਸ਼ਿਤ ਰਾਜਨੀਤਿਕ ਪਾਰਟੀ ਦੀ ਜ਼ਰੂਰਤ ਸਮਝੀ, ਜਿਸ ਉਪਰ ਲੈਨਿਨ ਨੇ ਪੂਰਾ ਜ਼ੋਰ ਦਿੱਤਾ ਸੀ। ਅਸਲ ਵਿਚ ਪਾਰਟੀ ਦੀ ਇਸੇ ਪ੍ਰਵਿਰਤੀ ਤੋਂ ਖਿੱਝ ਕੇ ਲੈਨਿਨ ਨੇ ਪੈਂਫਲਿਟ ਦੀ ਰਚਨਾ ਕੀਤੀ ਜਿਸਦਾ ਸਿਰਲੇਖ ‘ਇਕ ਕਦਮ ਅੱਗੇ ਦੋ ਕਦਮ ਪਿੱਛੇ’ ਸੀ।
1905 ਦਾ ਇਨਕਲਾਬ ਸਚਮੁੱਚ ਹੀ ਸ਼ਾਨਦਾਰ ਸੀ ਕਿਉਂਕਿ ਇਸ ਦੌਰਾਨ ਤੱਤਕਾਲੀ ਕਾਰਵਾਈਆਂ ਦੀ ਇਕ ਲੜੀ ਪਰੋਈ ਗਈ, ਜਿਵੇਂ ਕਿ ਪੋਟਿਮਕਿਨ ਜੰਗੀ ਬੇੜੇ ਦੀ ਬਗ਼ਾਵਤ ਅਤੇ ਰਾਜਧਾਨੀ ਸੇਂਟ ਪੀਟਰਜ਼ਬਰਗ ਅਤੇ ਹੋਰ ਸ਼ਹਿਰਾਂ ਵਿੱਚ ਮਜ਼ਦੂਰਾਂ ਦੀਆਂ ਹੜਤਾਲਾਂ ਜਿਨ੍ਹਾਂ ਕਾਰਨ ‘ਮਜ਼ਦੂਰਾਂ ਦੀਆਂ ਸੋਵੀਅਤਾਂ’ ਬਣੀਆਂ, ਜਿਨ੍ਹਾਂ ਵਿੱਚੋਂ ਪਲੇਠੀ ਸੋਵੀਅਤ ਸੇਂਟ ਪੀਟਰਜ਼ਬਰਗ ਮਜ਼ਦੂਰਾਂ ਦੀ ਸੋਵੀਅਤ ਸੀ, ਜਿਸਨੇ ਉਗਰਵਾਦੀ ਟਰਾਟਸਕੀ ਨੂੰ ਆਪਣਾ ਆਗੂ ਨਿਯੁਕਤ ਕੀਤਾ। ਲੈਨਿਨ ਵੀ ਜਲਾਵਤਨੀ ਤੋਂ ਵਾਪਿਸ ਪਰਤ ਆਇਆ, ਪ੍ਰੰਤੂ ਸੈਨਾ ਅਜੇ ਵੀ ਜ਼ਾਰ ਪੱਖੀ ਸੀ ਇਸੇ ਕਾਰਨ ਦਸੰਬਰ ਕ੍ਰਾਂਤੀ ਨੂੰ ਤਾਕਤ ਨਾਲ ਦਬਾ ਦਿੱਤਾ ਗਿਆ, ਪ੍ਰੰਤੂ ਇੱਕ ਨਵੇਂ ‘ਸੰਵਿਧਾਨ’ ਦੀ ਘੋਸ਼ਣਾ ਕੀਤੀ ਗਈ ਜਿਸਦੇ ਅੰਤਰਗਤ ਡੂਮਾ ਜਾਂ ਰੂਸੀ ਸੰਸਦ ਦਾ ਗਠਨ ਕੀਤਾ ਜਾਣਾ ਸੀ। ਇਸਦੀ ਚੋਣ ਵਿਧੀ ਇਸ ਪ੍ਰਕਾਰ ਤਿਆਰ ਕੀਤੀ ਗਈ ਸੀ ਕਿ ਇੱਕ ਚੋਣਕਾਰ 2000 ਜਗੀਰਦਾਰਾਂ ਦੁਆਰਾ ਚੁਣਿਆ ਜਾਣਾ ਸੀ ਅਤੇ ਇੱਕ 30,000 ਗਰੀਬ ਕਿਸਾਨਾਂ ਦੁਆਰਾ ਅਤੇ ਮਜ਼ਦੂਰਾਂ ਦੇ ਮਾਮਲੇ ਵਿਚ ਇਹ ਗਿਣਤੀ 90,000 ਸੀ। ਇਸ ਪ੍ਰਕਾਰ ਡੂਮਾ ਜੋ ਕਿ ਚੁਣੀ ਜਾਣੀ ਸੀ ਅਤੇ ਮਹਿਜ਼ ਇੱਕ ਰਬੜ ਦੀ ਮੋਹਰ ਹੀ ਹੋਣੀ ਸੀ, ਪ੍ਰੰਤੂ ਮਗਰੋਂ ਲੈਨਿਨ ਨੇ ਇਹ ਸਵੀਕਾਰ ਕੀਤਾ ਕਿ 1906 ਦੀ ਪਹਿਲੀਆਂ ਡੂਮਾ ਚੋਣਾਂ ਦਾ ਬਹਿਸ਼ਕਾਰ ਕਰਨਾ ਇਕ ਵੱਡੀ ਭੁੱਲ ਸੀ। 1905 ਦੇ ਇਨਕਲਾਬ ਦੇ ਫੇਲ੍ਹ ਹੋਣ ਦਾ ਪ੍ਰਮੁੱਖ ਕਾਰਨ ਇਸ ਵਿੱਚ ਕਿਸਾਨੀ ਜਮਾਤ ਦਾ ਬਹੁਤ ਘੱਟ ਭਾਗ ਲੈਣਾ ਜਾਂ ਗੈਰ ਸਰਗਰਮ ਰਹਿਣਾ ਹੀ ਸੀ; ਇਥੇ ਇੱਕ ਹੋਰ ਤੱਥ ਇਹ ਵੀ ਸੀ ਕਿ ਨਾ ਤਾਂ ਬਾਲਸ਼ਵਿਕਾਂ ਅਤੇ ਨਾ ਹੀ ਮੈਨਸ਼ਵਿਕਾਂ ਦਾ ਕੋਈ ਵੀ ਵਿਆਪਕ ਸੰਗਠਨ ਮਜ਼ਦੂਰ ਜਮਾਤ ਵਿੱਚ ਬਣ ਸਕਿਆ ਸੀ। ਜ਼ਾਰਸ਼ਾਹੀ ਦੇ ਅਤਿ ਅਧਿਨਾਇਕਵਾਦੀ ਸਰੂਪ ਨੂੰ ਵੇਖਦਿਆਂ ਲੈਨਿਨ ਦੀ ਇੱਛਾ ਸੀ ਕਿ ਪਾਰਟੀ ਨੂੰ ਹਰੇਕ ਸਾਧਨ ਦਾ ਪੂਰਾ ਲਾਭ ਆਪਣੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਣ ਲਈ ਲੈਣਾ ਚਾਹੀਦਾ ਹੈ। ਇਸੇ ਲਈ ਬਾਲਸ਼ਵਿਕਾਂ ਨੇ 1906 ਦੀਆਂ ਦੂਜੀਆਂ ਡੂਮਾ ਚੋਣਾਂ ਵਿੱਚ ਭਾਗ ਲਿਆ ਅਤੇ ਆਗਾਮੀ ਚੋਣਾਂ (1907 ਅਤੇ 1912) ਵਿੱਚ ਵੀ ਭਾਗ ਲਿਆ, ਭਾਵੇਂ ਕਿ ਪੱਖਪਾਤੀ ਚੋਣ ਵਿਧੀਆਂ ਕਾਰਨ ਉਨ੍ਹਾਂ ਨੂੰ ਬਹੁਤ ਘੱਟ ਸੀਟਾਂ ਮਿਲੀਆਂ ਪਰ ਫੇਰ ਵੀ ਉਨ੍ਹਾਂ ਦਾ ਇੱਕ ਲੋਕਮੰਚ ਬਣਿਆ ਰਿਹਾ, ਜਿਸ ਤੋਂ ਸਰਕਾਰ ਵੀ ਉਨ੍ਹਾਂ ਨੂੰ ਹਟਾ ਨਾ ਸਕੀ, ਭਾਵੇਂ ਕਿ ਇਸ ਸਮੇਂ ਸੈਂਸਰਸ਼ਿਪ, ਜਲਾਵਤਨੀ ਅਤੇ ਜੇਲ੍ਹਬੰਦੀ ਦਾ ਦੌਰ ਵਿਆਪਕ ਸੀ ਜੋ ਕਿ ਸਟੋਲੀਪਿਨ ਕਾਲ (1906-12) ਦੌਰਾਨ ਆਮ ਗੱਲ ਸੀ।
ਇਸ ਸਮੇਂ ਦੌਰਾਨ ਬਾਲਸ਼ਵਿਕਾਂ ਨੇ ਆਪਣੇ ਰਣਨੀਤਿਕ ਪੱਖਾਂ ਦੇ ਹੱਲ ਕੱਢੇ, ਲੈਨਿਨ ਨੇ ਮਾਰਕਸਵਾਦੀ ਫਲਸਫ਼ੇ ਦੇ ਪੱਖ ਵਿੱਚ ਪੁਸਤਕ ਪਦਾਰਥਵਾਦ ਅਤੇ ਅਨੁਭਵਸਿਧਾਂਤ ਅਲੋਚਨਾ ( ) 1909 ਵਿੱਚ ਪ੍ਰਕਾਸ਼ਿਤ ਕੀਤੀ। 1913 ਵਿੱਚ ਉਸਨੇ ਸਾਰੇ ਦੇਸ਼ਾਂ, ਸਮੇਤ ਉਨ੍ਹਾਂ ਦੇਸ਼ਾਂ ਦੇ ਜੋ ਕਿ ਰੂਸੀ ਸਾਮਰਾਜ ਦੇ ਅਧੀਨ ਸਨ, ਦੀ ਰਾਸ਼ਟਰੀ ਆਜ਼ਾਦੀ ਦੇ ਸਵਾਲ ਉਪਰ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ, ਜਿਸਦੀ ਚਰਚਾ ਉਸਨੇ ਰਾਸ਼ਟਰੀ ਆਜ਼ਾਦੀ ਬਾਰੇ ਅਲੋਚਨਾਤਮਿਕ ਲੇਖਾਂ ਵਿੱਚ ਕੀਤੀ, ਜਿਨ੍ਹਾਂ ਦੀ ਅਨੁਪੂਰਤੀ ਜੇ.ਵੀ. ਸਟਾਲਿਨ ਦੁਆਰਾ ਉਸੇ ਸਾਲ ਆਪਣੀ ਕਿਰਤ ‘ਮਾਰਕਸਵਾਦ ਅਤੇ ਰਾਸ਼ਟਰੀ ਪ੍ਰਸ਼ਨ’ ਰਾਹੀਂ ਕੀਤੀ ਗਈ। ਹੁਣ ਤੱਕ ਦੂਜੀ ਇੰਟਰਨੈਸ਼ਨਲ ਵਿੱਚ, ਬਾਲਸ਼ਵਿਕਾਂ ਨੇ ਵੀ ਮੁਲਕਾਂ ਦੇ ਆਤਮ-ਨਿਰਣੇ ਦੇ ਸਿਧਾਂਤ ਨੂੰ ਅੰਤਰਰਾਸ਼ਟਰੀ ਇਕਜੱੁਟਤਾ ਦੇ ਨਾਮ ਹੇਠ ਸਵੀਕਾਰ ਨਹੀਂ ਸੀ ਕੀਤਾ; ਇਥੋਂ ਤੱਕ ਕਿ ਭਵਿੱਖ ਦੀ ਸਾਮਵਾਦੀ ਸ਼ਹੀਦ ਰੋਜ਼ਾ ਲਗਜ਼ਮਬਰਗ ਨੇ ਵੀ ਲੈਨਿਨ ਦੇ ਇਸ ਪੱਖ ਦੀ ਅਲੋਚਨਾ ਕੀਤੀ। ਪ੍ਰੰਤੂ ਲੈਨਿਨ ਦਾ ਵਿਸ਼ਵਾਸ ਸੀ ਕਿ ਸੱਚੇ ਅੰਤਰ-ਰਾਸ਼ਟਰਵਾਦ ਲਈ ਵਿਸ਼ੇਸ਼ ਤੌਰ ’ਤੇ ਅਜਿਹੀ ਨੀਤੀ ਦੀ ਲੋੜ ਸੀ; ਅਤੇ ਉਹ ਪੱਕੇ ਤੌਰ ’ਤੇ ਰੂਸੀ ਸਾਮਰਾਜ ਵਿਚਲੇ ਮੱਧ ਏਸ਼ੀਆ ਤੋਂ ਪੋਲੈਂਡ ਤੱਕ ਦੇ ਰਾਸ਼ਟਰਾਂ ਦੀਆਂ ਸ਼ਿਕਾਇਤਾਂ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਸੀ। ਸਟਾਲਿਨ ਨੇ ਇਸ ਵਿੱਚ ਇੱਕ ਹੋਰ ਆਯਾਮ ਜੋੜ ਦਿੱਤਾ, ਜਦੋਂ ਉਸਨੇ ਇਸਨੂੰ ਮਜ਼ਦੂਰ-ਕਿਸਾਨ ਸੰਘ ਦੇ ਜ਼ਰੂਰੀ ਅੰਗ ਵਜੋਂ ਵੇਖਿਆ ਅਤੇ ਤਰਕ ਦਿੰਦਿਆਂ ਇਸਨੂੰ ਵਾਸਤਵ ਵਿੱਚ ‘ਕਿਸਾਨੀ ਪ੍ਰਸ਼ਨ’ ਆਖਿਆ। ਜਦਕਿ ਇਸ ਵਿਚਾਰਧਾਰਕ ਸਪਸ਼ਟੀਕਰਨ ਦੀ ਪ੍ਰਕਿਰਿਆ ਚਲ ਹੀ ਰਹੀ ਸੀ, ਬਾਲਸ਼ਵਿਕਾਂ ਨੇ ਮੈਨਸ਼ਵਿਕਾਂ ਨਾਲ ਇਕੋ ਪਾਰਟੀ ਦੇ ਨਾਂਮਾਤਰ ਅਨੁਪਾਲਣ ਨੂੰ ਤਿਆਗ ਦੇਣ ਦਾ ਫੈਸਲਾ ਕਰ ਲਿਆ। ਉਨ੍ਹਾਂ ਨੇ ਇਹ ਫੈਸਲਾ ਪਰਾਗ (ਉਸ ਸਮੇਂ ਆਸਟਰੀਆ-ਹੰਗਰੀ ਵਿੱਚ ਸੀ) ਵਿਖੇ ਜਨਵਰੀ 1912 ਵਿਚ ਹੋਈ ਕਾਨਫਰੰਸ ਵਿੱਚ ਲਿਆ ਅਤੇ ਇਸ ਮਗਰੋਂ ਆਪਣੀ ਪਾਰਟੀ ਨੂੰ ਸੋਸ਼ਲਿਸਟ ਡੈਮੋਕ੍ਰੈਟਿਕ ਲੇਬਰ ਪਾਰਟੀ (ਬਾਲਸ਼ਵਿਕ) ਕਹਿਣਾ ਆਰੰਭ ਕਰ ਦਿੱਤਾ।
ਇਹ ਫੈਸਲਾ ਬਿਲਕੁਲ ਠੀਕ ਸਮੇਂ ਉਪਰ ਆਇਆ ਸੀ, ਕਿਉਂਕਿ ਜੁਲਾਈ 1914 ਵਿਚ ਪਹਿਲੀ ਵਿਸ਼ਵ ਜੰਗ ਸ਼ੁਰੂ ਹੋ ਗਈ, ਜਿਸ ਵਿੱਚ ਰੂਸ ਨੇ ਜਰਮਨੀ, ਆਸਟਰੀਆ, ਹੰਗਰੀ ਅਤੇ ਤੁਰਕੀ ਦੇ ਵਿਰੁੱਧ ਫਰਾਂਸ ਅਤੇ ਇੰਗਲੈਂਡ ਨਾਲ ਮਿਲ ਕੇ ਲੜਨਾ ਅਰੰਭ ਕਰ ਦਿੱਤਾ। ਇਸ ਜੰਗ ਦੇ ਛਿੜ ਪੈਣ ਦਾ ਖ਼ਤਰਾ 1907 ਤੋਂ ਹੀ ਮੰਡਰਾ ਰਿਹਾ ਸੀ। ਦੂਜੀ ਇੰਟਰਨੈਸ਼ਨਲ ਨੇ ਇਹ ਮਤਾ ਪਕਾਇਆ ਸੀ ਕਿ ਇਸ ਦੇ ਛਿੜ ਪੈਣ ਦੀ ਸੂਰਤ ਵਿੱਚ ਮਜ਼ਦੂਰ ਪਾਰਟੀਆਂ ਪੂੰਜੀਵਾਦੀ ਜਮਾਤ ਦੇ ਜਮਾਤੀ ਦਬਦਬੇ ਦੀ ਤਬਾਹੀ ਵਿੱਚ ਤੇਜ਼ੀ ਲੈ ਆਉਣ ਲਈ ਇਸ ਆਰਥਿਕ ਅਤੇ ਰਾਜਨੀਤਿਕ ਸੰਕਟ, ਜੋ ਕਿ ਜੰਗ ਕਾਰਨ ਪੈਦਾ ਹੋਵੇਗਾ ਦਾ ਭਰਪੂਰ ਲਾਹਾ ਲੈਣਗੀਆਂ। ਇਸ ਸਥਿਤੀ ਨੂੰ 1912 ਦੇ ਬੇਸਲ ਮੈਨੀਫੈਸਟੋ ਵਿੱਚ ਪੂਰੀ ਦਿ੍ਰੜ੍ਹਤਾ ਨਾਲ ਦੁਹਰਾਇਆ ਗਿਆ। ਪ੍ਰੰਤੂ ਜਦੋਂ 1914 ਵਿਚ ਜੰਗ ਛਿੜ ਪਈ ਤਾਂ ਸਾਰੇ ਲੜ ਰਹੇ ਮੁਲਕਾਂ ਦੀਆਂ ਮਜ਼ਦੂਰ ਪਾਰਟੀਆਂ ਆਪਣੀਆਂ-ਆਪਣੀਆਂ ਰਾਸ਼ਟਰੀ ਸਰਕਾਰਾਂ ਦਾ ਸਮਰਥਨ ਕਰਨ ਨੂੰ ਕਾਹਲੀਆਂ ਪੈ ਗਈਆਂ, ਸਭ ਤੋਂ ਵੱਧ ਹੈਰਾਨਗੀ ਦੀ ਗੱਲ ਜਰਮਨ ਸਮਾਜਿਕ ਡੈਮੋਕੈ੍ਰਟਿਕ ਪਾਰਟੀ ਦੀ ਸੀ, ਜਿਸਦਾ ਆਗੂ ਕੌਟਸ਼ਕੀ ਸੀ, ਜੋ ਕਿ ਮਾਰਕਸਵਾਦ ਦਾ ਇੱਕ ਵੱਡਾ ਪ੍ਰਚਾਰਕ ਸਮਝਿਆ ਜਾਂਦਾ ਸੀ। ਮੈਨਸ਼ਵਿਕ ਵੀ ਇਸ ਬੇਤਹਾਸ਼ਾ ਦੌੜ ਵਿਚ ਸ਼ਾਮਿਲ ਹੋ ਗਏ, ਭਾਵੇਂ ਕਿ ਉਨ੍ਹਾਂ ਦੀ ਅਗਵਾਈ ‘ਸਨਮਾਨਿਤ’ ਪਲੈਖਾਨੋਵ ਕਰ ਰਿਹਾ ਸੀ, ਪ੍ਰੰਤੂ ਉਹ ਵੀ ਜ਼ਾਰ ਦੀ ਸਰਕਾਰ ਦੀ ਹਿਮਾਇਤ ਲਈ ਕਾਹਲੇ ਪੈ ਗਏ ਸਨ।
ਕੇਵਲ ਲੈਨਿਨ ਅਤੇ ਬਾਲਸ਼ਵਿਕ ਹੀ ਦਿ੍ਰੜ੍ਹ ਰਹੇ ਅਤੇ ਬਿਲਕੁਲ ਵੀ ਡੋਲੇ ਨਹੀਂ। ਬਾਲਸ਼ਵਿਕਾਂ ਨੇ ਡੂਮਾ ਵਿਚਲੇ ਪ੍ਰਤੀਨਿਧਾਂ ਨੇ ਜੰਗ ਦੇ ਹੱਕ ਵਿਚ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦੀ ਨਾਫ਼ਰਮਾਨੀ ਕਾਰਨ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਧੱਕ ਦਿੱਤਾ ਗਿਆ। ਲੈਨਿਨ ਨੇ ਜੰਗ ਦੀ ਨਿੰਦਿਆਂ ਕੀਤੀ, ਮੈਨਸ਼ਿਵਕਾਂ ਵਾਂਗ ਕੇਵਲ ਸ਼ਾਂਤੀ ਦਾ ਹੋਕਾ ਹੀ ਨਹੀਂ ਦਿੱਤਾ; ਸਗੋਂ ਉਸਨੇ ਆਪਣੇ ਹੀ ਮੁਲਕ ਦੀ ਸਰਕਾਰ ਨੂੰ ਹਰਾਉਣ ਲਈ ਸਿਵਲ ਯੁੱਧ ਲਈ ਹੋਕਾ ਦਿੱਤਾ। ਉਸ ਸਮੇਂ ਦੇ ਪ੍ਰਚਲਿਤ ਅੰਧਰਾਸ਼ਟਰਵਾਦ ਦੇ ਹੜ੍ਹ ਵਿੱਚ ਅਜਿਹੇ ਪੱਖ ਦੀ ਲੋਕਪਿ੍ਰਯਤਾ ਹੋਣੀ ਨਾਮੁਮਕਿਨ ਸੀ, ਇਥੋਂ ਤੱਕ ਕਿ ਕੁਝ ਕਮੇਨੇਵ ਵਰਗੇ ਬਾਲਸ਼ਵਿਕ ਆਗੂ ਵੀ ਡੋਲ ਗਏ। ਲੈਨਿਨ ਨਾ ਸਿਰਫ਼ ਆਪਣੇ ਪੱਖ ਉਪਰ ਅਡਿੱਗ ਰਿਹਾ ਪਰ ਸ਼ਾਇਦ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਰਚਨਾ ਕਾਰਜ, ‘‘ਸਾਮਰਾਜਵਾਦ, ਪੂੰਜੀਵਾਦ ਦੀ ਸਿਖਰਲੀ ਅਵਸਥਾ (1916)’’ ਦੀ ਰਚਨਾ ਕੀਤੀ ਜਿਸ ਵਿੱਚ ਉਸਨੇ ਦਰਸਾਇਆ ਕਿ ਕਿਸ ਤਰ੍ਹਾਂ ਜੰਗ ਵਿਸ਼ਵ ਮੰਡੀ ਉਪਰ ਇਜ਼ਾਰੇਦਾਰੀ ਦੀ ਹੋੜ ਲਈ ਅਤੇ ਆਪਣੇ ਵਿਰੋਧੀ ਪੂੰਜੀਵਾਦੀ ਪ੍ਰਤੀਯੋਗੀਆਂ ਨੂੰ ਬਰਬਾਦ ਕਰਨ ਦੀ ਨੀਤ ਦਾ ਨਤੀਜਾ ਸੀ।
ਢਾਈ ਵਰ੍ਹਿਆਂ ਦੀ ਵੱਡੇ ਪੈਮਾਨੇ ’ਤੇ ਲੜੀ ਗਈ ਜੰਗ ਨੇ ਦੇਸ਼ ਅਤੇ ਜਨਤਾ ਨੂੰ ਵਿਨਾਸ਼ ਦੀ ਕਗਾਰ ’ਤੇ ਲੈ ਆਂਦਾ। ਕੁੱਝ ਅੰਕੜੇ ਇਸ ਤਸਵੀਰ ਨੂੰ ਹੋਰ ਸਪਸ਼ਟ ਕਰ ਸਕਦੇ ਹਨ। ਰੂਸ ਦੀ ਰਾਸ਼ਟਰੀ ਆਮਦਨ 1914-15 ਵਿੱਚ 15.8 ਅਰਬ ਸੋਨੇ ਦੀ ਰੂਬਲ ਤੋਂ ਡਿੱਗ ਕੇ 1916-17 ਵਿੱਚ 12.2 ਅਰਬ ਤੱਕ ਲਗਭਗ 23 ਪ੍ਰਤੀਸ਼ਤ ਡਿੱਗ ਪਈ; ਨਾਗਰਿਕ ਉਪਭੋਗ 11.5 ਅਰਬ ਸੋਨੇ ਦੇ ਰੂਬਲ ਤੋਂ ਡਿੱਗ ਕੇ 7.3 ਅਰਬ ਤੱਕ ਲਗਭਗ 37 ਪ੍ਰਤੀਸ਼ਤ ਡਿੱਗ ਪਿਆ! 1 ਜੁਲਾਈ 1914 ਅਤੇ 1 ਜਨਵਰੀ 1917 ਦੇ ਦੌਰਾਨ ਮੁਦਰਾ ਪ੍ਰਸਾਰ 5.6 ਗੁਣਾਂ ਅਤੇ ਕੀਮਤ ਸੂਚਕਾਂਕ 7.0 ਗੁਣਾਂ ਤੋਂ ਵੀ ਘੱਟ ਵਧਿਆ ਸੀ, ਜਿਸ ਤੋਂ ਇਹ ਸਪਸ਼ਟ ਸੀ ਕਿ ਅਸਲ ਮਜ਼ਦੂਰੀ ਦਰ ਵਿੱਚ ਇਸ ਸਮੇਂ ਦੌਰਾਨ ਬਹੁਤ ਗਿਰਾਵਟ ਆਈ ਹੋਵੇਗੀ।
ਜ਼ਾਰ ਦੀ 12 ਮਿਲੀਅਨ ਦੀ ਤਾਕਤਵਰ ਸੈਨਾ ਮੁੱਖ ਤੌਰ ’ਤੇ ਕਿਸਾਨਾਂ ਵਿੱਚੋਂ ਭਰਤੀ ਕੀਤੀ ਹੋਈ ਸੀ। ਕੁਝ ਸ਼ੁਰੂਆਤੀ ਸਫ਼ਲਤਾਵਾਂ ਤੋਂ ਬਾਅਦ ਉਨ੍ਹਾਂ ਨੂੰ ਜਰਮਨ ਅਤੇ ਆਸਟ੍ਰੀਅਨ-ਹੰਗਰੀ ਸੈਨਿਕ ਟੁਕੜੀਆਂ ਹੱਥੋਂ ਲਗਾਤਾਰ ਹਾਰਾਂ ਦਾ ਮੂੰਹ ਵੇਖਣਾ ਪਿਆ। 1916 ਦੇ ਅੰਤ ਤੱਕ ਪੋਲੈਂਡ, ਲੂਥੀਆਨਾ, ਪੱਛਮੀ ਸਫ਼ੇਦ ਰਸ਼ੀਆ ਦਾ ਬਹੁਤਾ ਭਾਗ ਅਤੇ ਪੱਛਮੀ ਯੂਕਰੇਨ, ਉਨ੍ਹਾਂ ਹੱਥੋਂ ਜਾ ਚੁੱਕਾ ਸੀ ਅਤੇ ਉਹ ਵੀ ਵੱਡੀ ਸੰਖਿਆ ਵਿਚ ਸੈਨਿਕਾਂ ਦੀਆਂ ਜਾਨਾਂ ਗੁਆ ਕੇ।
ਆਮ ਨਾਗਰਿਕਾਂ ਦੀ ਗ਼ਰੀਬੀ ਅਤੇ ਸੈਨਿਕਾਂ ਦੇ ਕਸ਼ਟਾਂ ਨੇ ਜ਼ਾਰਸ਼ਾਹੀ ਪ੍ਰਸ਼ਾਸਨ ਦੇ ਪ੍ਰਚਲਿਤ ਸਵੈਵਿਸ਼ਵਾਸ਼ ਦਾ ਬਹੁਤ ਵੱਡਾ ਨੁਕਸਾਨ ਕੀਤਾ ਅਤੇ ਇਹ ਭਾਵਨਾ ਪੂੰਜੀਪਤੀਆਂ ਤੱਕ ਵੀ ਫੈਲ ਗਈ, ਜਿਨ੍ਹਾਂ ਨੇ ਯੁੱਧ ਦੇ ਠੇਕਿਆਂ ਤੋਂ ਖੂਬ ਲਾਭ ਕਮਾਇਆ ਸੀ ਅਤੇ ਜਗੀਰਦਾਰਾਂ ਦੇ ਖਿਲਾਫ਼ ਵੀ ਰੋਹ ਭੜਕਿਆ। ਜ਼ਾਰ ਦੀ ਨੈਤਿਕ ਸੱਤਾ ਦੀ ਗਿਰਾਵਟ ਇੱਕ ਅਨਪੜ੍ਹ ਠੱਗ ਰਸਪੁਤਿਨ (ਹੱਤਿਆ ਦਸੰਬਰ 1916) ਦੇ ਮਾਮਲੇ ਅਤੇ ਜ਼ਾਰ ਦੀ ਲਗਾਤਾਰ ਮੰਤਰੀਆਂ ਨੂੰ ਬਦਲਣ ਦੀ ਸਨਕ ਨੇ ਹੋਰ ਤੀਖਣ ਕਰ ਦਿੱਤੀ।
ਭਾਵੇਂ ਲੋਕਾਂ ਵਿੱਚ ਅਸ਼ਾਂਤੀ ਵੱਧ ਰਹੀ ਸੀ, ਜਿਵੇਂ ਕਿ ਮਜ਼ਦੂਰਾਂ ਦੀਆਂ ਹੜਤਾਲਾਂ ਤੋਂ ਜ਼ਾਹਿਰ ਹੋ ਰਿਹਾ ਸੀ, ਪਰ ਬਾਲਸ਼ਵਿਕਾਂ ਦਾ ਲੋਕ ਆਧਾਰ ਅਜੇ ਵੀ ਸੀਮਤ ਹੀ ਸੀ। ਜੰਗ ਦੀ ਵਿਰੋਧਤਾ ਕਾਰਨ, ਉਹ ਸਰਕਾਰੀ ਦਮਨ ਦਾ ਕੇਂਦਰ ਬਣ ਗਏ ਸਨ, ਉਨ੍ਹਾਂ ਦੇ ਆਗੂਆਂ ਨੂੰ ਜਾਂ ਤਾਂ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਜਾਂ ਫਿਰ ਸਾਈਬੇਰੀਆ ਵਿੱਚ ਜਲਾਵਤਨੀ ਦੀ ਸਜ਼ਾ ਦਿੱਤੀ ਗਈ ਅਤੇ ਉਨ੍ਹਾਂ ਦੇ ਅਖ਼ਬਾਰ ਜਿਵੇਂ ਕਿ ਪਰਾਵਦਾ (1912 ਵਿੱਚ ਸਥਾਪਿਤ) ਬੰਦ ਕਰ ਦਿੱਤੇ ਗਏ ਅਤੇ ਪ੍ਰਕਾਸ਼ਿਤ ਕਾਪੀਆਂ ਜ਼ਬਤ ਕਰ ਲਈਆਂ ਗਈਆਂ। ਸਟਾਲਿਨ ਵਰਗੇ ਨੇਤਾਵਾਂ ਨੇ ਪੁਲਿਸ ਦੀਆਂ ਅੱਖਾਂ ਵਿੱਚ ਧੂੜ ਝੋਕਦਿਆਂ, ਅਤੇ ਵੱਡੀਆਂ ਕਠਿਨਾਈਆਂ ਸਹਿੰਦਿਆਂ ਪਾਰਟੀ ਦੇ ਢਾਂਚੇ ਨੂੰ ਜਿਉਂ ਦਾ ਤਿਉਂ ਬਚਾਈ ਰੱਖਿਆ। ਉਸ ਸਮੇਂ ਦੌਰਾਨ ਸਭ ਤੋਂ ਉੱਘੀ ‘ਖੱਬੀ’ ਪਾਰਟੀ ਸ਼ੋਸਲਿਸਟ ਰੈਵੋਲੂਸ਼ਨਰੀਆਂ () ਦੀ ਸੀ, ਜਿਨ੍ਹਾਂ ਦਾ ਮੁੱਖ ਆਧਾਰ ਕਿਸਾਨ ਜਮਾਤ ਸੀ, ਨਾਲ ਹੀ ਮੈਨਸ਼ਵਿਕਾਂ ਨੇ ‘ਰੱਖਿਆਵਾਦੀ’ ਜਾਂ ਜੰਗ ਦੇ ਸਮਰਥਕ ਹੋਣ ਕਾਰਨ ਮਹੱਤਵਪੂਰਨ ਸਰਕਾਰੀ ਸਹਿਣਸ਼ੀਲਤਾ ਆਪਣੀ ਕਾਰਵਾਈਆਂ ਪ੍ਰਤੀ ਪ੍ਰਾਪਤ ਕਰ ਲਈ ਸੀ।
ਜਨਤਕ ਵਿਦਰੋਹ ਰਾਜਧਾਨੀ ਪੈਤਰੋਗਰਾਦ (ਸੇਂਟ ਪੀਟਰਜ਼ਬਰਗ ਦਾ ਬਦਲਿਆ ਨਾਮ, ਬਾਅਦ ਵਿੱਚ ਲੈਨਿਨਗਰਾਦ) ਵਿੱਚ ਅਰੰਭ ਹੋਇਆ ਅਤੇ 27 ਫਰਵਰੀ 1917 ਨੂੰ ‘ਪੈਟਰੋਗਰਾਦ ਕਾਮਗਾਰ-ਸੈਨਿਕ ਅਤੇ ਪ੍ਰਤੀਨਿਧਾਂ ਦੀ ਸੋਵੀਅਤ’ ਕਾਇਮ ਕੀਤੀ ਗਈ। ਇਸੇ ਦਿਨ ਭੰਗ ਕੀਤੀ ਚੌਥੀ ਡੂਮਾ ਦੀ ਪ੍ਰਾਂਤਿਕ ਕਮੇਟੀ ਨੇ ਸੱਤਾ ਦੀ ਕਮਾਂਡ ਸੰਭਾਲਣ ਦਾ ਐਲਾਨ ਕਰ ਦਿੱਤਾ ਅਤੇ 1 ਮਾਰਚ 1917 ਨੂੰ ਇੱਕ ਅੰਤਰਿਮ ਸਰਕਾਰ ਬਣਾ ਦਿੱਤੀ ਗਈ, ਜਿਸ ਵਿੱਚ ਜਗੀਰਦਾਰ, ਪੂੰਜੀਪਤੀ, ਵੱਡੀਆਂ ਬੁਰਜੂਆ ਪਾਰਟੀਆਂ ਦੇ ਪ੍ਰਤੀਨਿਧੀ, ਜਿਵੇਂ ਕਿ ਅਕਤੂਬਰਵਾਦੀ ਅਤੇ ਕੈਡਟ, ਜਿਨ੍ਹਾਂ ਨੂੰ ਸੋਸ਼ਲਿਸਟ ਰੈਵੋਲੂਸ਼ਨਰੀਆਂ ਅਤੇ ਮੈਨਸ਼ਵਿਕਾਂ ਦਾ ਸਮਰਥਨ ਹਾਸਲ ਸੀ ਸ਼ਾਮਿਲ ਹੋਏ, ਮੈਨਸ਼ਵਿਕਾਂ ਦਾ ਮੰਤਰੀ ਮੰਡਲ ਵਿੱਚ ਇੱਕ ਪ੍ਰਤੀਨਿਧੀ ਕਰੈਂਸਕੀ ਸੀ। ਮੰਤਰੀ ਮੰਡਲ ਦਾ ਮੁੱਖੀ ਸੁਭਾਵਿਕ ਤੌਰ ਤੇ ਪਿ੍ਰੰਸ ਲਵੋਵ, ਇੱਕ ਜਗੀਰਦਾਰ ਬਣਿਆ। ਰਾਜਨੀਤਿਕ ਤੌਰ ’ਤੇ ਇਸ ਦਾ ਭਾਵ ਜ਼ਾਰਸ਼ਾਹੀ ਦਾ ਅੰਤ ਸੀ। ਜ਼ਾਰ ਨਿਕੋਲਸ ਦੂਜੇ ਨੇ ਆਪਣੇ ਭਰਾ ਮਾਈਕਲ ਦੇ ਹੱਕ ਵਿੱਚ ਅਹੁਦਾ ਤਿਆਗ ਦਿੱਤਾ, ਪ੍ਰੰਤੂ ਉਸਨੇ ਵੀ ਅਹੁਦੇ ਦਾ ਤਿਆਗ ਕਰ ਦਿੱਤਾ। ਅੰਤ ਵਿੱਚ ਇੱਕ ਗਣਤੰਤਰੀ ਰਾਜ ਦੀ ਘੋਸ਼ਣਾ ਕਰ ਦਿੱਤੀ ਗਈ।
ਅਰੰਭ ਵਿੱਚ ਤਾਂ ਫਰਵਰੀ ਇਨਕਲਾਬ ਵਿਚ ਬੁਰਜੂਆ-ਲੋਕਤੰਤਰੀ ਪਲੇਟਫਾਰਮ ਵਾਲੇ ਤੱਤਾਂ ਦਾ ਅਭਾਸ ਹੁੰਦਾ ਸੀ। ਸਿਵਲ ਸੁਤੰਤਰਤਾ ਸਥਾਪਿਤ ਕਰ ਦਿੱਤੀ ਗਈ, ਰਾਜਨੀਤਕ ਕੈਦੀ ਆਜ਼ਾਦ ਕਰ ਦਿੱਤੇ ਗਏ, ਸੈਂਸਰਸ਼ਿਪ ਖ਼ਤਮ ਕਰ ਦਿੱਤੀ ਗਈ। ਦੂਜਿਆਂ ਵਾਂਗ ਹੀ ਹੁਣ ਬਾਲਸ਼ਵਿਕ ਵੀ ਆਪਣੀਆਂ ਗਤੀਵਿਧੀਆਂ ਕਰ ਸਕਦੇ ਸਨ। ਇਥੋਂ ਤੱਕ ਕਿ ਇਸ ਤਰ੍ਹਾਂ ਭਾਸ ਰਿਹਾ ਸੀ ਕਿ ਕਾਮਗਾਰ ਜਮਾਤ ਨੂੰ ਵੀ ਸੱਤਾ ਵਿੱਚ ਹਿੱਸਾ ਮਿਲ ਗਿਆ ਹੋਵੇ ਜਿਵੇਂ ਕਿ ਮਜ਼ਦੂਰ ਅਤੇ ਸੈਨਿਕ ਸੰਘਾਂ (ਅਤੇ ਬਾਅਦ ਵਿਚ ਕਿਸਾਨ ਵੀ) ਦਾ ਉਭਾਰ ਹਰ ਥਾਂ ’ਤੇ ਹੋ ਗਿਆ ਅਤੇ ‘ਦੋਹਰੀ ਸੱਤਾ’ ਦੀ ਸਥਾਪਨਾ ਹੋ ਗਈ ਸੀ: ਅੰਤਰਿਮ ਸਰਕਾਰ ਦੀ ਰਿਟ ਅਤੇ ਲੋਕਲ ਸੋਵੀਅਤਾਂ ਦੁਆਰਾ ਕਈ ਖੇਤਰਾਂ ਵਿੱਚ ਸੁਧਾਰ ਦਿੱਤੀ ਗਈ ਸੀ। ਇਹ ਸਾਫ਼ ਹੋ ਗਿਆ ਸੀ ਕਿ ਜਿਸ ਉਪਰ ਲੈਨਿਨ ਤੇ ਵਧੇਰੇ ਜ਼ੋਰ ਦੇ ਰਹੇ ਸਨ ਉਹੀ ਕੁਝ ਹੋ ਰਿਹਾ ਸੀ; ਯਾਨਿ ਕਿ ਰੂਸੀ ਬੁਰਜੂਆਵਾਂ ਦੀ ਰਾਜਨੀਤਿਕ ਕਮਜ਼ੋਰੀ ਦੇ ਕਾਰਨ ਸੀਮਿਤ ਤੌਰ ’ਤੇ ਪੂੰਜੀਵਾਦ ਦਾ ਵਿਕਾਸ, ਇੱਕ ਕਮਜ਼ੋਰੀ ਜੋ ਕਿ ਪਹਿਲਾਂ ਭੂਮੀ ਮਾਲਕਾਂ ਦੇ ਸਬੰਧ ਵਿੱਚ ਦਿਖਾਈ ਦੇ ਰਹੀ ਸੀ, ਹੁਣ ਕਾਮਗਾਰ ਜਮਾਤ ਉਸਦਾ ਸਾਹਮਣਾ ਕਰ ਰਹੀ ਸੀ।
ਭਾਵੇਂ ਜੋ ਵੀ ਸੀ ਅੰਤਰਿਮ ਸਰਕਾਰ ਦੀ ਸਥਿਤੀ ਜਿਹੜਾ ਵੀ ਸਹਿਯੋਗ ਉਸਨੂੰ ਸ਼ੋਸਲਿਸਟ ਰੈਵੋਲੂਸ਼ਨਰੀਆਂ ਅਤੇ ਮੈਨਸ਼ਵਿਕਾਂ ਦੋਵਾਂ ਤੋਂ ਮਿਲ ਰਿਹਾ ਸੀ ਕਰਕੇ ਮਜਬੂਤ ਹੋਈ। ਬਾਲਸ਼ਵਿਕਾਂ ਦੀ ਗਿਣਤੀ ਉਨ੍ਹਾਂ ਵਿਚਕਾਰ ਬਹੁਤ ਥੋੜੀ ਸੀ। ਇਨ੍ਹਾਂ ਦੋਵਾਂ ਪਾਰਟੀਆਂ ਨੇ ਜਰਮਨੀ ਵਿਰੁੱਧ ਜੰਗ ਦਾ ਸਮਰਥਨ ਕੀਤਾ ਸੀ, ਇਸਦਾ ਅਰਥ ਸੀ ਕਿ ਆਰਥਿਕ ਸੰਕਟ ਅਤੇ ਸਿਪਾਹੀਆਂ ਦੀਆਂ ਮੁਸੀਬਤਾਂ ਉਸੇ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ ਸਨ। ਜੰਗ ਉਪਰ ਹੋ ਰਹੇ ਬੇਥਵੇ ਖਰਚੇ ਦੇ ਨਤੀਜੇ ਵਜੋਂ ਕੀਮਤਾਂ ਵਿਚ 1 ਜਨਵਰੀ ਅਤੇ 1 ਅਕਤੂਬਰ 1917 ਦੌਰਾਨ 67 ਪ੍ਰਤੀਸ਼ਤ ਦਾ ਵਾਧਾ ਹੋ ਗਿਆ ਅਤੇ ਵਾਸਤਵਿਕ ਮਜ਼ਦੂਰੀ ਘੱਟ ਕੇ 1916 ਦੇ ਪੱਧਰ ਤੋਂ ਵੀ 57.4 ਪ੍ਰਤੀਸ਼ਤ ਤੱਕ ਹੇਠਾਂ ਆ ਗਈ।
ਜਿਵੇਂ ਹੀ ਫਰਵਰੀ ਇਨਕਲਾਬ ਤੋਂ ਬਾਅਦ ਬਾਲਸ਼ਵਿਕ ਕੇਂਦਰ ਫਿਰ ਸਥਾਪਿਤ ਹੋ ਗਿਆ, ਰੂਸ ਵਿਚਲੇ ਬਾਲਸ਼ਵਿਕ ਨੇਤਾਵਾਂ ਨੇ ਇਹ ਸੋਚਣਾ ਅਰੰਭ ਕਰ ਦਿੱਤਾ ਸੀ ਕਿ ਜ਼ਾਰਸ਼ਾਹੀ ਦੇ ਤਖਤਾ ਪਲਟ ਹੋ ਜਾਣ ਨਾਲ ਰਖਿਆਤਮਕ ਜੰਗ ਦਾ ਸਮਰਥਨ ਕੀਤਾ ਜਾ ਸਕਦਾ ਸੀ ਅਤੇ ਅੰਤਰਿਮ ਸਰਕਾਰ ਦਾ ਸਿੱਧਾ ਵਿਰੋਧ ਕਰਨ ਦੀ ਕੋਈ ਲੋੜ ਨਹੀਂ ਸੀ। ਜਦੋਂ ਅਪ੍ਰੈਲ 1917 ਵਿੱਚ ਲੈਨਿਨ ਦੀ ਜਲਾਵਤਨੀ ਤੋਂ ਵਾਪਸੀ ਹੋਈ ਤਾਂ ਉਸਨੇ ਇਨ੍ਹਾਂ ਵਿਚਾਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ। 17 ਅਪ੍ਰੈਲ ਨੂੰ ਪੈਤਰੋਗਰਾਦ ਵਿਖੇ ਉਸ ਨੇ ਆਪਣਾ ‘ਅਪ੍ਰੈਲ ਥੀਸਿਸ’ ਪੇਸ਼ ਕੀਤਾ ਜਿਸ ਵਿੱਚ ਸੱਭ ਤੋਂ ਪਹਿਲਾਂ ਉਸਨੇ ‘ਇਨਕਲਾਬੀ ਰੱਖਿਆਵਾਦ’ ਦੇ ਸਿਧਾਂਤ ਨੂੰ ਨਕਾਰ ਦਿੱਤਾ ਜੋ ਕਿ ਅੰਤਰਿਮ ਸਰਕਾਰ ਦੁਆਰਾ ਜੰਗ ਨੂੰ ਜਾਰੀ ਰੱਖਣ ਦੇ ਸਮਰਥਨ ਨੂੰ ਉਚਿਤ ਠਹਿਰਾਉਂਦਾ ਸੀ। ਉਸਨੇ ਦਰਸਾਇਆ ਕਿ ‘ਜੰਗ ਅਜੇ ਵੀ ‘ਸਾਮਰਾਜੀ ਜੰਗ’ ਹੀ ਸੀ ਅਤੇ ਨਾਲ ਹੀ ਅੰਤਰਿਮ ਸਰਕਾਰ ਨੂੰ ਵੀ ਕੋਈ ਸਮਰਥਨ ਨਹੀਂ ਦਿੱਤਾ ਜਾਣਾ ਚਾਹੀਦਾ ਸੀ।’ ਇਹ ਕੇਵਲ ਪ੍ਰੋਲੇਤਾਰੀ ਦੀ ਵਿਚਾਰਧਾਰਕ ਅਤੇ ਸੰਗਠਨਾਤਮਿਕ ਕਮਜ਼ੋਰੀ ਹੀ ਸੀ ਕਿ ਬੁਰਜੂਆ ਨੇ ਸੱਤਾ ਹਥਿਆ ਲਈ ਸੀ। ਇਨ੍ਹਾਂ ਪੜ੍ਹਤਾਂ ਨੂੰ ਪੜ੍ਹੇ ਜਾਣ ਤੋਂ ਬਾਅਦ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਕਾਮਗਾਰ ਜਮਾਤ ਨੂੰ ਇਕੱਠਿਆਂ ਹੋ ਜਾਣਾ ਚਾਹੀਦਾ ਹੈ ਅਤੇ ਬੁਰਜੂਆ-ਲੋਕਤੰਤਰੀ ਇਨਕਲਾਬ ਨੂੰ ਸਮਾਜਵਾਦੀ ਇਨਕਲਾਬ ਵਿਚ ਤਬਦੀਲ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਪ੍ਰਕਾਰ ‘ਅਪੈ੍ਰਲ ਥੀਸਿਸ’ ਬਾਲਸ਼ਵਿਕ ਨੀਤੀ ਦਾ ਮੁੱਖ ਆਧਾਰ ਬਣ ਗਿਆ ਅਤੇ ਜੁਲਾਈ-ਅਗਸਤ 1917 ਵਿਚ ਛੇਵੀਂ ਪਾਰਟੀ ਕਾਂਗਰਸ ਦੌਰਾਨ, ਇਕ ਆਰਥਿਕ ਪ੍ਰੋਗਰਾਮ ਤਿਆਰ ਕੀਤਾ ਗਿਆ, ਜਿਸ ਵਿੱਚ ਮੁੱਖ ਰੂਪ ਵਿੱਚ ਬੁਰਜੂਆਜ਼ੀ-ਲੋਕਤੰਤਰੀ ਵਿਸ਼ੇਸ਼ਤਾਵਾਂ ਅਤੇ ਪ੍ਰਮੁੱਖ ਸਮਾਜਵਾਦੀ ਤੱਤਾਂ ਦਾ ਸੁਮੇਲ ਕੀਤਾ ਗਿਆ ਸੀ। ਇਸ ਅਧੀਨ ਜਗੀਰਦਾਰਾਂ ਤੋਂ ਜ਼ਮੀਨ ਜ਼ਬਤ ਕਰਕੇ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਵੰਡੀ ਜਾਣੀ ਸੀ ਪ੍ਰੰਤੂ ਇਸਨੂੰ ਲਾਗੂ ਕਰਦਿਆਂ ਕੁਲਕਾਂ ਦੀ ਭੂਮੀ ਨੂੰ ਹੱਥ ਨਹੀਂ ਲਗਾਇਆ ਗਿਆ। ਦੂਜੇ ਪਾਸੇ ਬੈਂਕ ਨੂੰ ‘ਰਾਸ਼ਟਰੀਕ੍ਰਿਤ
ਕੀਤਾ ਜਾਣਾ ਸੀ ਅਤੇ ਬੀਮਾ ਕੰਪਨੀਆਂ ਅਤੇ ਵੱਡੇ ਪੂੰਜੀਵਾਦੀ ਸਿੰਡੀਕੇਟਾਂ ਉਪਰ ‘ਨਿਯੰਤ੍ਰਣ’ ਸਥਾਪਿਤ ਕੀਤਾ ਜਾਣਾ ਸੀ। ਸਿਰਫ਼ ਲਗਾਤਾਰ ਕ੍ਰਮਿਕ ਵਿਕਾਸ ਨਾਲ ਹੀ ਸੰਪੂਰਨ ਮਜ਼ਦੂਰਾਂ ਦੇ ‘ਉਤਪਾਦਨੀ ਅਧਿਨਿਯਮ’ ਸਥਾਪਿਤ ਕੀਤੇ ਜਾ ਸਕਦੇ ਸਨ।
ਲਗਭਗ ਇਸ ਸਮੇਂ ਅਗਸਤ-ਸਤੰਬਰ ਦੌਰਾਨ, ਲੈਨਿਨ ਨੇ ਨਿੱਠ ਕੇ ਆਪਣੀ ਰਚਨਾ ‘ਸਟੇਟ ਅਤੇ ਕ੍ਰਾਂਤੀ’ ਨੂੰ ਪੂਰਾ ਕੀਤਾ (ਛਪਿਆ ਅਗਲੇ ਸਾਲ 1918 ਵਿੱਚ) ਜੋ ਸਾਡੇ ਵਰਤਮਾਨ ਪਰਿਪੇਖਾਂ ਅਤੇ ਮੰਤਵਾਂ ਦੇ ਸੰਬੰਧ ਵਿੱਚ ਇੱਕ ਮਹੱਤਵਪੂਰਨ ਰਚਨਾ ਹੋ ਨਿਬੜਦੀ ਹੈ, ਕਿਉਂਕਿ ਇਹ ਸਮਾਜਵਾਦੀ ਕ੍ਰਾਂਤੀ ਤੋਂ ਬਾਅਦ ‘ਪ੍ਰੋਲੇਤਾਰੀ ਦੀ ਤਾਨਾਸ਼ਾਹੀ’ ਦੀ ਸਥਾਪਤੀ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੀ ਹੈ। ਪੂੰਜੀਵਾਦ ਦੁਆਰਾ ਰਚਿਤ ਕਾਮਗਾਰ ਜਮਾਤ, ਜਿਸ ਦੇ ਮੋਢਿਆਂ ਉਪਰ ਸਮਾਜਵਾਦੀ ਢਾਂਚੇ ਨੂੰ ਸਿਰਜਣ ਦੀ ਜ਼ਿੰਮੇਵਾਰੀ ਆ ਪੈਂਦੀ ਹੈ ਅਤੇ ਇਸ ਤਰ੍ਹਾਂ ਇਨਕਲਾਬ ਤੋਂ ਪਿੱਛੋਂ ਇਹ ਪ੍ਰੋਲੇਤਾਰੀ ਆਪਣੇ ਮੰਤਵਾਂ ਅਨੁਸਾਰ ਪੂਰੇ ਰਾਜ ਨੂੰ ਪੁਨਰਸੰਗਠਿਤ ਕਰੇਗੀ ਅਤੇ ਪ੍ਰੋਲੇਤਾਰੀ ਰਾਜ ਵੀ ਕੇਵਲ ਉਸ ਸਮੇਂ ਆਪਣੇ ਆਪ ‘ਸਮਾਪਤ ਹੋ ਜਾਵੇਗਾ’ ਜਦੋਂ ਸਮਾਜਵਾਦ ਭਵਿੱਖ ਵਿੱਚ ਸਾਮਵਾਦ ਵਿੱਚ ਪਰਵਰਤਿਤ ਹੋ ਜਾਵੇਗਾ ਤਾਂ ਇਸ ਤਰ੍ਹਾਂ ਇਹ ਲੈਨਿਨ ਨੂੰ ਸਪਸ਼ਟ ਸੀ ਕਿ ਸਮਾਜਵਾਦੀ ਇਨਕਲਾਬ ਲਿਆਉਣਾ ਅਤੇ ਇਸ ਪਿਛੋਂ ਕ੍ਰਾਂਤੀਕਾਰੀ ਉਦੇਸ਼ਾਂ ਦੀ ਪ੍ਰਾਪਤੀ ਦੀ ਸਫ਼ਲਤਾ ਕਾਮਗਾਰ ਜਮਾਤ ਅਤੇ ਇਸਦੀ ਪਾਰਟੀ ਦੇ ਮੋਢਿਆਂ ’ਤੇ ਸੀ, ਜੋ ਕਿ ਰੂਸ ਦੇ ਪ੍ਰਸੰਗ ਵਿੱਚ ਬਾਲਸ਼ਵਿਕ ਪਾਰਟੀ ਸੀ। ਜੂਨ 1917 ਵਿਚ ਰੂਸੀ ਸੋਵੀਅਤਾਂ ਦੀ ਪਹਿਲੀ ਕਾਂਗਰਸ ਮੌਕੇ, ਜਦੋਂ ਬਾਲਸ਼ਵਿਕ, ਮੈਨਸ਼ਵਿਕਾਂ ਦੀਆਂ 248 ਸੀਟਾਂ ਦੇ ਮੁਕਾਬਲੇ 105 ਸੀਟਾਂ ਨਾਲ ਤਾਕਤ ਪੱਖੋਂ ਪਿਛੜੇ ਹੋਏ ਸਨ, ਮੈਨਸ਼ਵਿਕ ਟਰੈਸਟਲੀ ਦੇ ਇਸ ਦਾਅਵੇ ਦੇ ਖਿਲਾਫ਼ ਕਿ ਰੂਸ ਵਿਚ ਕੋਈ ਵੀ ਪਾਰਟੀ ਅੰਤਰਿਮ ਸਰਕਾਰ ਦੀ ਜਗ੍ਹਾ ਲੈਣ ਲਈ ਤਿਆਰ ਨਹੀਂ ਹੈ, ਲੈਨਿਨ ਨੇ ਨਿਡਰਤਾ ਨਾਲ ਕਰਾਰਾ ਜਵਾਬ ਦਿੱਤਾ, ‘‘ਇਥੇ ਇੱਕ ਅਜਿਹੀ ਪਾਰਟੀ ਹੈ-ਬਾਲਸ਼ਵਿਕ ਪਾਰਟੀ।’’ ਸੰਯੋਗਵਸ ਇਸੇ ਕਾਂਗਰਸ ਵਿੱਚ ਟਰਾਟਸਕੀ ਨੇ ਆਪਣੇ ਗੁੱਟ ਸਮੇਤ ਮਜਬੂਤੀ ਨਾਲ ਬਾਲਸ਼ਵਿਕਾਂ ਦਾ ਸਮਰਥਨ ਕੀਤਾ, ਉਸਦੀਆਂ ਪਹਿਲੀਆਂ ਲੈਨਿਨ ਵਿਰੋਧੀ ਟਿੱਪਣੀਆਂ ਦੇ ਬਾਵਜੂਦ, ਬਾਅਦ ਵਿਚ ਉਹ ਬਾਲਸ਼ਵਿਕ ਪਾਰਟੀ ਦਾ ਅਕਤੂਬਰ ਕ੍ਰਾਂਤੀ ਲਈ ਅਗਵਾਈ ਕਰਨ ਵਾਲਾ ਵੱਡਾ ਆਗੂ ਸਵੀਕਾਰ ਕਰ ਲਿਆ ਗਿਆ।
ਜੁਲਾਈ ਵਿੱਚ ਅੰਤਰਿਮ ਸਰਕਾਰ ਨੇ ਲੈਨਿਨ ਅਤੇ ਹੋਰ ਬਾਲਸ਼ਵਿਕ ਨੇਤਾਵਾਂ ਦੀ ਗਿ੍ਰਫਤਾਰੀ ਦੇ ਹੁਕਮ ਦੇ ਦਿੱਤੇ। ਲੈਨਿਨ ਰੂਪੋਸ਼ ਹੋ ਗਿਆ। ਬਾਲਸ਼ਵਿਕ ਪਾਰਟੀ ਦੀ ਛੇਵੀਂ ਪਾਰਟੀ ਕਾਂਗਰਸ ਜੁਲਾਈ-ਅਗਸਤ ਵਿੱਚ ਹੋਈ, ਜਿਸਦੀ ਅਗਵਾਈ ਵੱਡੇ ਪੱਧਰ ’ਤੇ ਸਟਾਲਿਨ ਦੁਆਰਾ ਕੀਤੀ ਗਈ ਤੇ ਜਿਸਨੇ ਇਹ ਸਾਫ਼ ਕਰ ਦਿੱਤਾ ਕਿ ਨੇੜ ਭਵਿੱਖ ਵਿਚ ਸਮਾਜਿਕ ਕ੍ਰਾਂਤੀ ਪਾਰਟੀ ਦਾ ਮੁੱਖ ਏਜੰਡਾ ਸੀ। ਇੱਕ ਘਟਨਾ ਨੇ ਘਟਨਾਵਾਂ ਦੀ ਗਤੀ ਨੂੰ ਤੇਜ਼ ਕਰ ਦਿੱਤਾ; 25 ਅਗਸਤ ਨੂੰ ਤਾਜ਼ਾ ਤਰੀਨ ਖਾਰਜ ਕੀਤੇ ਗਏ ਇੱਕ, ਕਮਾਂਡਰ-ਇਨ-ਚੀਫ਼ ਕੋਰਨੀਲੋਵ ਨੇ ਕਰੈਂਸਕੀ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦਾ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ। ਰਾਜਸ਼ਾਹੀ ਦੀ ਮੁੜ ਸੱਤਾ ਪ੍ਰਾਪਤੀ ਦੀ ਕੋਸ਼ਿਸ਼ ਤੋਂ ਡਰਦਿਆਂ ਬਾਲਸ਼ਵਿਕਾਂ ਨੇ ਪੈਤਰੋਗਰਾਦ ਵਿੱਚ ਕਾਮਗਾਰਾਂ ਨੂੰ ਇਕੱਠੇ ਕਰਨਾ ਅਰੰਭ ਕਰ ਦਿੱਤਾ, ਲਾਲ ਗਾਰਡ ਸੈਨਾ ਟੁਕੜੀਆਂ ਦਾ ਗਠਨ ਕੀਤਾ ਗਿਆ ਅਤੇ ਰੇਲਵੇ ਕਰਮਚਾਰੀਆਂ ਦੀ ਮਦਦ ਕੋਰਨੀਲੋਵ ਦੀਆਂ ਸੈਨਿਕ ਟੁਕੜੀਆਂ ਵਾਲੀਆਂ ਰੇਲ ਗੱਡੀਆਂ ਦਾ ਰਾਹ ਬਦਲਣ ਵਾਸਤੇ ਲਈ ਗਈ। ਕੋਰਨੀਲੋਵ ਦੀ ਤਖਤਾ ਪਲਟਣ ਦੀ ਕਵਾਇਦ ਆਪਣੇ ਆਪ ਹੀ ਢਹਿ ਢੇਰੀ ਹੋ ਗਈ, ਕਿਉਂਕਿ ਉਸਦੀਆਂ ਸੈਨਿਕ ਟੁਕੜੀਆਂ ਨੇ ਆਪਣੇ ਆਪ ਹੀ ਉਸਦਾ ਸਾਥ ਛੱਡ ਦਿੱਤਾ।
ਕੋਰਨੀਲੋਵ ਦੇ ਮਾਮਲੇ ਵਿਚਲੀ ਸਫ਼ਲਤਾ ਇਹ ਦਰਸਾਉਂਦੀ ਸੀ ਕਿ ਬਾਲਸ਼ਵਿਕ ਕਿੰਨੇ ਤਾਕਤਵਰ ਹੋ ਚੁੱਕੇ ਸਨ। ਅਪ੍ਰੈਲ 1917 ਵਿਚ ਪਾਰਟੀ ਕੋਲ ਕੇਵਲ 80,000 ਦੀ ਮੈਂਬਰਸ਼ਿੱਪ
ਮਸਾਂ ਹੀ ਸੀ, ਪਰ ਅਗਸਤ ਦਾ ਅੱਧ ਆਉਣ ਤੱਕ ਇਹ ਗਿਣਤੀ ਢਾਈ ਲੱਖ (2,50,000) ਹੋ ਚੁੱਕੀ ਸੀ ਅਤੇ ਅਕਤੂਬਰ ਦੀ ਸ਼ੁਰੂਆਤ ਤੱਕ ਇਹ ਗਿਣਤੀ ਛੇ ਮਹੀਨਿਆਂ ਦੇ ਅੰਤਰਾਲ ਵਿੱਚ ਹੀ ਪੰਜ ਗੁਣਾ ਤੱਕ ਵਧ ਕੇ 400,000 (4 ਲੱਖ) ਹੋ ਚੁੱਕੀ ਸੀ। ਹੁਣ ਤੱਕ ਬਾਲਸ਼ਵਿਕਾਂ ਨੇ ਪੈਤਰੋਗਰਾਦ ਅਤੇ ਮਾਸਕੋ ਸੋਵੀਅਤਾਂ ਅੰਦਰ ਬਹੁਮਤ ਹਾਸਲ ਕਰ ਲਿਆ ਸੀ ਅਤੇ 25 ਅਕਤੂਬਰ (ਪੁਰਾਣਾ ਕਲੰਡਰ) ਨੂੰ ਹੋਣ ਵਾਲੀ ਸੋਵੀਅਤਾਂ ਦੀ ਦੂਜੀ ਕਾਂਗਰਸ ਵਿੱਚ ਉਨ੍ਹਾਂ ਨੂੰ ਬਹੁਮਤ ਦਾ ਸਮਰਥਨ ਪ੍ਰਾਪਤ ਹੋਣ ਦੀ ਪੂਰੀ ਆਸ ਸੀ, ਜੋ ਕਿ ਅਕਤੂਬਰ ਇਨਕਲਾਬ ਤੋਂ ਬਾਅਦ ਅਪਣਾਏ ਗਏ ਨਵੇਂ ਅੰਤਰ-ਰਾਸ਼ਟਰੀ ਕਲੰਡਰ ਅਨੁਸਾਰ 7 ਨਵੰਬਰ ਨੂੰ ਹੋਈ। ਹਥਿਆਰਬੰਦ ਲਾਲ ਗਾਰਡ ਵਰਕਰਾਂ ਅਤੇ ਸਿਪਾਹੀਆਂ ਨੇ ਪੈਤਰੋਗਰਾਦ ਸੋਵੀਅਤ ਦੇ ਝੰਡੇ ਅਧੀਨ, ਅੰਤਰਿਮ ਸਰਕਾਰ ਦਾ ਤਖ਼ਤਾ ਪਲਟ ਕਰ ਦਿੱਤਾ ਅਤੇ ਬਾਲਸ਼ਵਿਕ ਸਰਕਾਰ ਦੀ ਸਥਾਪਨਾ ‘‘ਸਮੁੱਚੀਆਂ ਤਾਕਤਾਂ ਸੋਵੀਅਤਾਂ ਦੇ ਹੱਥਾਂ ਵਿੱਚ’’ ਦੇ ਨਾਅਰੇ ਅਧੀਨ ਕਰ ਦਿੱਤੀ ਗਈ। ਉਤੇਜਨਾ ਨਾਲ ਭਰਪੂਰ ਘਟਨਾਵਾਂ, ਜੋ ਕਿ ਲੈਨਿਨ ਅਤੇ ਉਸਦੇ ਸਾਥੀਆਂ ਦੁਆਰਾ ਦਿਖਾਈ ਗਈ ਸ਼ਾਨਦਾਰ ਅਗਵਾਈ ਅਧੀਨ ਵਾਪਰੀਆਂ ਦੀ ਕਹਾਣੀ ਇੱਕ ਅਮਰੀਕਨ ਚਸ਼ਮਦੀਦ ਜੋਹਨ ਰੀਡ ਦੇ ਲੇਖ ‘ਦਸ ਦਿਨ, ਜਿਨਾਂ ਨੇ ਦੁਨੀਆਂ ਨੂੰ ਹਿਲਾ ਦਿੱਤਾ’ ਰਾਹੀਂ ਬਾਖੂਬੀ ਪੇਸ਼ ਕੀਤੀ ਗਈ ਹੈ।
ਜਿਸ ਨਾਇਕਤਵ ਅਤੇ ਦਿ੍ਰੜ੍ਹ ਇਰਾਦੇ ਨਾਲ ਕ੍ਰਾਂਤੀ ਨੂੰ ਸਰਅੰਜ਼ਾਮ ਦਿੱਤਾ ਗਿਆ ਅਤੇ ਜਿਸਨੂੰ ਰੀਡ੍ਹ ਨੇ ਬੜੀ ਸਜੀਵ ਪੇਸ਼ਕਾਰੀ ਨਾਲ ਸਾਡੇ ਤੱਕ ਪਹੁੰਚਾਇਆ ਹੈ, ਉਹ ਇੱਕ ਮਹਾਂਕਾਵਿਕ ਬਖਿਆਨ ਵਾਂਗ ਸਦਾ ਸਾਡੇ ਸਾਹਮਣੇ ਸਾਕਾਰ ਰਹੇਗੀ, ਸਾਨੂੰ ਇਸ ਗੱਲ ਉਪਰ ਵੀ ਨਜ਼ਰਸਾਨੀ ਰੱਖਣੀ ਚਾਹੀਦੀ ਹੈ ਕਿ ਇਸ ਘਟਨਾ ਦੌਰਾਨ ਵਿਆਪਕ ਪੱਧਰ ਉਪਰ ਸੈਨਾਵਾਂ ਦਾ ਸੰਤੁਲਨ ਕਮਾਲ ਦਾ ਉਦਾਹਰਣ ਸੀ। ਇਸਦਾ ਇੱਕ ਸੰਕੇਤ, ਪੁਰਾਣੀ ਅਫਸਰਸ਼ਾਹੀ ਦੁਆਰਾ ਕ੍ਰਾਂਤੀ ਦੇ ਇੱਕ ਹਫ਼ਤੇ ਦੇ ਅੰਦਰ-ਅੰਦਰ ਹੀ ਨਿਰਵਾਚਨ ਅਸੈਂਬਲੀ ਦੀਆਂ ਚੋਣਾਂ ਕਰਵਾ ਲੈਣ ਤੋਂ ਵੀ ਸਪਸ਼ਟ ਹੁੰਦਾ ਹੈ। ਇਨ੍ਹਾਂ ਚੋਣਾਂ ਨੇ ਇਹ ਦਿਖਾ ਦਿੱਤਾ ਕਿ ਬਾਲਸ਼ਵਿਕਾਂ ਨੇ ਮਜ਼ਦੂਰ ਜਮਾਤ ਵਿਚੋਂ ਮੈਨਸ਼ਵਿਕਾਂ ਦਾ ਅਧਾਰ ਬਿਲਕੁਲ ਸਮਾਪਤ ਕਰ ਦਿੱਤਾ ਸੀ। ਉਨ੍ਹਾਂ ਨੇ ਮੈਨਸ਼ਵਿਕਾਂ ਦੀਆਂ 16 ਸੀਟਾਂ ਦੇ ਮੁਕਾਬਲੇ 175 ਸੀਟਾਂ ਹਾਸਲ ਕੀਤੀਆਂ, ਪ੍ਰੰਤੂ ਕਿਸਾਨਾਂ ਦੇ ਵਿਚਕਾਰ ਉਨ੍ਹਾਂ ਨੇ ਅਜੇ ਵੀ ਅਧਾਰ ਪ੍ਰਾਪਤ ਕਰਨਾ ਸੀ। ਸ਼ੋਸਲਿਸਟ ਰੈਵੋਲਿਸ਼ਨਰੀਆਂ ਨੂੰ ਰਾਜਧਾਨੀ ਪੈਤਰੋਗਰਾਦ ਵਿੱਚ 4,696 ਵੋਟਾਂ (424,027 ਬਾਲਸ਼ਵਿਕਾਂ ਨੂੰ ਪ੍ਰਾਪਤ ਹੋਈਆਂ) ਪ੍ਰਾਪਤ ਹੋਈਆਂ, ਪ੍ਰੰਤੂ ਕਿਸਾਨਾਂ ਦੁਆਰਾ ਉਨ੍ਹਾਂ ਨੂੰ ਵੱਡਾ ਸਮਰਥਨ ਮਿਲਿਆ, ਉਨ੍ਹਾਂ ਨੂੰ ਨਿਰਵਾਚਨ ਅਸੈਂਬਲੀ ਵਿੱਚ 410 ਸੀਟਾਂ ਪ੍ਰਾਪਤ ਹੋਈਆਂ। ਬਾਲਸ਼ਵਿਕਾਂ ਦੀ ਖੱਬੇ ਸ਼ੋਸਲਿਸਟ ਰੈਵੋਲੂਸ਼ਨਰੀਆਂ ਨਾਲ ਗਰੀਬ ਕਿਸਾਨ ਦੇ ਪ੍ਰਤੀਨਿਧਤਾ ਹਾਸਲ ਕਰਨ ਲਈ ਸੰਧੀ ਕਰਨ ਦੀ ਕੋਸ਼ਿਸ਼ ਅੰਸ਼ਿਕ ਅਤੇ ਅਸਥਾਈ ਤੌਰ ’ਤੇ ਸਫ਼ਲ ਰਹੀ। ਇਹ ਸਪਸ਼ਟ ਸੀ ਕਿ ਜੇਕਰ ਬਾਲਸ਼ਵਿਕ ਕਿਸਾਨਾਂ ਦਾ ਸਮਰਥਨ ਇਨਕਲਾਬ ਨੂੰ ਪਰਸਪਰ ਸਹੀ ਸਾਬਤ ਕਰਨ ਲਈ ਹਾਸਲ ਕਰਨਾ ਚਾਹੁੰਦੇ ਸਨ ਤਾਂ ਬੁਰਜੂਆ-ਲੋਕਤੰਤਰੀ ਇਨਕਲਾਬ ਵੀ ਇਸਦੇ ਇੱਕ ਭਾਗ ਵਜੋਂ ਪੂਰਾ ਹੋਣਾ ਚਾਹੀਦਾ ਸੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਮਿਲਣੇ ਚਾਹੀਦੇ ਸਨ। ਇਸ ਲਈ ਇਨਕਲਾਬ ਦੇ ਦੂਜੇ ਦਿਨ ਹੀ ਭੂਮੀ ਦੀ ਵਿਵਸਥਾ ਕਰ ਦਿੱਤੀ ਗਈ। ਸਾਰੀ ਭੂਮੀ, ਮਵੇਸ਼ੀਆਂ, ਖੇਤਾਂ ਵਿੱਚ ਇਮਾਰਤਾਂ ਅਤੇ ਸੰਦ ਸਭ ਕੁਝ ਜੋ ਵੀ ਜਗੀਰਦਾਰਾਂ ਦੀ ਮਾਲਕੀ ਅਧੀਨ ਸੀ ਭੂਮੀ ਕਮੇਟੀਆਂ ਜਾਂ ਕਿਸਾਨੀ ਸੋਵੀਅਤਾਂ ਦੁਆਰਾ ਜ਼ਬਤ ਕਰ ਲਿਆ ਗਿਆ। ਕਿਸਾਨਾਂ ਦੁਆਰਾ ਜਗੀਰਦਾਰਾਂ ਨੂੰ ਭੁਗਤਾਨ ਕੀਤਾ ਜਾਂਦਾ ਸਾਰਾ ਮਾਮਲਾ (ਟੈਕਸ) ਸਮਾਪਤ ਕਰ ਦਿੱਤਾ ਗਿਆ। ਕਿਸਾਨਾਂ ਨੂੰ ਇਸ ਪ੍ਰਕਾਰ 150 ਮਿਲੀਅਨ ਹੈਕਟੇਅਰ ਭੂਮੀ ਦਾ ਲਾਭ ਪ੍ਰਾਪਤ ਹੋਇਆ ਅਤੇ 500 ਮਿਲੀਅਨ ਸੋਨੇ ਦੇ ਰੂਬਲ ਸਾਲਾਨਾ ਦੇ ਬਰਾਬਰ ਭੂਮੀ ਕਰ ਤੋਂ ਰਾਹਤ ਮਿਲੀ। ਇਸ ਤੋਂ ਇਲਾਵਾ ਦੂਜਾ ਸਰਕਾਰੀ ਹੁਕਮਨਾਮਾ (4) ਸ਼ਾਂਤੀ ਦੇ ਉਪਰ ਸੀ, ਜਿਸ ਦੇ ਤਹਿਤ ਬਿਨਾਂ ਕਿਸੇ ਕਬਜ਼ੇ ਦੇ ਜੰਗ ਨੂੰ ਸਮਾਪਤ ਕਰਨਾ ਅਤੇ ਸਾਰੇ ਰਾਸ਼ਟਰਾਂ ਨੂੰ ਰਾਸ਼ਟਰੀ ਸਵੈ-ਨਿਰਧਾਰਣ ਦਾ ਹੱਕ ਦੇਣਾ ਸੀ। ਇਹ ਅਜਿਹੀ ਸ਼ਾਂਤੀ ਸੀ ਜੋ ਕਿ ਸਾਰੇ ਕਿਸਾਨ ਪੂਰੀ ਤਰ੍ਹਾਂ ਨਾਲ ਇੱਕ ਸਮਾਨ ਚਾਹੁੰਦੇ ਸਨ।
ਮਜ਼ਦੂਰਾਂ ਲਈ 12 ਨਵੰਬਰ ਨੂੰ ਹੁਕਮਨਾਮਾ ਜਾਰੀ ਕਰਦਿਆਂ ਕੰਮ ਲਈ ਪ੍ਰਤੀਦਿਨ ਅੱਠ ਘੰਟੇ ਨਿਰਧਾਰਿਤ ਕਰ ਦਿੱਤੇ ਗਏ। ਆਰਥਿਕ ਢਾਂਚੇ ਵਿੱਚ ਸਮਾਜਵਾਦੀ ਖੇਤਰ ਤਿਆਰ ਕਰਨ ਲਈ ਅਸਲ ਕਦਮ 10 ਨਵੰਬਰ ਦੇ ਹੁਕਮਨਾਮੇ ਰਾਹੀਂ ਕਰਮਚਾਰੀਆਂ ਦਾ ਫੈਕਟਰੀਆਂ ਉਪਰ ਨਿਯੰਤ੍ਰਣ ਕਾਇਮ ਕਰਕੇ ਚੁੱਕਿਆ ਗਿਆ। ਰਾਜ ਦੇ ਨਿਯੰਤ੍ਰਣ ਨੂੰ ਹੋਰ ਮਜਬੂਤ ਕਰਦਿਆਂ 14 ਦਸੰਬਰ ਨੂੰ ਸਾਰੇ ਬੈਂਕਾਂ ਦਾ ਰਾਸ਼ਟਰੀਕਰਨ ਕੀਤੇ ਜਾਣ ਦਾ ਹੁਕਮ ਜਾਰੀ ਕੀਤਾ ਗਿਆ।
ਇੱਕ ਹੋਰ ਮਹੱਤਵਪੂਰਨ ਐਲਾਨਨਾਮਾ 2 ਨਵੰਬਰ 1917 ਨੂੰ ਜਾਰੀ ਕੀਤਾ ਗਿਆ ਜਿਸ ਦੇ ਅੰਤਰਗਤ ਰੂਸੀ ਬਸਤੀਵਾਦੀ ਰਾਜ ਖ਼ਤਮ ਕਰ ਦਿੱਤਾ ਗਿਆ ਅਤੇ ਰੂਸ ਦੇ ਅਧੀਨ ਸਾਰੇ ਰਾਸ਼ਟਰਾਂ ਨੂੰ ਆਤਮ-ਨਿਰਣੇ ਦਾ ਅਧਿਕਾਰ ਦੇ ਦਿੱਤਾ ਗਿਆ। ਇਸ ਪ੍ਰਕਾਰ ਸੋਵੀਅਤ ਰੂਸ ਦੁਨੀਆ ਵਿੱਚ ਰਾਸ਼ਟਰਾਂ ਦੀ ਆਜ਼ਾਦੀ ਦੀ ਜਗਦੀ ਜੋਤ ਬਣ ਗਿਆ।
ਸੋਵੀਅਤਾਂ ਦੀ ਸੱਤਾ ਬਹੁਤ ਤੇਜ਼ੀ ਨਾਲ ਸਮੁੱਚੇ ਦੇਸ਼ ਵਿੱਚ ਫੈਲ ਗਈ। ਇਹ ਕਾਰਜੀ ਪੱਧਰ ਉੱਤੇ ਅਸਲ ਲੋਕਤੰਤਰ ਸੀ, ਕਿਉਂਕਿ ਮਜ਼ਦੂਰ ਅਤੇ ਕਿਸਾਨ ਆਜ਼ਾਦੀ ਨਾਲ ਕੇਂਦਰ ਦਿਆਂ ਐਲਾਨਨਾਮਿਆਂ ਉਪਰ ਫੈਸਲੇ ਲੈ ਸਕਦੇ ਸਨ। ਪ੍ਰੰਤੂ ਜਰਮਨੀ ਨਾਲ ਬਹੁਤ ਪ੍ਰਤੀਕੂਲ ਸੰਧੀ (ਬਰੈਸਟ-ਲਿਟੋਵਸਕ, ਮਾਰਚ 1918) ਕਾਰਨ ਸਹਿਯੋਗੀਆਂ ਦੀਆਂ ਅਟਕਲਾਂ ਅਤੇ ਸਿਵਲ ਯੁੱਧ ਸ਼ੁਰੂ ਹੋ ਗਿਆ ਜੋ ਕਿ ਅਲਾਈਡ ਸ਼ਕਤੀਆਂ ਦੁਆਰਾ ਭੜਕਾਇਆ ਗਿਆ ਸੀ। ਸੋਵੀਅਤ ਪਿੱਤਰ ਭੂਮੀ ਦੀ ਰਾਖੀ ਲਈ ਲਾਲ ਫੌਜ ਦਾ ਗਠਨ ਕੀਤਾ ਗਿਆ ਅਤੇ ਅਣਗਿਣਤ ਮਨੁੱਖੀ ਜਾਨਾਂ ਦੀ ਕੀਮਤ ’ਤੇ ਇਸ ਨੇ ਤੇਰਾਂ ਵਿਦੇਸ਼ੀ ਸੈਨਾਵਾਂ ਅਤੇ ਵਾਈਟ ਜਰਨੈਲਾਂ ਦੀਆਂ ਬਾਗ਼ੀ ਟੁਕੜੀਆਂ ਨੂੰ ਹਰਾ ਦਿੱਤਾ। 1920 ਤੱਕ ਸਾਰੇ ਦੁਸ਼ਮਨ ਦਬਾਅ ਦਿੱਤੇ ਗਏ ਜਾਂ ਫਿਰ ਬਾਹਰ ਧੱਕ ਦਿੱਤੇ ਗਏ। ਸੋਵੀਅਤ ਰੂਸ ਆਖ਼ਿਰ ਹੁਣ ਆਪਣੀ ਆਰਥਿਕਤਾ ਨੂੰ ਲੈਨਿਨ ਦੀ ਨਵੀਂ ਆਰਥਿਕ ਨੀਤੀ ਦੇ ਅਧੀਨ ਬਹਾਲ ਕਰ ਸਕਦਾ ਸੀ। ਲੈਨਿਨ ਦੀ ਆਪਣੀ ਮੌਤ ਭਾਵੇਂ 1924 ਵਿੱਚ ਹੋ ਗਈ ਪ੍ਰੰਤੂ ਸੋਵੀਅਤ ਲੋਕ ਲਗਾਤਾਰ ਉਸ ਰਾਹ ’ਤੇ ਚੱਲਦੇ ਰਹੇ ਜੋ ਉਸਨੇ ਉਨ੍ਹਾਂ ਨੂੰ ਦਿਖਾਇਆ ਸੀ।
1928 ਵਿਚ ਸਰਕਾਰੀ ਮਾਲਕੀ ਅਧੀਨ ਉਦਯੋਗਿਕ ਆਰਥਿਕਤਾ ਦਾ ਮਹਾਂ ਨਿਰਮਾਣ ਅਤੇ ਸਹਿਕਾਰੀ ਖੇਤੀ ਦਾ ਅਰੰਭ ਹੋਇਆ ਜੋ ਕਿ ਸ਼ੋਸ਼ਣ ਅਤੇ ਨਿੱਜੀ ਲਾਭ ਦੇ ਹਰੇਕ ਤੱਤ ਤੋਂ ਮੁਕਤ ਸੀ। ਇਸ ਪ੍ਰਕਾਰ ਸੋਵੀਅਤ ਰੂਸ ਵਿਚ ਸਮਾਜਵਾਦ ਪਹਿਲੀ ਪੰਜ ਸਾਲਾ ਯੋਜਨਾ ਦੇ ਅੰਤ 1933 ਤੱਕ ਪੂਰੀ ਤਰ੍ਹਾਂ ਨਾਲ ਸਥਾਪਿਤ ਹੋ ਗਿਆ ਸੀ। ਇਹ ਵਿਸ਼ਵ ਇਤਿਹਾਸ ਵਿੱਚ ਇੱਕ ਮਹਾਨ ਪ੍ਰਾਪਤੀ ਸੀ ਅਤੇ ਅਕਤੂਬਰ ਕ੍ਰਾਂਤੀ ਦੇ ਮੁੱਖ ਉਦੇਸ਼ਾਂ ਦੀ ਪੂਰਤੀ ਵੀ ਸੀ।