Now Reading
14 ਨਵੰਬਰ ਨੂੰ ਪਿੰਡ ਮੱਲੂਨੰਗਲ ਤੇ ਪਿੰਡ ਭਿੰਡੀ ਸੈਦਾਂ ਵਿਖੇ ਜ਼ੋਨ ਪੱਧਰ ਦੀਆਂ ਇਨਕਲਾਬੀ ਸਮਾਜਿਕ ਪਰਿਵਰਤਨ ਰੈਲੀਆਂ

14 ਨਵੰਬਰ ਨੂੰ ਪਿੰਡ ਮੱਲੂਨੰਗਲ ਤੇ ਪਿੰਡ ਭਿੰਡੀ ਸੈਦਾਂ ਵਿਖੇ ਜ਼ੋਨ ਪੱਧਰ ਦੀਆਂ ਇਨਕਲਾਬੀ ਸਮਾਜਿਕ ਪਰਿਵਰਤਨ ਰੈਲੀਆਂ

ਅਜਨਾਲਾ : ਅੱਜ ਇੱਥੇ ਆਰ. ਐੱਮ. ਪੀ. ਆਈ. ਦੇ ਤਹਿਸੀਲ ਪੱਧਰੀ ਦਫ਼ਤਰ ਵਿਖੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਤੇ ਤਹਿਸੀਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ਪ੍ਰਧਾਨਗੀ ‘ਚ ਪਾਰਟੀ ਦੇ ਕਾਰਕੁੰਨਾਂ, ਹਮਦਰਦਾਂ ਤੇ ਇਨਕਲਾਬੀ ਸ਼ੰਘਰਸ਼ੀਲ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋਈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਸੂਬਾ ਆਗੂ ਤੇ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਂਸਲਾ ਦੀ ਅਗਵਾਈ ‘ਚ 12 ਨਵੰਬਰ ਨੂੰ ਇਤਿਹਾਸਕ ਸ਼ਹੀਦੀ ਸਥਾਨ ਜ਼ਲਿ੍ਹਆਂਵਾਲਾ ਬਾਗ਼ ਤੋਂ ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਜਾਗਰੂਕ ਹੋਣ ਤੇ ਜਥੇਬੰਦ ਹੋਣ ਦਾ ਸੱਦਾ ਦੇਣ ਲਈ ਲੋਕ ਜਗਾਉ ਲੁਟੇਰੇ ਭਜਾਉ ਜਥਾ ਮਾਰਚ ਸ਼ੁਰੂ ਹੋਵੇਗਾ ਜਿਸ ਦੇ ਇਨਕਲਾਬੀ ਸਵਾਗਤ ਲਈ 14 ਨਵੰਬਰ ਨੂੰ ਤਹਿਸੀਲ ਅਜਨਾਲਾ ਦੇ ਪਿੰਡ ਮੱਲੂਨੰਗਲ ਤੇ ਪਿੰਡ ਭਿੰਡੀ ਸੈਦਾਂ ਵਿਖੇ ਜ਼ੋਨ ਪੱਧਰ ਦੀਆਂ ਇਨਕਲਾਬੀ ਸਮਾਜਿਕ ਪਰਿਵਰਤਨ ਰੈਲੀਆਂ ਕੀਤੀਆਂ ਜਾਣਗੀਆਂ ਜਿੰਨ੍ਹਾਂ ਨੂੰ ਕੌਮੀ ਆਗੂ ਕਾਮਰੇਡ ਪਾਂਸਲਾ ਤੇ ਸੂਬਾ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ| ਮੀਟਿੰਗ ਦੌਰਾਨ ਤਹਿਸੀਲ ਅਜਨਾਲਾ ਦੇ ਪਿੰਡਾਂ ਤੇ ਕਸਬਿਆਂ ਨੂੰ ਮੱਲੂਨੰਗਲ ਤੇ ਭਿੰਡੀ ਸੈਦਾ 2 ਜੋਨਾਂ ‘ਚ ਵੰਡ ਕਿ ਰੈਲੀਆਂ ਦੀ ਸਫਲਤਾ ਲਈ ਤਹਿਸੀਲ ਪੱਧਰੀ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਾਪੀਆਂ ਗਈਆਂ| ਇਸ ਮੌਕੇ ਵਿਰਸਾ ਸਿੰਘ ਟਪਿਆਲਾ, ਕੁਲਵੰਤ ਸਿੰਘ ਮੱਲੂਨੰਗਲ, ਕਰਨੈਲ ਸਿੰਘ ਭਿੰਡੀਆਂ, ਟਹਿਲ ਸਿੰਘ ਚੇਤਨਪੁਰਾ, ਸੁਰਜੀਤ ਸਿੰਘ ਭੂਰੇਗਿੱਲ, ਸੁਰਜੀਤ ਸਿੰਘ ਦੁਧਰਾਏ, ਜਸਬੀਰ ਸਿੰਘ ਜਸਰਾਊਰ, ਜੱਗਾ ਸਿੰਘ ਡੱਲਾ, ਗੁਰਪਾਲ ਸਿੰਘ ਸੈਦਪੁਰ, ਸਤਨਾਮ ਸਿੰਘ ਚੱਕਅੋਲ, ਮੁਖਤਾਰ ਸਿੰਘ ਡੱਲਾ, ਰਜਿੰਦਰ ਸਿੰਘ ਭਲਾ ਪਿੰਡ, ਗੁਰਦੇਵ ਸਿੰਘ ਭਲਾ ਪਿੰਡ, ਨਰਿੰਜਣ ਸਿੰਘ ਜਸਰਾਊਰ, ਸੂਰਤ ਸਿੰਘ ਕੁਲਾਰ, ਸੁੱਚਾ ਸਿੰਘ ਘੋਗਾ ਆਦਿ ਦਰਜ਼ਨਾਂ ਆਗੂ ਮੌਜੂਦ ਸਨ|

Scroll To Top