ਪੱਟੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਪੱਟੀ ਦੀ ਮੀਟਿੰਗ ਗੁਰਦੇਵ ਸਿੰਘ ਮਨਿਹਾਲਾ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਜਾਮਾਰਾਏ ਨੇ ਆਖਿਆ ਕਿ ਜਥਾ ਮਾਰਚ ਅਤੇ ਪਾਰਟੀ ਕਾਨਫਰੰਸਾਂ ‘ਲੋਕ ਜਗਾਓ ਲੁਟੇਰੇ ਭਜਾਓ’ ਨਾਅਰੇ ਹੇਠ ਕੀਤੀਆਂ ਜਾ ਰਹੀਆਂ ਹਨ| ਗਰੀਬ ਅਮੀਰ ਸਿੰਘ ਦਾ ਵੱਧਦਾ ਪਾੜਾ, ਬੇਰੁਜ਼ਗਾਰੀ, ਮਹਿੰਗਾਈ, ਰਿਸ਼ਵਤਖੋਰੀ ਅਤੇ ਫਿਰਕਾਪ੍ਰਸਤੀ ਵਲੋਂ ਲੋਕਾਂ ਦੀ ਭਾਈਚਾਰਕ ਸਾਂਝ ਤੋੜੀ ਜਾ ਰਹੀ ਹੈ | ਕੇਂਦਰ ਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਦੀ ਸਖਤ ਨਿਖੇਧੀ ਕਰਦਿਆਂ ਦਲਜੀਤ ਸਿੰਘ ਦਿਆਾਲਪੁਰਾ ਅਤੇ ਚਮਨ ਲਾਲ ਦਰਾਜਕੇ ਨੇ ਆਖਿਆ ਕਿ ਦੋਵਾਂ ਸਰਕਾਰਾਂ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਇਸ ਵਿਰੁੱਧ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੀ ਲਾਮਬੰਦੀ ਕਰਕੇ 13 ਨਵੰਬਰ ਨੂੰ ਦਿਆਲਪੁਰਾ ਅਤੇ 14 ਨੂੰ ਹਰੀਕੇ ਵਿਖੇ ਪ੍ਰਭਾਵਸ਼ਾਲੀ ਕਾਨਫਰੰਸਾਂ ਕੀਤੀਆਂ ਜਾਣਗੀਆਂ| ਮੀਟਿੰਗ ਦੌਰਾਨ ਨਰਿੰਦਰ ਕੌਰ, ਹਰਭਜਨ ਸਿੰਘ, ਧਰਮ ਸਿੰਘ, ਨਿਰਪਾਲ ਸਿੰਘ, ਦਿਆਲ ਸਿੰਘ ਲੌਹਕਾ, ਸੁਰਜੀਤ ਸਿੰਘ, ਦਿਲਬਾਗ ਸਿੰਘ, ਜਗਤਾਰ ਸਿੰਘ ਵਾਂ ਆਦਿ ਹਾਜ਼ਰ ਸਨ|