Now Reading
ਸਾਂਝੇ ਘੋਲ ਹੀ ਸਰਕਾਰ ਦੇ ਨੱਕ ‘ਚ ਦਮ ਕਰ ਸਕਦੇ ਨੇ: ਪਾਸਲਾ

ਸਾਂਝੇ ਘੋਲ ਹੀ ਸਰਕਾਰ ਦੇ ਨੱਕ ‘ਚ ਦਮ ਕਰ ਸਕਦੇ ਨੇ: ਪਾਸਲਾ

ਕੋਟਕਪੂਰਾ, 11 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਂਮਓ) ਜ਼ਿਲ੍ਹਾ ਫਰੀਦਕੋਟ ਵੱਲੋਂ ਇੱਥੇ ਇੱਕ ਸਾਂਝੀ ਕਾਨਫਰੰਸ ਕੀਤੀ ਗਈ। ਜਿਸ ਨੂੰ ਉੱਘੇ ਟਰੇਡ ਯੂਨੀਅਨ ਆਗੂ ਮੰਗਤ ਰਾਮ ਪਾਸਲਾ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਂਝੇ ਘੋਲ ਹੀ ਸਰਕਾਰ ਦੇ ਨੱਕ ‘ਚ ਦਮ ਕਰ ਸਕਦੇ ਹਨ। ਜਿਸ ਲਈ ਜੇਪੀਐਮਓ ਦਾ ਰੋਲ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ‘ਚ ਚਲਦਾ ਅੰਦੋਲਨ ਸਿਰਫ ਕਿਸਾਨਾਂ ਨਹੀਂ ਹੈ ਸਗੋਂ ਇਸ ਨਾਲ ਆਮ ਲੋਕਾਂ ਦੇ ਹਿਤ ਵੀ ਪ੍ਰਭਾਵਿਤ ਹੋਣੇ ਹਨ। ਪਾਸਲਾ ਨੇ ਲੋਕਾਂ ਨੂੰ ਅੰਦੋਲਨ ਦੀ ਹਮਾਇਤ ਵਿੱਚ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਹੋਰ ਮਜਬੂਤ ਕਰਨ ਵਾਸਤੇ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ ਦੀ ਅਪੀਲ ਵੀ ਕੀਤੀ।

Scroll To Top