Now Reading
ਰਿਹਾਇਸ਼ੀ ਪਲਾਟ ਦੀ ਅਲਾਟਮੈਂਟ ਨਾ ਹੋਣ ਦੇ ਵਿਰੋਧ ਵਿਚ ਰੋਸ ਰੈਲੀ ਕੀਤੀ

ਰਿਹਾਇਸ਼ੀ ਪਲਾਟ ਦੀ ਅਲਾਟਮੈਂਟ ਨਾ ਹੋਣ ਦੇ ਵਿਰੋਧ ਵਿਚ ਰੋਸ ਰੈਲੀ ਕੀਤੀ

ਸ੍ਰੀ ਮੁਕਤਸਰ ਸਾਹਿਬ : ਪਿੰਡ ਬਲਮਗੜ੍ਹ ਦੇ ਮਜ਼ਦੂਰਾਂ ਨੇ ਬੇਘਰੇ ਅਤੇ ਲੋੜਵੰਦ ਮਜ਼ਦੂਰ ਘਰਾਂ ਦੀ ਇਨਕੁਆਰੀ ਹੋਣ ਦੇ ਬਾਵਜੂਦ ਵੀ ਪਿੰਡ ਦੇ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੀ ਅਲਾਟਮੈਂਟ ਨਾ ਹੋਣ ਦੇ ਵਿਰੋਧ ਵਿਚ ਰੋਸ ਰੈਲੀ ਕੀਤੀ| ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਨੇ ਦੱਸਿਆ ਕਿ ਕੈਪਟਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਬਲਕਿ ਮਜ਼ਦੂਰਾਂ ਨੂੰ ਲਾਰੇ ਲੱਪਿਆਂ ਵਿਚ ਰੱਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦਿਹਾਤੀ ਸਭਾ ਵਲੋਂ ਪਿੰਡਾਂ ਵਿਚ ਮੀਟਿੰਗਾਂ ਤੇ ਰੈਲੀਆਂ ਕਰਕੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਤਾਂ ਜੋ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਕੀਤੀ ਜਾਵੇ ਅਤੇ ਦੂਜੇ ਹੋਰ ਪਿੰਡ ਦੀ ਇਨਕੁਆਰੀ ਕਰ ਮਤੇ ਪਾਏ ਜਾਣ| ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਸੰਘਰਸ਼ ਵਿਚ ਮਜ਼ਦੂਰ ਆਗੂਆਂ ‘ਤੇ ਨਾਜਾਇਜ਼ ਅਤੇ ਝੂਠੇ ਪਰਚੇ ਰੱਦ ਕੀਤੇ ਜਾਣ| ਇਸ ਮੌਕੇ ਪਿੰਡ ਇਕਾਈ ਦੀ ਪ੍ਰਧਾਨ ਰਾਣੀ ਕੌਰ, ਸੁਖਜੀਤ ਸਿੰਘ, ਹਰਦੱਮ ਸਿੰਘ, ਸੁਖਮੰਦਰ ਸਿੰਘ ਅਤੇ ਪਾਲ ਕੌਰ ਨੇ ਵੀ ਸੰਬੋਧਨ ਕੀਤਾ|

Scroll To Top