Now Reading
ਮਜ਼ਦੂਰਾਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ

ਮਜ਼ਦੂਰਾਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ

ਪਠਾਨਕੋਟ, 10 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਆਰ ਐਸ ਐਸ ਅਤੇ ਭਾਜਪਾ ਦੇ ਲੀਡਰਾਂ ਵਲੋਂ ਮਜ਼ਦੂਰਾਂ ਵਿੱਚ ਗੁਮਰਾਹ ਕੁਨ ਝੂਠਾ ਪਰਚਾਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਮਜ਼ਦੂਰਾਂ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ, ਜਦੋਂ ਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਅਨਾਜ ਦੀ ਸਰਕਾਰੀ ਮੰਡੀਆਂ ਤੇ ਸਰਕਾਰੀ ਖਰੀਦ ਖਤਮ ਹੋਣ ਨਾਲ ਗਰੀਬ ਪਰਿਵਾਰਾਂ ਨੂੰ ਭੋਜਨ ਸੁਰੱਖਿਆ ਐਕਟ ਦੇ ਤਹਿਤ ਦੋ ਰੁਪਏ ਪ੍ਰਤੀ ਕਿਲੋ ਕਣਕ ਤੇ ਚਾਵਲ ਮਿਲਣ ਵਾਲੀ ਸਕੀਮ ਖਤਮ ਹੋ ਜਾਵੇਗੀ। ਅੱਤ ਦੀਆਂ ਮੁਸ਼ਕਲਾਂ ਵਿਚ ਜੀਵਨ ਜੀ ਰਹੇ ਗਰੀਬਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋਵੇਗਾ, ਕਾਰਪੋਰੇਟ ਘਰਾਣਿਆਂ ਨੂੰ ਜਮਾਂਖੋਰੀ ਦੀ ਖੁੱਲ ਦੇਣ ਨਾਲ ਨਿੱਤ ਵਰਤੋਂ ਦੀਆਂ ਜਰੂਰੀ ਵਸਤੂਆਂ ਅਨਾਜ ਦਾਲਾਂ ਫਲ ਸਬਜ਼ੀਆਂ ਦੀਆਂ ਕੀਮਤਾਂ ਪਿਛਲੇ ਸਮੇਂ ਵਿੱਚ ਵਧੀਆਂ ਆਲੂ ਪਿਆਜ਼ ਦੀਆਂ ਕੀਮਤਾਂ ਦਾ ਲੇਖਾ ਵਧਣਗੀਆਂ ਤੇ ਖਪਤਕਾਰਾਂ ਦੀ ਅੰਨ੍ਹੀ ਲੁੱਟ ਹੋਵੇਗੀ। ਦਿ

ੱਲੀ ਦੇ ਬਾਰਡਰਾਂ ‘ਤੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਮਜ਼ਦੂਰਾਂ ਕਿਸਾਨਾਂ ਦੇ ਆਗੂਆਂ ਨਾਲ ਰਵਾਨਗੀ ਮੌਕੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਟੀ ਯੂ ਪੰਜਾਬ ਦੇ ਵਿਤ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਆਰ ਐਸ ਐਸ ਅਤੇ ਭਾਜਪਾ ਦੇ ਲੀਡਰਾਂ ਹਰ ਹਰਬਾ ਵਰਤਿਆ ਪਰ ਬੁਰੀ ਤਰ੍ਹਾਂ ਫੇਲ ਹੋਏ, ਹੁਣ ਮੋਦੀ ਸਰਕਾਰ ਦਾ ਸਾਰਾ ਮੰਤਰੀ ਮੰਡਲ, ਭਾਜਪਾ ਲੀਡਰਸ਼ਿਪ ਅਤੇ ਆਰ ਐਸ ਐਸ ਮਜ਼ਦੂਰਾਂ ਵਿੱਚ ਵੀ ਫਿਰਕੂ ਨਫਰਤ ਫੈਲਾਉਣ ਵਿੱਚ ਅਸਫਲ ਹੋਵੇਗੀ। ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਰਘਬੀਰ ਸਿੰਘ ਧਲੌਰੀਆਂ, ਇੰਦਰਜੋਤ ਸਿੰਘ ਕਲਿਆਰੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਅਜੀਤ ਰਾਮ ਗੰਦਲਾਂ ਲਾਹੜੀ, ਪਰਵੀਨ ਕੁਮਾਰ ਦੋਸਤ ਪੁਰ, ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਬਲਕਾਰ ਚੰਦ ਭਰਿਆਲ ਲਾਹੜੀ, ਅਸ਼ਵਨੀ ਕੁਮਾਰ ਸੁਜਾਨ ਪੁਰ, ਯਸ ਪਾਲ ਅਤੇ ਹੋਰ ਸਾਥੀਆਂ ਨੇ ਸਾਂਝੇ ਰੂਪ ਵਿਚ ਦੱਸਿਆ ਕਿ ਪੰਜਾਬ ਭਰ ਤੋਂ ਸੈਕੜੇ ਵਹੀਕਲ ਵਿੱਚ ਹਜ਼ਾਰਾਂ ਮਜ਼ਦੂਰ ਦਿੱਲੀ ਜਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ। ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਰਵਾਨਾ ਜਥਿਆਂ ਦਾ ਅੱਜ ਰਾਤ ਦਾ ਪੜਾਅ ਸਰਹੰਦ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਅਤੇ ਅਗਲੇ ਦਿਨ 11 ਜਨਵਰੀ ਨੂੰ ਅਰਦਾਸ ਕਰਨ ਉਪਰੰਤ ਦਿੱਲੀ ਰਵਾਨਾ ਹੋਵੇਗਾ।


ਲਾਇਨਜ਼ ਕਲੱਬ ਪਠਾਨਕੋਟ ਸਟਾਰ ਦੇ ਸਾਥੀਆਂ ਵਲੋਂ ਦਾਨ ਕੀਤੀਆਂ 101 ਤਰਪਾਲਾਂ, 101 ਰੇਨ ਕੋਟ,100 ਲੇਡੀਜ਼ ਬੂਟ, 200 ਮਾਸਕ ਤੇ ਕਿਸਾਨ ਆਗੂ ਸਾਥੀ ਇੰਦਰਜੋਤ ਸਿੰਘ ਵਲੋਂ ਦੂਸਰੀਵਾਰ 40 ਕਿਲੋਗ੍ਰਾਮ ਸ਼ਹਿਦ ਦਾ ਕੰਨਟੇਨਰ ਵੀ ਲੰਗਰ ਸੇਵਾ ਵਿੱਚ ਦਿੱਲੀ ਮੋਰਚੇ ‘ਚ ਲਿਜਾਇਆ ਜਾ ਰਿਹਾ ਹੈ।

See Also

ਇਸ ਮੌਕੇ ਉਪਰੋਕਤ ਤੋਂ ਇਲਾਵਾ ਰਘਬੀਰ ਸਿੰਘ ਫਰੀਦਾਨਗਰ, ਭੂਪਿੰਦਰ ਸਿੰਘ ਮੁਕੀਮ ਪੁਰ, ਕੁਲਦੀਪ ਰਾਜ, ਮੋਹਨ ਲਾਲ,ਸਰਦਾਰੀ ਲਾਲ, ਸੁਰਿੰਦਰ ਕੁਮਾਰ, ਸੁਰੇਸ਼ ਕੁਮਾਰ ਅਤੇ ਹੋਰ ਹਾਜਰ ਸਨ।

Scroll To Top