Now Reading
ਡਡਵਾਲ ‘ਚ ਕਾਲੇ ਬਿੱਲ ਸਾੜੇ

ਡਡਵਾਲ ‘ਚ ਕਾਲੇ ਬਿੱਲ ਸਾੜੇ

ਪਠਾਨਕੋਟ, 13 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿੱਲ 2020, ਪਰਾਲੀ ਸਾੜਨ ਵਾਲੇ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਪਿਛਲੇ 50 ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਫੈਸਲੇ ਅਨੁਸਾਰ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਪਠਾਨਕੋਟ ਦੀ ਅਗਵਾਈ ਹੇਠ ਪਿੰਡ ਡਡਵਾਲ ਵਿਖੇ, ਲੋਹੜੀ ਦੇ ਤਿਉਹਾਰ ‘ਤੇ ਇੱਕ ਵਿਸ਼ਾਲ ਇਕੱਠ ਕਰਕੇ , ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਆਗੂਆਂ ਨੇ ਕਿਹਾ ਕਿ 12 ਜਨਵਰੀ ਟੌਲ ਪਲਾਜ਼ਾ ਲਦਪਾਲਾਵਾਂ ਵਿਖੇ ਚੱਲ ਰਹੇ ਧਰਨੇ ‘ਚ, ਸ਼ਾਮਿਲ ਕਿਸਾਨ ਸੂਚਾ ਸਿੰਘ ਪਿੰਡ ਖੋਖਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ , ਜਹਰੀਲੀ ਦਵਾਈ ਖਾ ਕੇ ਆਤਮ-ਹੱਤਿਆ ਕਰ ਲਈ ਅਸੀਂ, ਕਿਸਾਨ ਦੀ ਮੌਤ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ, ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਤੁਰੰਤ ਰੱਦ ਕਰੇ।

ਕੇਂਦਰ ਸਰਕਾਰ ਵਿਰੋਧੀ ਇਸ ਅੰਦੋਲਨ ਵਿਚ 70 ਤੋਂ ਵੱਧ ਕਿਸਾਨਾਂ ਨੇ ਆਪਣੀ ਜ਼ਿੰਦਗੀ ਦੀ ਅਹੂਤੀਆ ਦੇ ਚੁੱਕੇ ਹਨ, ਉਨ੍ਹਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਆਗੂ ਜੋ ਅਗਲਾ ਸੰਘਰਸ਼ ਐਲਾਨ ਕਰਨਗੇ ਉਸ ਤੇ ਅਮਲ ਕਰਦੇ ਹੋਏ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਇਸ ਰੋਸਮਈ ਇਕੱਤਰਤਾ ਨੂੰ ਸਰਵ ਸ੍ਰੀ ਬਲਵੰਤ ਸਿੰਘ ਘੋਹ ਜਰਨਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਪਠਾਨਕੋਟ ਅਤੇ ਨਿਰੰਜਣ ਸਿੰਘ, ਸੁਖਦੇਵ ਸਿੰਘ ਡਡਵਾਲ, ਮੋਹਨ ਸਿੰਘ, ਬਲਦੇਵ ਰਾਜ, ਸੁਖਦੇਵ ਸਿੰਘ, ਬਲਵੀਰ ਸਿਘ, ਜਗਦੀਸ਼ ਸਿੰਘ, ਰਣਦੀਪ ਸਿੰਘ ਸੀ,ਟੀ,ਯੂ, ਪੰਜਾਬ ਜਨਰਲ ਸਕੱਤਰ ਕਾ,ਨਥਾ ਸਿੰਘ ,ਥੀਂਨ ਡੈਮ ਯੁਨੀਅਨ ਪ੍ਰਧਾਨ ਸੰਧੂ, ਆਦਿ ਨੇ ਸੰਬੋਧਨ ਕੀਤਾ।

Scroll To Top