ਮਾਹਿਲਪੁਰ : ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜੇ. ਪੀ. ਐਮ. ਓ. ਮਾਹਿਲਪੁਰ ਵਲੋਂ ਪਿ੍ੰ: ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ‘ਚ ਕੀਤੇ ਭਾਰੀ ਵਾਧੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਿਖ਼ਲਾਫ਼ ਮਾਹਿਲਪੁਰ ਸ਼ਹਿਰ ‘ਚ ਰੋਸ ਰੈਲੀ ਕੱਢੀ ਗਈ, ਉਪਰੰਤ ਮੁੱਖ ਚੌਕ ‘ਚ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਪੈਨਸ਼ਨਰਜ਼ ਆਗੂ ਪਿ੍ੰ: ਪਿਆਰਾ ਸਿੰਘ, ਸਤਪਾਲ ਲੱਠ, ਮੱਖਣ ਸਿੰਘ ਲੰਗੇਰੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਟਰੋਲ, ਡੀਜ਼ਲ ਨੂੰ ਜੀ. ਐਸ. ਟੀ. ਤੋਂ ਬਾਹਰ ਰੱਖ ਕੇ ਸਰਕਾਰਾਂ ਨੇ ਜਨਤਾਂ ਨੂੰ ਧੋਖੇ ‘ਚ ਰੱਖ ਆਪਣੀ ਲੁੱਟ ਦੀ ਆਮਦਨ ਦਾ ਸਾਧਨ ਬਣਾਇਆ ਹੈ | ਇਸ ਮੌਕੇ ਬਲਵੀਰ ਸਿੰਘ, ਮੁੱਖਤਿਆਰ ਸਿੰਘ, ਜਗਤਾਰ ਬਾਹੋਵਾਲ, ਮਾ. ਸੁਖਦੇਵ ਸਿੰਘ, ਅਮਰਜੀਤ, ਨੰਬਰਦਾਰ ਮਹਿੰਦਰ ਪਾਲ, ਪਰਮਜੀਤ ਸਿੰਘ, ਮਾ ਹਰੀ ਨਰਾਇਣ, ਅਮਰਜੀਤ ਸਿੰਘ, ਸੰਤੋਖ ਦਾਸ ਖਾਨਪੁਰ, ਨਰਿੰਦਰ ਮਹਿਰਮ, ਕਮਲਜੀਤ ਕੌਰ ਆਦਿ ਹਾਜ਼ਰ ਸਨ |