Now Reading
ਜਮਹੂਰੀ ਕਿਸਾਨ ਸਭਾ ਵੱਲੋਂ ਲਲਤੋਂ ਪਾਵਰਕਾਮ ਅੱਗੇ ਪ੍ਰਦਰਸ਼ਨ

ਜਮਹੂਰੀ ਕਿਸਾਨ ਸਭਾ ਵੱਲੋਂ ਲਲਤੋਂ ਪਾਵਰਕਾਮ ਅੱਗੇ ਪ੍ਰਦਰਸ਼ਨ

ਜੋਧਾਂ : ਜਮਹੂਰੀ ਕਿਸਾਨ ਸਭਾ ਇਲਾਕਾ ਜੋਧਾਂ ਨਾਲ ਸਬੰਧਤ ਕਿਸਾਨਾਂ ਨੇ ਪਾਵਰਕਾਮ ਦਫਤਰ ਲਲਤੋਂ ਕਲਾਂ ਵਿਖੇ ਖੇਤੀਬਾੜੀ ਮੋਟਰਾਂ ਨੂੰ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਤਹਿਸੀਲ ਲੁਧਿਆਣਾ ਦੇ ਸਕੱਤਰ ਅਮਰਜੀਤ ਸਿੰਘ ਸਹਿਜਾਦ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਹਿਜਾਦ ਫੀਡਰ ਤੋਂ ਕਿਸਾਨਾਂ ਨੂੰ ਨਾਮਾਤਰ ਪਾਵਰ ਸਪਲਾਈ ਹੋ ਰਹੀ ਹੈ। ਝੋਨੇ ਦੀ ਲਵਾਈ ਦਾ ਕੇਸ ਪੂਰੇ ਜ਼ੋਰਾਂ ‘ਤੇ ਹੋਣ ਕਾਰਨ ਇਹ ਨਾਮਾਤਰ ਬਿਜਲੀ ਦੀ ਸਪਲਾਈ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਕਿਸਾਨਾਂ ਨੇ ਬਿਜਲੀ ਦੀ ਸਪਲਾਈ ਠੀਕ ਕਰਨ ਲਈ ਕਿਹਾ ਪਰ ਅਧਿਕਾਰੀਆਂ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ ਤੇ ਅੱਕੇ ਹੋਏ ਕਿਸਾਨਾਂ ਨੂੰ ਪ੍ਰਦਰਸ਼ਨ ਕਰਨਾ ਪਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਵੀ ਸੰਬੋਧਨ ਕਰਦਿਆਂ ਕਿਸਾਨਾਂ ਦਾ ਪੂਰਾ ਸਾਥ ਦੇਣ ਦੀ ਗੱਲ ਆਖੀ। ਪਾਵਰਕਾਮ ਦਫਤਰ ਲਲਤੋਂ ਕਲਾਂ ਦੇ ਐਕਸੀਅਨ ਜਗਮੋਹਣ ਸਿੰਘ ਅਤੇ ਐੱਸ.ਡੀ.ਓ. ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਕਿਸਾਨਾਂ ਨੂੰ ਪੂਰੀ ਸਪਲਾਈ ਦਿੱਤੀ ਜਾਵੇਗੀ। ਇਸ ਪ੍ਰਦਰਸ਼ਨ ਦੀ ਅਗਵਾਈ ਯੂਨਿਟ ਮਨਸੂਰਾਂ ਦੇ ਪ੍ਰਧਾਨ ਬੂਟਾ ਸਿੰਘ, ਦੋਲੋਂ ਕਲਾਂ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ, ਅੰਮ੍ਰਿਤਪਾਲ ਸਿੰਘ ਪੰਚ ਦੋਲੋਂ, ਗੁਰਇਕਬਾਲ ਸਿੰਘ ਬਾਲੀ ਸਾਬਕਾ ਪੰਚ ਸਹਿਜਾਦ, ਅੰਗਰੇਜ਼ ਸਿੰਘ ਸਾਬਕਾ ਪੰਚ ਬੀਲ੍ਹਾ, ਲਛਮਣ ਸਿੰਘ ਬੀਲ੍ਹਾ, ਦਰਸ਼ਨ ਸਿੰਘ ਮਨਸੂਰਾਂ, ਮਨਦੀਪ ਸਿੰਘ, ਰਾਜੂ, ਰਾਜੂ ਮਨਸੂਰਾਂ, ਤਾਰਾ ਸਿੰਘ, ਦਿਲਪ੍ਰੀਤ ਸਿੰਘ, ਹਰਪ੍ਰੀਤ ਸਹਿਜਾਦ ਤੇ ਪੰਮਾ ਸਹਿਜਾਦ ਵੱਲੋਂ ਕੀਤੀ ਗਈ।

Scroll To Top