
ਗੁਰਾਇਆ, 5 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਕਸਬਾ ਦੁਸਾਂਝ ਕਲਾਂ ‘ਚ ਜਮਹੂਰੀ ਕਿਸਾਨ ਸਭਾ ਦੇ ਆਗੂ ਪਲਵਿੰਦਰ ਸਿੰਘ ਭੂਰਾ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਪਿਛਲੀ ਦਿਨੀਂ ਦੇਹਾਂਤ ਹੋ ਗਿਆ ਸੀ, ਉਹ ਲਗਾਤਾਰ ਦਿੱਲੀ ‘ਚ ਚਲਦੇ ਮੋਰਚੇ ਦੌਰਾਨ ਸਰਗਰਮ ਰਹੇ। ਅਤੇ, ਲੰਬਾ ਸਮਾਂ ਉਹ ਦਿੱਲੀ ਹੀ ਰਹੇ।
ਅੰਤਿਮ ਵਿਦਾਇਗੀ ਦੇਣ ਵੇਲੇ ਕਾਫਲਾ ਬੜਾ ਪਿੰਡ ਤੋਂ ਰਵਾਨਾਂ ਹੋਇਆ। ਰਸਤੇ ‘ਚ ਜਮਹੂਰੀ ਕਿਸਾਨ ਸਭਾ, ਸੰਯੁਕਤ ਕਿਸਾਨ ਮੋਰਚੇ ਦੇ ਅਤੇ ਕਾਲੇ ਕਾਨੂੰਨਾਂ ਖਿਲਾਫ਼ ਨਾਅਰੇ ਲਗਦੇ ਗਏ। ਪਿੰਡ ਦੁਸਾਂਝ ਕਲਾਂ ਪੁੱਜਣ ‘ਤੇ ਪਿੰਡ ਦਾ ਚੱਕਰ ਲਗਾਉਣ ਉਪਰੰਤ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ, ਜਿਥੇ ਜਮਹੂਰੀ ਕਿਸਾਨ ਸਭਾ ਅਤੇ ਆਰਐਮਪੀਆਈ ਦਾ ਝੰਡਾ ਪਾਇਆ ਗਿਆ। ਜੋਸ਼ੋ ਖਰੋਸ਼ ਨਾਲ ਲਗਾਏ ਨਾਅਰਿਆਂ ਦੌਰਾਨ ਪਰਿਵਾਰਕ ਮੈਂਬਰਾਂ ਨੇ ਅਗਨੀ ਦਿਖਾਈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਖ਼ਜਾਨਚੀ ਜਸਵਿੰਦਰ ਸਿੰਘ ਢੇਸੀ, ਜਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ, ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਤਹਿਸੀਲ ਸਕੱਤਰ ਮੇਜਰ ਫਿਲੌਰ, ਸਿਵ ਕੁਮਾਰ ਤਿਵਾੜੀ, ਉੱਘੇ ਲੇਖਕ ਸੁਸ਼ੀਲ ਦੁਸਾਂਝ, ਡਾ. ਸਰਬਜੀਤ ਮੁਠੱਡਾ, ਮਾ. ਸਿੰਗਾਰਾ ਸਿੰਘ ਦੁਸਾਂਝ, ਪ੍ਰਿੰ. ਗਿਆਨ ਸਿੰਘ ਦੁਸਾਂਝ, ਹਰਦੇਵ ਸਿੰਘ ਘੁੜਕਾ, ਪਰਮਜੀਤ ਬੋਪਾਰਾਏ, ਰਾਮ ਨਾਥ, ਸੁਖ ਰਾਮ, ਜਗਦੀਸ਼ ਪੰਡਿਤ, ਬਨਾਰਸੀ ਘੁੜਕਾ, ਬਲਵਿੰਦਰ ਸਰਗੁੰਦੀ, ਕੁਲਦੀਪ ਕੌੜਾ, ਤੀਰਥ ਬਾਸੀ, ਪਲਵਿੰਦਰ ਸਿੰਘ ਦੁਸਾਂਝ, ਸਰਪੰਚ ਦੁਸਾਂਝ ਕਲਾਂ ਮੱਖਣ ਸਿੰਘ, ਕੁਲਜੀਤ ਫਿਲੌਰ, ਕੁਲਜਿੰਦਰ ਤਲਵਣ, ਕੁਲਵੰਤ ਸਿੰਘ ਬੇਟ, ਸੁਰਿੰਦਰ ਸਿੰਘ ਕਾਦੀਆ, ਚਰਨਜੀਤ ਰੁੜਕਾ, ਬਲਬੀਰ ਸਿੰਘ ਦੁਸਾਂਝ, ਹਰਮੇਸ਼ ਵਿਰਦੀ, ਦੀਪਕ ਰਾਏ, ਨਿਰਮਲ ਕੁਮਾਰ, ਸੰਦੀਪ ਕੁਮਾਰ, ਨੰਬੜਦਾਰ ਹਰਜਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਜੀਤ ਸਿੰਘ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।