ਰੋਪੜ : ਅੱਜ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਕੀਤੀ ਗਈ। ਬੀਬੀ ਊਸ਼ਾ ਰਾਣੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ‘ਚ 20 ਜੂਨ ਨੂੰ ਜ਼ਿਲ੍ਹਾ ਪੱਧਰੀ ਦਿੱਤੇ ਜਾਣ ਵਾਲੇ ਧਰਨੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ। ਮੀਟਿੰਗ ‘ਚ 20 ਜੂਨ ਦੀ ਤਿਆਰੀ ਲਈ ਕੰਮ ਵੰਡ ਵੀ ਕੀਤੀ ਗਈ। ਇਸ ਨੂੰ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਮੋਹਣ ਧਮਾਣਾ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ‘ਚ ਗੁਰਮੇਲ ਕੌਰ, ਸੁਰਿੰਦਰ ਕੌਰ, ਸੁਰਜੀਤ ਕੌਰ, ਜੁਗਿੰਦਰ ਕੌਰ, ਅਮਰਜੀਤ ਕੌਰ, ਤ੍ਰਿਪਤਾ, ਨਿਰਮਲਾ ਦੇਵੀ, ਭੋਲੀ ਦੇਵੀ, ਨੀਲਮ, ਜਸਪਾਲ ਕੌਰ, ਬਲਬੀਰ ਕੌਰ, ਹਰਮਿੰਦਰ ਕੌਰ ਤੋਂ ਇਲਾਵਾ ਸ਼ਮਸ਼ੇਰ ਸਿੰਘ ਹਵੇਲੀ, ਬਲਵਿੰਦਰ ਸਿੰਘ ਅਸਮਾਮਪੁਰ, ਜਰਨੈਲ ਸਿੰਘ ਘਨੌਲਾ ਵੀ ਹਾਜ਼ਰ ਸਨ।