Now Reading
ਕੇਦਰ ਦੀ ਸ਼ਹਿ ਸਦਕਾ ਜੀਉ ਨੇ ਪੋਰਟਿਗ ਕੋਡ ਦੇਣੇ ਬੰਦ ਕੀਤੇ : ਤੁੜ

ਕੇਦਰ ਦੀ ਸ਼ਹਿ ਸਦਕਾ ਜੀਉ ਨੇ ਪੋਰਟਿਗ ਕੋਡ ਦੇਣੇ ਬੰਦ ਕੀਤੇ : ਤੁੜ

ਫਤਿਆਬਾਦ, 31 ਦਸੰਬਰ (ਸੰਗਰਾਮੀ ਲਹਿਰ ਬਿਊਰੋ)- ਤਿੰਨ ਖੇਤੀ ਕਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਧਰਨੇ ਅਤੇ ਮੋਰਚੇ ਵਿਚ ਮੋਦੀ ਸਰਕਾਰ ਦਾ ਵਿਰੋਧ ਜਿਥੇ ਸਿਖਰਾਂ ‘ਤੇ ਹੈ, ਉਥੇ ਕਾਰਪੋਰੇਟ ਘਰਾਣਿਆਂ ਦੀ ਮਿਲੀਭੁਗਤ ਹੋਣ ਕਰਕੇ ਆਮ ਜਨਤਾ ਕਾਰਪੋਰੇਟ ਘਰਾਣਿਆਂ ਦੇ ਪ੍ਰੋਡਕਟਾਂ ਦਾ ਬਾਈਕਾਟ ਵੀ ਵੱਡੇ ਪੱਧਰ ‘ਤੇ ਕਰ ਰਹੇ ਹਨ। ਜਿਸ ਤਹਿਤ ਹਜ਼ਾਰਾਂ ਲੋਕਾਂ ਵਲੋਂ ਜੀਉ ਦੀਆਂ ਸਿੰਮਾ ਨੂੰ ਦੂਜੀਆਂ ਕੰਪਨੀਆਂ ਵਿੱਚ ਪੋਰਟ ਕਰਨ ਦਾ ਰੁਝਾਨ ਵੀ ਵੱਡੇ ਪੱਧਰ ‘ਤੇ ਜਾਰੀ ਹੈ ਪਰ ਜੀਉ ਕੰਪਨੀ ਵਲੋਂ ਟੈਲੀਕਾਮ ਰੈਗੂਲੇਟਰੀ ਆਫ ਇੰਡੀਆ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਮੋਦੀ ਸਰਕਾਰ ਦੀ ਸ਼ਹਿ ‘ਤੇ ਸਿੰਮ ਪੋਰਟ ਕਰਨ ਲਈ ਲੋੜੀਂਦਾ ਕੋਡ ਦੇਣਾ ਬੰਦ ਕਰ ਦਿੱਤਾ ਹੈ ਜਿਸ ਕਰਕੇ ਜੀਉ ਨੂੰ ਛੱਡਣ ਦਾ ਅਧਿਕਾਰ ਰੱਖਣ ਦਾ ਲੋਕਾਂ ਦਾ ਫੈਸਲਾ ਵੀ ਕੰਪਨੀ ਵਲੋਂ ਅਣਗੋਲਿਆ ਕੀਤਾ ਜਾ ਰਿਹਾ ਹੈ।


ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਕੇਦਰ ਸਰਕਾਰ ਦੀ ਸ਼ਹਿ ਅਤੇ ਕਾਰਪੋਰੇਟ ਘਰਾਣਿਆਂ ਨਾਲ ਮੋਦੀ ਸਰਕਾਰ ਦੀ ਮਿਲੀਭੁਗਤ ਦਾ ਜਿੰਦਾ ਜਾਗਦਾ ਸਬੂਤ ਹੈ ਕਿ ਸਰਕਾਰ ਦੀ ਸ਼ਹਿ ਸਦਕਾ ਜੀਉ ਨੇ ਪੋਰਟਿਗ ਕੋਡ ਦੇਣੇ ਬੰਦ ਕੀਤੇ ਹੋਏ ਹਨ ਜੋ ਕਿ ਲੋਕਾਂ ਦੇ ਅਧਿਕਾਰਾਂ ਨੂੰ ਚਣੌਤੀ ਦੇਣ ਦੇ ਤੁਲ ਹੈ। ਜਦੋ ਕਿ ਟੈਲੀਕਾਮ ਰੈਗੂਲੇਟਰੀ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਕੰਪਨੀ ਖਪਤਕਾਰ ਨੂੰ ਆਪਣੇ ਨਾਲ ਜਬਰਦਸਤੀ ਜੋੜ ਕੇ ਨਹੀ ਰੱਖ ਸਕਦੀ ਅਤੇ ਜੇਕਰ ਕੋਈ ਕੰਪਨੀ ਅਜਿਹਾ ਕਰਦੀ ਹੈ ਤਾਂ ਉਸ ਨੂੰ ਰੈਗੂਲੇਟਰੀ ਅਥਾਰਟੀ ਦੇ ਨਿਯਮਾਂ ਅਨੁਸਾਰ ਕਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਕੇਦਰ ਸਰਕਾਰ ਦੀ ਸ਼ਹਿ ਸਦਕਾ ਜੀਉ ਨੇ ਪੋਰਟਿਗ ਕੋਡ ਦੇਣੇ ਬੰਦ ਕੀਤੇ ਹਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੀਉ ਕੰਪਨੀ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਦੀਆਂ ਸਿੰਮਾ ਤੋੜ ਕੇ ਹੋਰਨਾਂ ਕੰਪਨੀਆਂ ਦੀਆਂ ਸਿੰਮਾ ਦੀ ਵਰਤੋ ਕਰਨ ਅਤੇ ਰਿਲਾਇੰਸ ਦੇ ਪੰਪਾਂ ਅਤੇ ਰਿਲਾਇੰਸ ਦੇ ਮਾਲਾਂ ਦਾ ਪੂਰਨ ਬਾਈਕਾਟ ਕਰਨ ਤਾਂ ਜੋ ਕਾਰਪੋਰੇਟ ਘਰਾਣਿਆਂ ਦੀ ਸੁਰਤ ਟਿਕਾਣੇ ਆਵੇ।

Scroll To Top