Now Reading
ਆਰਐਮਪੀਆਈ ਤਰਨ ਤਾਰਨ ਵੱਲੋਂ ਵਿਸ਼ਾਲ ਇਕੱਠ

ਆਰਐਮਪੀਆਈ ਤਰਨ ਤਾਰਨ ਵੱਲੋਂ ਵਿਸ਼ਾਲ ਇਕੱਠ

ਤਰਨ ਤਾਰਨ, 31 ਦਸੰਬਰ (ਸੰਗਰਾਮੀ ਲਹਿਰ ਬਿਊਰੋ)- ਸਹਿਬੇ ਏ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜਾਦਿਆ ਦੀ ਸ਼ਹੀਦੀ ਦਿਨ ਨੂੰ ਸਮਰਪਿਤ ਅਤੇ ਕਿਸਾਨ ਮੋਰਚੇ ਚ ਸ਼ਹੀਦ ਹੋਏ ਕਿਸਾਨਾ ਦੀ ਸ਼ਹੀਦੀ ਨੂੰ ਪ੍ਰਨਾਮ ਕਰਨ ਲਈ ਤਰਨ ਤਾਰਨ ‘ਚ 8 ਜਨਵਰੀ ਦਿਨ ਸ਼ੁਕਰਵਾਰ ਨੂੰ ਤਰਨ ਤਾਰਨ ਦੀ ਦਾਣਾ ਮੰਡੀ ਲੁੱਕ ਪਲਾਟ ਚ ਸਮਾਗਮ ਕੀਤਾ ਜਾਵੇਗਾ।ਜਿਸ ਵਿੱਚ ਪ੍ਰਸਿੱਧ ਕਵਿਸ਼ਰੀ ਜਥੇ ਵੱਲੋਂ ਸ਼ਹੀਦੀ ਪ੍ਰਸੰਗ ਵਾਰਾ ਪੇਸ਼ ਕੀਤੀਆ ਜਾਣਗੀਆ। ਇਹ ਫੈਸਲਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ ) ਦੇ ਜਿਲ੍ਹਾ ਦਫਤਰ ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ਤਰਨ ਤਾਰਨ ਚ ਲੱਖਾ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਮੀਟਿੰਗ ਵਿੱਚ ਲਿਆ ਗਿਆ ।

ਪਾਰਟੀ ਦੇ ਜਿਲ੍ਹਾ ਵਿੱਤ ਸਕੱਤਰ ਬਲਦੇਵ ਸਿੰਘ ਪੰਡੋਰੀ ਸੁਲੱਖਣ ਸਿੰਘ ਤੁੜ ਅਤੇ ਬਲਦੇਵ ਸਿੰਘ ਭੈਲ ਨੇ ਮੀਟਿੰਗ ਦੀ ਜਾਣਕਾਰੀ ਦੇਦਿਆ ਦੱਸਿਆ ਕਿ ਛੋਟੀਆ ਜਿੰਦਾ ਦੀ ਲਾਮਿਸਾਲ ਕੁਰਬਾਨੀ ਸਾਨੂੰ ਸਿੱਖ ਧਰਮ ਤੋਂ ਸਿਵਾਏ ਹੋਰ ਕਿਸੇ ਧਰਮ ਤੋਂ ਨਹੀਂ ਮਿਲਦੀ ਕਿਉਂਕਿ ਛੋਟੀਆਂ ਜਿੰਦਾ ਦੀ ਕੁਰਬਾਨੀ ਤੋਂ ਸਾਨੂੰ ਸ਼ੰਘਰਸ਼ ਮਈ ਜੀਵਨ ਜਿਉਣ ਦੀ ਪ੍ਰੇਰਨਾ ਮਿਲਦੀ ਹੈ। ਇਸ ਪ੍ਰੇਰਨਾ ਤੋ ਪ੍ਰਭਾਵਿਤ ਹੋ ਕੇ ਹੀ ਸਾਡੇ ਕਿਸਾਨ ਮਜਦੂਰ ਦਿੱਲੀ ਸਰਕਾਰ ਦੀ ਦਮਨਕਾਰੀ ਨੀਤੀਆਂ ਵਿਰੁੱਧ ਦਿੱਲੀ ਦੀਆਂ ਸ਼ੜਕਾ ਜਾਮ ਕਰਕੇ ਬੈਠੇ ਹਨ ਅਤੇ ਕੁਰਬਾਨੀਆਂ ਦੀ ਭਾਵਨਾ ਨਾਲ ਹੀ ਸਾਡੇ ਕਿਸਾਨ ਮਜ਼ਦੂਰ ਔਰਤਾ ਹੱਸ ਹੱਸ ਹੱਕਾ ਖਾਤਰ ਸ਼ਹੀਦੀਆ ਪਾ ਰਹੇ ਹਨ। ਉਕਤ ਆਗੂਆਂ ਨੇ ਕਿਹਾ ਸ਼ਹੀਦਾ ਦੀਆ ਕੁਰਬਾਨੀਆਂ ਨੂੰ ਸ਼ਜਦਾ ਕਰਨ ਲਈ ਸਮਾਗਮ ਅਯੋਜਿਤ ਕੀਤਾ ਜਾ ਰਿਹਾ ਹੈ।

See Also

ਇਹਨਾਂ ਆਗੂਆਂ ਨੇ ਦੱਸਿਆ ਕਿ ਸੈਕੜੇ ਮਜ਼ਦੂਰ ਕਿਸਾਨ ਵੱਡੀ ਗਿਣਤੀ ਵਿੱਚ ਔਰਤਾ ਤਹਿਸੀਲ ਖਡੂਰ ਸਾਹਿਬ ਤਰਨ ਤਾਰਨ ਤੋਂ ਸ਼ਿਰਕਤ ਕਰਨਗੀਆ। ਇਸ ਮੌਕੇ ਕੁਲਦੀਪ ਸਿੰਘ ਵੀਰ ਸਿੰਘ ਮਾਣੋਚਾਹਲ ਬਚਿੱਤਰ ਸਿੰਘ ਸਰਾ ਹਰਚਰਨ ਸਿੰਘ ਪੰਡੋਰੀ ਜਸਬੀਰ ਕੌਰ ਤਰਨ ਤਾਰਨ ਕੰਮਲਜੀਤ ਕੌਰ ਚੌਧਰੀਵਾਲਾ ਦਲਬੀਰ ਸਿੰਘ ਬਾਗੜੀਆ ਨਿਰਮਲ ਸਿੰਘ ਤਰਨ ਤਾਰਨ ਮੋਹਨ ਕੁਮਾਰ ਗੋਇੰਦਵਾਲ ਸਾਹਿਬ ਅਮਰਜੀਤ ਸਿੰਘ ਕੋਟਲੀ ਗੁਰਨਾਮ ਸਿੰਘ ਕੋਟਲੀ ਪਰਗਟ ਸਿੰਘ ਕੋਟਲੀ ਬਾਬਾ ਦਿਆਲ ਸਿੰਘ ਦੀਨੇਵਾਲ ਗੁਰਭੇਜ ਸਿੰਘ ਐਮਾ ਹਰਦੀਪ ਸਿੰਘ ਦੋਦੇ ਰਛਪਾਲ ਸਿੰਘ ਫੋਜੀ ਵੈਰੋਵਾਲ ਆਦਿ ਹਾਜ਼ਰ ਸਨ।

Scroll To Top