ਮਜੀਠਾ : ਕਿਸਾਨਾਂ ਦੀ ਹੋ ਰਹੀ ਅੰਨੀ ਲੁੱਟ ਖਸੁੱਟ ਨੂੰ ਬੰਦ ਕਰਾਉਣ ਲਈ ਕਿਸਾਨੋ ਮੰਡੀ ਚਲੋ ਦੀ ਮੁਹਿੰਮ ਤਹਿਤ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੇ ਦੇਸ਼ ਪੱਧਰੀ ਸੱਦੇ ‘ਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਕਾਰ ਸਿੰਘ ਦੋਧਾਲਾ ਤੇ ਜ਼ਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਹਰਭਜਨ ਸਿੰਘ ਟਰਪਈ ਦੀ ਅਗਵਾਈ ‘ਚ ਕਿਸਾਨਾਂ ਨੇ ਦਾਣਾ ਮੰਡੀ ਮਜੀਠਾ ਦਾ ਦੌਰਾ ਕੀਤਾ | ਉਨ੍ਹਾਂ ਮੰਡੀ ‘ਚ ਆਪਣੀ ਜਿਣਸ ਵੇਚਣ ਆਏ ਕਿਸਾਨਾਂ ਨੂੰ ਆਪਣੇ ਅਧਿਕਾਰਾਂ ਤੋਂ ਜਾਣੰੂ ਕਰਵਾਇਆ ਤੇ ਮੰਡੀ ਅਧਿਕਾਰੀਆਂ ਦੀ ਹਾਜ਼ਰੀ ‘ਚ ਦੱਸ ਦੇ ਕਰੀਬ ਆੜਤੀਆਂ ਦੇ ਕੰਡਿਆਂ ਤੇ ਤੋਲ ਦਾ ਨਿਰੀਖਣ ਕੀਤਾ, ਜਿਸ ‘ਚ ਕੁੱਝ ਆੜਤੀਆਂ ਦੇ ਤੋਲ ਵਿੱਚ ਫਰਕ ਪਾਇਆ ਗਿਆ | ਕਿਸਾਨ ਆਗੂੁਆਂ ਨੇ ਮੰਗ ਕੀਤੀ ਕਿ ਜੇ ਫ਼ਾਰਮ ਕਿਸਾਨਾਂ ਨੂੰ ਦੇਣਾ ਲਾਜ਼ਮੀ ਕੀਤਾ ਜਾਵੇ, ਪਰਮਲ ਦਾ ਸਮਰਥਨ ਮੁੱਲ ਘੱਟੋ ਘੱਟ 1770 ਰੁਪਏ ਫੀ ਕੁਵਿੰਟਲ ਦਿਤਾ ਜਾਵੇ, ਝੋਨੈ ਦੀ ਨਮੀ 21 ਪ੍ਰਤੀਸ਼ਤ ਕੀਤੀ ਜਾਵੇ, ਜਿਣਸ ਦੇ ਤੋਲ ਵਿੱਚ ਹੇਰਾ ਫੇਰੀ ਤੁਰੰਤ ਬੰਦ ਕੀਤੀ ਜਾਵੇ, 1509 ਅਤੇ 1121 ਬਾਸਮਤੀਆਂ ਦਾ ਭਾਅ 5000 ਰੁਪਏ ਪ੍ਰਤੀ ਕੁਵਿੰਟਲ ਕੀਤਾ ਜਾਵੇ | ਇਸ ਮੌਕੇ ਤੇ ਮੰਡੀ ਸਕੱਤਰ ਅਜੇਪਾਲ ਸਿੰਘ ਰੰਧਾਵਾ, ਕੁਲਦੀਪ ਸਿੰਘ ਕਾਹਲੋ ਤੇ ਪ੍ਰਭਦੀਪ ਸਿੰਘ ਜੇਤ ਮੰਡੀ ਅਧਿਕਾਰੀਆਂ ਤੋ ਇਲਾਵਾ ਬਲਵਿੰਦਰ ਸਿੰਘ ਦੁਧਾਲਾ ਸੂਬਾ ਐਸਿਸਟੈਂਟ ਸਕੱਤਰ ਕੁਲ ਹਿੰਦ ਕਿਸਾਨ ਸਭਾ, ਸੁੱਚਾ ਸਿੰਘ ਵੇਗੇਵਾਲ, ਰਣਧੀਰ ਸਿੰਘ, ਬਲਬੀਰ ਸਿੰਘ, ਤਰਲੋਕ ਸਿੰਘ, ਨਵਤੇਜ਼ ਸਿੰਘ, ਕੁਲਦੀਪ ਸਿੰਘ ਜਲਾਲਪੁਰਾ, ਮੇਜ਼ਰ ਸਿੰਘ ਅਬਦਾਲ, ਕਸ਼ਮੀਰ ਸਿੰਘ ਨੰਬਰਦਾਰ, ਧਰਮ ਸਿੰਘ ਫੌਜ਼ੀ ਦੋਧਾਲਾ, ਬਿਕਰਮ ਸਿੰਘ, ਮੱਖਣ ਸਿੰਘ ਲਹਿਰਕਾ, ਗੁਰਦੀਪ ਸਿੰਘ ਜੈਂਤੀਪੁਰ, ਅਜਾਇਬ ਸਿੰਘ, ਸੂਬੇਦਾਰ ਕੁਲਦੀਪ ਸਿੰਘ, ਜਥੇਦਾਰ ਹਰਪਾਲ ਸਿੰਘ, ਜਸਬੀਰ ਸਿੰਘ ਮਜੀਠਾ ਆਦਿ ਕਿਸਾਨ ਹਾਜ਼ਰ ਸਨ|