Now Reading
ਕਾਂਗਰਸ-ਭਾਜਪਾ ਦੀਆਂ ਨੀਤੀਆਂ ਨੇ ਆਰਥਿਕ ਪਾੜਾ ਵਧਾਇਆ : ਪਾਸਲਾ

ਕਾਂਗਰਸ-ਭਾਜਪਾ ਦੀਆਂ ਨੀਤੀਆਂ ਨੇ ਆਰਥਿਕ ਪਾੜਾ ਵਧਾਇਆ : ਪਾਸਲਾ

ਤਲਵਾੜਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐਮ.ਪੀ.ਆਈ. ਵੱਲੋਂ 12 ਤੋਂ 21 ਨਵੰਬਰ ਤੱਕ ਪੰਜਾਬ ਭਰ ਵਿੱਚ ‘ਲੋਕ ਜਗਾਓ ਲੁਟੇਰੇ ਭਜਾਓ’ ਮੁਹਿੰਮ ਤਹਿਤ ਵਿੱਢੇ ਜਥਾ ਮਾਰਚ ਦਾ ਅੱਜ ਹਾਜੀਪੁਰ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਇੱਥੇ ਦਸਹਿਰਾ ਗਰਾਊਂਡ ਵਿੱਚ ਰੱਖੇ ਸਮਾਗਮ ’ਚ ਬੋਲਦਿਆਂ ਆਰਐਮਪੀਆਈ ਦੇ ਕੌਮੀ ਸਕੱਤਰ ਕਾ. ਮੰਗਤ ਰਾਮ ਪਾਸਲਾ ਨੇ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਸੂਬੇ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ’ਤੇ ਪੰਜਾਬੀਆਂ ਤੋਂ ਸਵੈਮਾਣ, ਵਿੱਦਿਆ, ਸਿਹਤ ਆਦਿ ਬੁਨਿਆਦੀ ਸਹੂਲਤਾਂ ਖੋਹਣ ਦੇ ਦੋਸ਼ ਲਗਾਏ। ਉਨ੍ਹਾਂ ਪ੍ਰਧਾਨ ਮੰਤਰੀ ਦੀਆਂ ਦੇਸ਼ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਇੱਕ ਪਾਸੇ ਮੋਦੀ ਸਰਕਾਰ ਜਨਤਕ ਅਦਾਰੇ ਕੋਡੀਆਂ ਦੇ ਭਾਅ ਵੇਚ ਕਾਰਪੋਰੇਟਾਂ ਦਾ ਹੱਕ ’ਚ ਭੁਗਤ ਰਹੀ ਹੈ, ਦੂਜੇ ਪਾਸੇ ਦੇਸ਼ ਵਾਸੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਧਾਰਮਿਕ ਪੱਤਾ ਖੇਡ ਰਹੀ ਹੈ। ਉਨ੍ਹਾਂ ਭਾਜਪਾ ਦੀ ਨਫ਼ਰਤ ਦੀ ਰਾਜਨੀਤੀ ਨੂੰ ਦੇਸ਼ ਦੀ ਭਾਈਚਾਰਕ ਸਾਂਝ ਲਈ ਘਾਤਕ ਦੱਸਿਆ। ਇਸ ਤੋਂ ਪਹਿਲਾ ਰੈੱਡ ਆਰਟਸ, ਪੰਜਾਬ ਦੇ ਕਲਾਕਾਰਾਂ ਵੱਲੋਂ ਨੁੱਕੜ ਨਾਟਕ ‘ਜੈ ਪ੍ਰਦੂਸ਼ਨ ’ ਰਾਹੀਂ ਲੋਕਾਂ ਨੂੰ ਪ੍ਰਦੂਸ਼ਨ ਦੇ ਅਸਲੀ ਕਾਰਨਾਂ ਤੋਂ ਜਾਣੂ ਕਰਵਾਇਆ ਗਿਆ।

Scroll To Top