Now Reading
ਔਰਤਾਂ ਅੰਦੋਲਨ ਨੂੰ ਘਰਾਂ ਦੇ ਚੁੱਲਿਆ ਤੱਕ ਲੈਕੇ ਜਾਣਗੀਆਂ

ਔਰਤਾਂ ਅੰਦੋਲਨ ਨੂੰ ਘਰਾਂ ਦੇ ਚੁੱਲਿਆ ਤੱਕ ਲੈਕੇ ਜਾਣਗੀਆਂ

ਡੇਹਲੋ, 11 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਪਾਸ ਕੀਤੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੇ ਵਿਰੁੱਧ ਅੱਜ ਕਿਲ੍ਹਾ ਰਾਏਪੁਰ ਵਿਖੇ ਬਣੀ ਹੋਈ ਅਡਾਨੀਆ ਦੀ ਖੁਸ਼ਕ ਬੰਦਰਗਾਹ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਇੱਕਠੀਆ ਹੋਕੇ ਔਰਤਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਇਸ ਖੁਸ਼ਕ ਬੰਦਰਗਾਹ ਦਾ ਘਿਰਾਉ ਕੀਤਾ ਹੋਇਆ ਹੈ।

ਅੱਜ ਦੇ ਘਿਰਾਉ ਦੀ ਪ੍ਰਧਾਨਗੀ ਡਾ. ਜਸਵੀਰ ਕੌਰ ਜੋਧਾਂ, ਗੁਰਿੰਦਰ ਕੌਰ ਗੁੱਜਰਵਾਲ, ਪੰਚ ਪੁਸਪਿੰਦਰ ਕੌਰ ਘੁੰਗਰਾਣਾ, ਹਰਜਿੰਦਰ ਕੌਰ ਜੜਤੌਲੀ, ਸਿਮਰਜੀਤ ਕੌਰ ਰੱਤੋਵਾਲ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਨੇ ਆਖਿਆ ਕਿ 26 ਜਨਵਰੀ ਨੂੰ ਹੋ ਰਹੇ ਪ੍ਰਦਰਸ਼ਨ ਵਿੱਚ ਬੀਬੀਆਂ ਵੱਡੀ ਗਿਣਤੀ ਸ਼ਾਮਲ ਹੋ ਕੇ ਮੋਦੀ ਸਰਕਾਰ ਨੂੰ ਮਜਬੂਰ ਕਰਨਗੀਆਂ ਕਿ ਉਹ ਕਾਲੇ ਕਾਨੂੰਨ ਵਾਪਸ ਲਵੇ। ਉਹਨਾ ਵੱਡੀ ਗਿਣਤੀ ਵਿੱਚ ਸ਼ਾਮਲ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਅੰਦੋਲਨ ਨੂੰ ਘਰਾਂ ਦੇ ਚੁੱਲਿਆ ਤੱਕ ਲੈ ਕੇ ਜਾਣ।

ਇਸ ਸਮੇਂ ਉੱਘੇ ਰੰਗਕਰਮੀ ਪ੍ਰੋ. ਸੋਮਪਾਲ ਹੀਰਾਂ ਨੇ ਆਪਣਾ ਸੋਲੋ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਦੀ ਸਫਲ ਪੇਸ਼ਕਾਰੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਮਲ ਰਤਨ, ਚਰਨਜੀਤ ਕੌਰ ਲਤਾਲਾ, ਗੁਰਮੀਤ ਕੌਰ ਚਮਿਡਾ, ਪ੍ਰੋ ਪਰਮਜੀਤ ਕੌਰ, ਨਵਕਿਰਨਪ੍ਰੀਤ ਕੌਰ ਨਾਰੰਗਵਾਲ, ਪਰਮਜੀਤ ਕੌਰ ਡੇਹਲੋ, ਰਵਿੰਦਰਜੀਤ ਕੌਰ ਗਰੇਵਾਲ, ਕਰਮਜੀਤ ਕੌਰ, ਸੁਰਿੰਦਰ ਕੌਰ ਅਦਿ ਨੇ ਵੀ ਸੰਬੋਧਨ ਕੀਤਾ।

Scroll To Top