ਸਰਦੂਲਗੜ੍ਹ : ਕਿਸਾਨ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜਾ ਖ਼ਤਮ ਕਰਾਉਣ ਲਈ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਉੱਪਰ ਅੱਜ ਇੱਕ ਰੈਲੀ ਦਾਣਾ ਮੰਡੀ ਸਰਦੂਲਗੜ੍ਹ ਵਿਖੇ ਕੀਤੀ ਗਈ। ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਅੱਜ ਦੀ ਇਹ ਰੈਲੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਮਿਤੀ 13-07-2011 ਮਨਜੀਤ ਧਨੇਰ ਦੀ ਉਮਰ ਕੈਦ ਸਜਾ ਖ਼ਤਮ ਕਰਨ ਦੀ ਬੇਨਤੀ ਗਵਰਨਰ ਪੰਜਾਬ ਨੂੰ ਵਾਪਸ ਭੇਜ ਕੇ ਇਸ ਵਿੱਚੋਂ ਤਕਨੀਕੀ ਨੁਕਸ ਦੂਰ ਕਰਨ ਦਾ ਹੁਕਮ ਕੀਤਾ ਸੀ। ਪਰ ਸੱਤ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਕਿ ਇਹ ਕੇਸ ਗਵਰਨਰ ਪੰਜਾਬ ਕੋਲ ਪਿਆ ਹੈ। ਅੱਜ ਪੰਜਾਬ ਦੇ ਸਾਰੇ ਐੱਮ.ਐੱਲ.ਏ ਰਾਹੀਂ ਵੱਡੇ ਇਕੱਠ ਕਰਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਣ ਦੀ ਲੜੀ ਵਜੋਂ ਸਰਦੂਲਗੜ੍ਹ ਵਿੱਚ ਇਹ ਰੈਲੀ ਕੀਤੀ ਗਈ। ਜਿਸ ਵਿੱਚ ਹਲਕਾ ਐੱਮ.ਐੱਲ.ਏ. ਸ੍ਰੀ ਦਿਲਰਾਜ ਸਿੰਘ ਭੂੰਦੜ ਨੂੰ ਇਹ ਮੰਗ ਪੱਤਰ ਦਿੱਤਾ ਜਾਣਾ ਸੀ। ਪਰ ਉਨ੍ਹਾਂ ਦਾ ਹਲਕੇ ਵਿੱਚ ਨਾ ਹੋਣ ਕਾਰਨ ਇਹ ਮੰਗ ਪੱਤਰ ਉਨ੍ਹਾਂ ਵੱਲੋਂ ਭੇਜੇ ਗਏ ਪ੍ਰਤੀਨਿਧੀ ਸ੍ਰੀ ਤਰਸੇਮ ਚੰਦ ਭੋਲੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਸਰਦੂਲਗੜ੍ਹ ਨੇ ਮੌਕੇ ਤੇ ਆਕੇ ਹਾਸਿਲ ਕੀਤਾ। ਇਸ ਰੈਲੀ ਨੂੰ ਜਮਹੂਰੀ ਕਿਸਾਨ ਸਭਾ ਦੇ ਲਾਲ ਚੰਦ ਸਰਦੂਲਗੜ੍ਹ, ਬੀ.ਕੇ.ਯੂ. ਏਕਤਾ (ਡਕੋਂਦਾ) ਦੇ ਮਨਜੀਤ ਸਿੰਘ ਉੱਲਕ, ਪੰਜਾਬ ਕਿਸਾਨ ਯੂਨੀਅਨ ਦੇ ਹਾਕਮ ਸਿੰਘ ਝੁਨੀਰ, ਬੀ.ਕੇ.ਯੂ.ਏਕਤਾ ਉਗਰਾਂਹਾਂ ਦੇ ਬਲਵਿੰਦਰ ਸਿੰਘ ਝੰਡਾ ਕਲਾਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਬੰਸੀ ਲਾਲ, ਮੈਡੀਕਲ ਪ੍ਰੈਕਟੀਸੀਨੀਅਰ ਐਸੋਸੀਏਸ਼ਨ ਅੰਗਰੇਜ਼ ਸਿੰਘ , ਮਜ਼ਦੂਰ ਮੁਕਤੀ ਮੋਰਚਾ ਦਰਸ਼ਨ ਸਿੰਘ ਦਾਨੇਵਾਲਾ, ਦਿਹਾਤੀ ਮਜ਼ਦੂਰ ਸਭਾ ਦੇ ਸੁਖਦੇਵ ਸਿੰਘ ਰੋੜਕੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜਰਨੈਲ ਸਿੰਘ ਖੈਰਾ ਕਲਾਂ, ਮੰਗਤ ਰਾਮ ਕਰੰਡੀ ਨੇ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਆਗੂ ਗੁਰਦੇਵ ਸਿੰਘ ਲੋਹਗੜ੍ਹ ਨੇ ਆਏ ਹੋਏ ਵਰਕਰਾਂ ਦਾ ਧੰਨਵਾਦ ਕੀਤਾ।