ਲੋਹਟ ਬੱਦੀ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਡੀਜਲ ਤੇ ਪੈਟਰੋਲ ਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਕੀਮਤਾਂ ਖਿਲਾਫ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਵੱਲੋਂ ਲੋਹਟਬੱਦੀ ਦੇ ਨਜਦੀਕੀ ਪਿੰਡ ਬਡੂੰਦੀ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਤੇ ਬੋਲਦਿਆਂ ਆਰ.ਐੱਮ.ਪੀ. ਆਈ ਜਿਲ੍ਹਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ ਨੇ ਜਿਥੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਉਥੇ ਸਮੇਂ ਦੇ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ‘ਚ ਉਤਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਔਰਤਾਂ ਨੇ ਵੀ ਵੱਡੀ ਗਿ ਣਤੀ ‘ਚ ਹਿੱਸਾ ਿਲਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਜਨਵਾਦੀ ਇਸਤਰੀ ਸਭਾ ਦੀਆਂ ਆਗੂਆਂ ਪ੍ਰੋ ਸੁਰਿੰਦਰ ਕੌਰ, ਗੁਰਿੰਦਰ ਕੌਰ ਗੁੱਜਰਵਾਲ, ਪਰਮਜੀਤ ਕੌਰ ਜੋਧਾਂ, ਸੁਖਵਿੰਦਰ ਕੌਰ ਜੋਧਾਂ, ਬਲਜਿੰਦਰ ਕੌਰ ਦੋਲੋਂ, ਹਰਜਿੰਦਰ ਕੌਰ ਜੋਧਾਂ, ਕਰਮਜੀਤ ਕੌਰ ਬੜੂੰਦੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਹਰਨੇਕ ਸਿੰਘ ਗੁੱਜਰਵਾਲ ਡਾ. ਜਸਵਿੰਦਰ ਕਾਲਖ, ਦਵਿੰਦਰ ਰਾਣਾ ਲਤਾਲਾ, ਗੁਰਪ੍ਰੀਤ ਬੜੂੰਦੀ, ਡਾ. ਭਗਤ ਸਿੰਘ ਤੁਗਲ, ਭਗਵੰਤ ਸਿੰਘ ਬੜੂੰਦੀ , ਮੇਵਾ ਸਿੰਘ ਕਿਸਾਨ ਆਗੂ ਭਜਨ ਸਿੰਘ ਬੜੂੰਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।