Now Reading
ਫ਼ਸਲਾਂ ਬੀਜਣ ਲਈ ਨਹਿਰੀ ਪਾਣੀ ਦਾ ਠੀਕ ਪ੍ਰਬੰਧ ਕਰਨ ਦੀ ਮੰਗ

ਫ਼ਸਲਾਂ ਬੀਜਣ ਲਈ ਨਹਿਰੀ ਪਾਣੀ ਦਾ ਠੀਕ ਪ੍ਰਬੰਧ ਕਰਨ ਦੀ ਮੰਗ

ਖਡੂਰ ਸਾਹਿਬ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਖੇਤਾਂ ‘ਚ ਨਹਿਰੀ ਪਾਣੀ ਨਾ ਪਹੁੰਚਣ ਵਿਰੁੱਧ ਨਾਗੋਕੇ ਘਰਾਟਾਂ ਉੱਪਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰੇਸ਼ਮ ਸਿੰਘ ਫੇਲੋਕੇ, ਨਰਿੰਦਰ ਸਿੰਘ ਤੁੜ, ਬੇਅੰਤ ਸਿੰਘ ਵੇਈਪੂਈਂ ਆਦਿ ਨੇ ਕੀਤੀ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਤਹਿਸੀਲ ਸਕੱਤਰ ਮਨਜੀਤ ਸਿੰਘ ਬੱਗੂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕਿਹਾ ਕੇ ਸਰਕਾਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਏਸੀ ਕਮਰਿਆਂ ‘ਚ ਬੈਠੇ ਸਭ ਕੁਝ ਠੀਕ ਹੋਣ ਦੇ ਦਾਅਵੇ ਕਰ ਰਹੇ ਹਨ, ਜਦੋਂ ਕਿ ਕਿਸਾਨਾਂ ਨੂੰ ਝੋਨਾ ਲਾਉਣ ਅਤੇ ਹੋਰ ਫ਼ਸਲਾਂ ਬੀਜਣ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ। ਆਗੂਆਂ ਨੇ ਕਿਹਾ ਕਿ ਨਹਿਰੀ ਪ੍ਰਬੰਧ ਅਤੇ ਨਹਿਰੀ ਮਹਿਕਮੇ ਦਾ ਭੱਠਾ ਬੈਠ ਚੁੱਕਾ ਹੈ,ਸੂਇਆਂ ਮੋਘਿਆਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ,ਨਹਿਰਾਂ ਪਾਣੀ ਢੋਣ ਦੀ ਸਮਰੱਥਾ ਗੁਆ ਚੁੱਕੀਆਂ ਹਨ,ਖਾਲ ਪਾਣੀ ਨਾ ਆਉਣ ਕਾਰਨ ਖ਼ਤਮ ਹੁੰਦੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਨਹਿਰੀ ਪਾਣੀ ਤੁਰੰਤ ਟੇਲਾ ਤੱਕ ਪਹਾਚਾਉਣ ਅਤੇ ਟੁੱਟ ਚੁੱਕ ਨਹਿਰੀ ਪ੍ਰਬੰਧ ਦੀ ਮੁੜ ਉਸਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗ ਬਹਾਦਰ ਸਿੰਘ ਤੁੜ, ਪਰਗਟ ਸਿੰਘ ਫੇਲੋਕੇ, ਤਰਸੇਮ ਸਿੰਘ ਢੋਟੀਆ, ਬਖਸ਼ੀਸ਼ ਸਿੰਘ, ਸੁਲੱਖਣ ਸਿੰਘ ਆਦਿ ਹਾਜ਼ਰ ਸਨ।

Scroll To Top