Now Reading
ਸੰਯੁਕਤ ਕਿਸਾਨ ਮੋਰਚੇ ਵੱਲੋ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਮਾਰਿਆ ਧਰਨਾ

ਸੰਯੁਕਤ ਕਿਸਾਨ ਮੋਰਚੇ ਵੱਲੋ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਮਾਰਿਆ ਧਰਨਾ

ਫਤਿਹਾਬਾਦ, 2 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ ਆਰੰਭ 1 ਅਕਤੂਬਰ ਦੀ ਥਾਂ 11 ਅਕਤੂਬਰ ਨੂੰ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਢੁਕਵੇਂ ਪ੍ਰਬੰਧ ਨਾ ਕਰਨ ਵਿਰੁੱਧ ਹਲਕਾ ਵਿਧਾਇਕ ਰਮਨਦੀਪ ਸਿੰਘ ਸਿੱਕੀ ਦੇ ਦਫ਼ਤਰ ਧਰਨਾ ਲਾਇਆ ਗਿਆ। ਇਸ ਸਮੇਂ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਖਜ਼ਾਨਚੀ ਰੇਸ਼ਮ ਸਿੰਘ ਫੇਲੋਕੇ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਅਜ਼ਾਦ ਕਿਸਾਨ ਸਘੰਰਸ਼ ਕਮੇਟੀ ਦੇ ਆਗੂ ਸੁਖਦੇਵ ਸਿੰਘ ਤੁੜ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ  ਦੇ ਆਗੂ ਮਾ ਅਮਰਜੀਤ ਸਿੰਘ ਕਾਲਵਾ, ਬਲਵਿੰਦਰ ਸਿੰਘ ਜਹਾਂਗੀਰ ਆਗੂਆਂ ਨੇ ਕਿਹਾ ਕਿ ਸਰਕਾਰ ਝੋਨਾ ਖਰੀਦਣ ਤੋਂ ਭੱਜ‌ ਰਹੀ ਹੈ।

ਪ੍ਰਾਈਵੇਟ ਵਪਾਰੀ ਲੋਕਾਂ ਨੂੰ ‌ਕਿਸਾਨਾ ਦੀ ਲੁੱਟ ਕਰਵਾਉਣਾ ਚਾਹੁੰਦੀ ਹੈ। ਜੋ ਕਾਲੇ ਕਾਨੂੰਨਾ ਦੇ ਖ਼ਿਲਾਫ਼ ਦਿੱਲੀ ਬਾਰਡਰਾਂ ਤੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਝੋਨੇ ਦੀ ਖਰੀਦ ਨਾ ਕਰਕੇ ਉਸ ਸੰਘਰਸ਼ ਨੂੰ ਵੀ ਸਰਕਾਰ ਫ਼ਿੱਕਾ ਪਾਉਣਾ ਚਾਹੁੰਦੀ ਹੈ। ਸਰਕਾਰ ਦੀਆਂ ਕਿਸਾਨ ਵਿਰੋਧੀ ਸਾਜ਼ਸ਼ਾਂ ਨੂੰ ਸੰਯੁਕਤ ਕਿਸਾਨ ਮੋਰਚਾ ਫੇਲ੍ਹ ਕਰ ਦੇਵੇਗਾ। ਇਸ ਸਮੇਂ ਡਾਕਟਰ ਪਰਮਜੀਤ ਸਿੰਘ ਕੋਟ ਮੁਹੰਮਦ ਖ਼ਾ, ਅਮਰੀਕ ਸਿੰਘ ਭਰੋਵਾਲ, ਸੋਨੂੰ ਮੱਲੀ ਫਤਿਹਾਬਾਦ, ਸੁਖਵੰਤ ਸਿੰਘ ਦੋਧੀ ਛਾਪੜੀ ਸਾਹਿਬ, ਲਸ਼ਮਣ ਸਿੰਘ ਤੁੜ, ਮਨਜੀਤ ਸਿੰਘ ਸਕਿਆਵਾਲ, ਚੈਂਚਲ ਸਿੰਘ ਜਹਾਂਗੀਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Scroll To Top