Now Reading
ਸੈਂਕੜੇ ਕਿਸਾਨਾਂ ਨੇ ਧਰਨਾ ਦਿੱਤਾ

ਸੈਂਕੜੇ ਕਿਸਾਨਾਂ ਨੇ ਧਰਨਾ ਦਿੱਤਾ

ਭੀਖੀ : ਸਥਾਨਕ ਅਨਾਜ ਮੰਡੀ ਦੇ ਗੇਟ ਮੂਹਰੇ ਸੈਂਕੜੇ ਕਿਸਾਨਾਂ ਨੇ ਇਕੱਤਰ ਹੋ ਕੇ ਧਰਨਾ ਦਿੱਤਾ| ਭੋਲਾ ਸਿੰਘ ਸਮਾਉਂ, ਸੁਖਦੇਵ ਸਿੰਘ ਅਤਲਾ ਕਲਾਂ, ਭੁਪਿੰਦਰ ਸਿੰਘ ਬੱਪੀਆਣਾ ਅਤੇ ਰਾਜ ਸਿੰਘ ਅਕਲੀਆ ਦੀ ਅਗਵਾਈ ਹੇਠ ਧਰਨੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵਲੋਂ ਐਲਾਨ ਕੀਤੇ ਘੱਟੋ ਘੱਟ ਭਾਅ ਦੇਣ ਦੀ ਗਾਰੰਟੀ ਕੀਤੀ ਜਾਵੇ, ਲਿਫ਼ਟ ਵਾਲੀਆਂ ਟਰਾਲੀਆਂ ਤੋਂ ਲੁਹਾਈ ਲੈਣੀ ਬੰਦ ਕੀਤੀ ਜਾਵੇ, ਪਰਾਲੀ ਦੇ ਮਸਲੇ ਦੇ ਹੱਲ ਲਈ ਪ੍ਰਤੀ ਕੁਇੰਟਲ 200 ਰੁਪਏ ਜਾਂ 6000 ਰੁਪਏ ਪ੍ਰਤੀ ਏਕੜ ਬੋਨਸ ਦਿੱਤਾ ਜਾਵੇ ਆਦਿ | ਇਸ ਮੌਕੇ ਛੱਜੂ ਰਾਮ ਰਿਸ਼ੀ, ਰੂਪ ਸਿੰਘ ਢਿੱਲੋਂ, ਮੱਘਰ ਸਿੰਘ ਅਤਲਾ, ਕੇਵਲ ਮਾਖਾ, ਜੀਵਨ ਬੱਪੀਆਣਾ, ਕਰਨੈਲ ਸਿੰਘ ਖੀਵਾ ਕਲਾਂ, ਗੁਰਨਾਮ ਸਿੰਘ ਭੀਖੀ, ਮਜ਼ਦੂਰ ਮੁਕਤੀ ਮੋਰਚਾ ਦੇ ਅਮਰੀਕ ਸਿੰਘ ਸਮਾਉਂ ਤੇ ਮੰਗਤ ਰਾਮ ਭੀਖੀ ਨੇ ਵੀ ਸੰਬੋਧਨ ਕੀਤਾ | ਉਪਰੋਕਤ ਮੰਗਾਂ ਲਈ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ |

Scroll To Top