
ਸਿੰਘੂ ਬਾਰਡਰ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਬੀਬੀ ਸਵਿਤਰੀ ਬਾਈ ਫੂਲੇ ਦੇ ਜਨਮਦਿਨ ‘ਤੇ “If we do not rise” ਦੇ ਬੈਨਰ ਹੇਠ ਇਕ ਘੰਟੇ ਲਈ ਔਰਤਾਂ ਨੂੰ ਸਟੇਜ ਦਿੱਤੀ ਗਈ। “ਪੰਜਾਬ ਵੂਮੈਨ ਕਲੈਕਟਿਵ” ਤਰਫੋਂ ਹਾਜਰੀ ਲਗਵਾਉਣ ਵਾਲਿਆਂ ‘ਚ ਸੁਰਿੰਦਰ ਕੌਰ ਜੈਪਾਲ, ਸਰਬਜੀਤ ਕੌਰ, ਨੀਲਮ ਘੁਮਾਣ ਨੇ ਹਾਜ਼ਰੀ ਲਵਾਈ।

ਸ਼ਾਮ ਵੇਲੇ ਪੰਜਾਬ ਇਸਤਰੀ ਸਭਾ ਅਤੇ ਜਨਵਾਦੀ ਇਸਤਰੀ ਸਭਾ ਵੱਲੋਂ ਮੋਮਬੱਤੀਆਂ ਜਗਾ ਕੇ ਕਿਸਾਨਾਂ ਨਾਲ ਇਕਮੁੱਠਤਾ ਜ਼ਾਹਰ ਕੀਤੀ ਗਈ। ਇਸ ਮੌਕੇ ਭੈਣ ਨੀਲਮ ਘੁਮਾਣ ਅਤੇ ਭੈਣ ਨਰਿੰਦਰ ਕੌਰ ਸੋਹਲ ਨੇ ਵਿਚਾਰ ਪੇਸ਼ ਕੀਤੇ। ਜਿਸ ‘ਚ ਬੀਬੀ ਫੂਲੇ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ।
