Now Reading
ਸ਼ਰਾਬ ਫੈਕਟਰੀ ਲਹੁਕਾ ਦੇ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਮੰਗ ਪੱਤਰ ਦਿੱਤਾ

ਸ਼ਰਾਬ ਫੈਕਟਰੀ ਲਹੁਕਾ ਦੇ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਮੰਗ ਪੱਤਰ ਦਿੱਤਾ

ਪੱਟੀ : ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਮਨਿਹਾਲਾ ਤੇ ਮੇਜਰ ਸਿੰਘ ਲਹੁਕਾ ਦੀ ਅਗਵਾਈ ਵਿਚ ਸ਼ਰਾਬ ਫੈਕਟਰੀ ਲਹੁਕਾ ਦੇ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਐੱਸ.ਡੀ.ਐੱਮ ਪੱਟੀ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦਿਆਂ ਐੱਸ.ਡੀ.ਐੱਮ. ਪੱਟੀ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਦਲਜੀਤ ਸਿੰਘ ਦਿਆਲਪੁਰਾ ਤੇ ਹਰਭਜਨ ਸਿੰਘ ਚੂਸਲੇਵੜ੍ਹ ਨੇ ਦੱਸਿਆ ਕਿ ਸ਼ਰਾਬ ਫੈਕਟਰੀ ਲਹੁਕਾ ‘ਚੋਂ ਨਿਕਲ ਰਹੀ ਬਦਬੂਦਾਰ ਗੰਦੀ ਲਾਹਣ ਵਾਲਾ ਪਾਣੀ ਅਤੇ ਉਡਦੀ ਸਵਾਹ ਕਿਵੇਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀ ਹੈ | ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਇਸ ਪ੍ਰਦੂਸ਼ਣ ਨਾਲ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ | ਲਾਹਣ ਜਾਂ ਤਾਂ ਜ਼ਮੀਨ ਵਿਚ ਬੋਰ ਕਰਕੇ ਅਤੇ ਜਾਂ ਫਿਰ ਨਾਲ ਲੱਗਦੀ ਰੋਹੀ ਵਿਚ ਵੀ ਸੁੱਟੀ ਜਾ ਰਹੀ ਹੈ | ਜਿਸ ਨਾਲ ਆਲੇ ਦੁਆਲੇ ਦਾ ਵਾਤਾਵਰਣ ਖ਼ਰਾਬ ਹੋ ਰਿਹਾ ਹੈ | ਲੋਕਾਂ ਦਾ ਜੀਨਾ ਮੁਹਾਲ ਹੋਇਆ ਪਿਆ ਹੈ | ਇਲਾਕਾ ਨਿਵਾਸੀ ਅਤੇ ਪਿੰਡ ਵਾਲਿਆਂ ਨੇ ਮੰਗ ਕੀਤੀ ਕਿ ਇਸ ਸ਼ਰਾਬ ਫੈਕਟਰੀ ਿਖ਼ਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਫੈਕਟਰੀ ਇੱਥੇ ਲੱਗੀ ਹੈ ਜਿਸ ਨਾਲ ਇਲਾਕੇ ‘ਚ ਪ੍ਰਦੂਸ਼ਨ ਫੈਲ ਰਿਹਾ ਹੈ | ਇਸ ਮੌਕੇ ਨਿਰਪਾਲ ਸਿੰਘ ਜੌਣੇਕੇ, ਮੇਜਰ ਸਿੰਘ ਲਹੁਕਾ, ਨਿਸ਼ਾਨ ਸਿੰਘ, ਬਗੀਚਾ ਸਿੰਘ, ਕੰਵਲ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ |

Scroll To Top