ਸਰਦੂਲਗੜ੍ਹ, 13 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਕਿਸਾਨ ਤੇ ਲੋਕ ਵਿਰੋਧੀ ਤਿਨੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅੱਜ ਇੱਥੇ ਸਾੜੀਆਂ ਗਈਆ। ਕਾਪੀਆਂ ਸਾੜਨ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਦੇ ਤਰਸੇਮ ਸਿੰਘ ਹੀਰਕੇ, ਹਰਜੀਤ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਸਕੱਤਰ ਗੁਰਦੇਵ ਸਿੰਘ ਲੋਹਗੜ੍ਹ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੱਤਪਾਲ ਚੋਪੜਾ, ਸਰਵ ਭਾਰਤ ਨੌਜਵਾਨ ਸਭਾ ਵੱਲੋਂ ਗੁਰਮੱਖ ਸਿੰਘ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਆਤਮਾ ਰਾਮ ਸਰਦੂਲਗੜ੍ਹ, ਗੱਲਾਂ ਮਜਦੂਰ ਯੂਨੀਅਨ ਦੇ ਨੈਬ ਸਿੰਘ, ਏਟਕ ਵੱਲੋਂ ਸੰਪੂਰਨ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਬੰਸੀ ਲਾਲ, ਮਨਦੀਪ ਸਿੰਘ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।
