Now Reading
ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਨਿੱਤ ਬਦਲਦੇ ਮੌਸਮ ਨੇ ਸੂਤੇ ਕਿਸਾਨਾਂ ਦੇ ਸਾਹ

ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਨਿੱਤ ਬਦਲਦੇ ਮੌਸਮ ਨੇ ਸੂਤੇ ਕਿਸਾਨਾਂ ਦੇ ਸਾਹ

ਡੇਹਲੋਂ, 2 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਚੱਲ ਰਹੇ ਪੱਕੇ ਮੋਰਚੇ ਦੀ ਅੱਜ ਪ੍ਰਧਾਨਗੀ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਕੱਤਰ ਰਘਵੀਰ ਸਿੰਘ ਬੈਨੀਪਾਲ ਤੇ ਪ੍ਰੋਫੈਸਰ ਜੈਪਾਲ ਸਿੰਘ ਨੇ ਕਿਹਾ ਕਿ ਖਰਾਬ ਮੌਸਮ ਦੇ ਮੁੱਦੇ ਨਜ਼ਰ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਝੋਨੇ ਦੀ ਪੱਕ ਕੇ ਤਿਆਰ ਹੋਈ ਫਸਲ ਦੀ ਖਰੀਦ ਜਲਦੀ ਸੁਰੂ ਕਰਦੀ। ਪਰ ਕੇਂਦਰ ਤੇ ਪੰਜਾਬ ਸਰਕਾਰ ਨੇ ਸਰਕਾਰੀ ਖਰੀਦ ਦੀ ਤਰੀਕ ਅੱਗੇ ਵਧਾ ਕਿ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਰੋਜ ਚੱੜ ਕੇ ਆਉਂਦੇ ਬੱਦਲ਼ਾਂ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਰਤੀ ਕਿਸਾਨਾਂ ਦੀ ਜਾਨ ਮੂੱਠੀ ਵਿੱਚ ਆਈ ਪਈ ਹੈ। ਉਹਨਾਂ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖਰੀਦ ਸੁਰੂ ਕਰਕੇ ਅਤੇ ਖਰਾਬ ਹੋਈ ਫਸਲ ਦਾ ਮੁਆਵਜ਼ਾ ਤੁਰੰਤ ਜਾਰੀ ਕਰੇ। ਨਹੀਂ ਤਾਂ ਸਰਕਾਰ ਕਿਰਤੀ ਕਿਸਾਨਾਂ ਦੇ ਗ਼ੁੱਸੇ ਤੋਂ ਬਚ ਨਹੀਂ ਸਕੇਗੀ।

ਇਸ ਮੌਕੇ ਹੋਰਨਾ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਅਮਨਦੀਪ ਕੌਰ ਸੀ ਟੀ ਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਸਕੱਤਰ ਜਗਦੀਸ਼ ਚੰਦ, ਹੁਕਮ ਰਾਜ ਦੇਹੜਕਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਆਗੂ ਅਮਰਜੀਤ ਮੱਟੂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਦਵਿੰਦਰ ਸਿੰਘ,ਮਲਕੀਤ ਸਿੰਘ, ਗੁਲਜ਼ਾਰ ਸਿੰਘ, ਕਰਮ ਸਿੰਘ ਗੁੱਜਰਵਾਲ, ਪ੍ਰਧਾਨ ਸੁਰਿੰਦਰ ਸਿੰਘ, ਬਿਕਰ ਸਿੰਘ, ਨੰਬਰਦਾਰ ਨਿਰਭੈ ਸਿੰਘ , ਹਰਜੀਤ ਸਿੰਘ, ਨੱਛਤਰ ਸਿੰਘ, ਰਘਵੀਰ ਸਿੰਘ ਆਸੀ, ਅਮਰਜੀਤ ਸਿੰਘ ਸਹਿਜਾਦ, ਗੁਰਉਪਦੇਸ਼ ਸਿੰਘ, ਗੁਰਜੀਤ ਸਿੰਘ ਪੰਮੀ, ਬਲਜੀਤ ਸਿੰਘ, ਧਰਮਿੰਦਰ ਸਿੰਘ, ਗੁਰਦੇਵ ਸਿੰਘ ਗੁੱਜਰਵਾਲ, ਬਲਜੀਤ ਸਿੰਘ ਖੱਟੜਾ, ਗੁਰਤਾਜ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ, ਕੁਲਜਸਵੀਰ ਸਿੰਘ ਢਿੱਲੋ, ਭੁਪਿੰਦਰ ਸਿੰਘ, ਹਰਦਿਆਲ ਸਿੰਘ, ਬਲਜੀਤ ਸਿੰਘ, ਬਾਰਾ ਸਿੰਘ, ਭਗਵੰਤ ਸਿੰਘ, ਸ਼ਾਹਦੀਪ ਯਾਦਵ, ਹਾਕਮ ਸਿੰਘ ਆਦਿ ਹਾਜ਼ਰ ਸਨ।

Scroll To Top