Now Reading
ਵੋਟਾਂ ਪਾਉਣ ਵੇਲੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ

ਵੋਟਾਂ ਪਾਉਣ ਵੇਲੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ

ਸ਼੍ਰੀ ਮੁਕਤਸਰ ਸਾਹਿਬ : ਦਿਹਾਤੀ ਮਜਦੂਰ ਸਭਾ ਦੀ ਅਗਵਾਈ ਹੇਠ ਪਿੰਡ ਰੋਜ਼ੀ ਬਰਕੰਦੀ ਵਿਖੇ ਅੱਜ ਵੋਟਾਂ ਦਾ ਬਾਈਕਾਟ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਸਭਾ ਵੱਲੋਂ ਇਕੱਠੇ ਹੋਏ ਮਜ਼ਦੂਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ। ਜਿਓ ਹੀ ਇਸ ਬਾਰੇ ਪਿੰਡ ਦੀਆਂ ਦੂਜੀਆਂ ਧਿਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮਜ਼ਦੂਰਾਂ ਤੱਕ ਪਹੁੰਚ ਕੀਤੀ। ਅਕਾਲੀ ਕਾਂਗਰਸੀਆਂ ਨੂੰ ਪਤਾ ਲੱਗਣ ‘ਤੇ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਅਤੇ ਅਕਾਲੀਆਂ ਦੇ ਵਿਧਾਇਕ ਰੋਜੀ ਬਰਕੰਦੀ ਨੇ ਬੀਡੀਪੀਓ ਨੂੰ ਪਿੰਡ ਬੁਲਾ ਕੇ ਯਕੀਨ ਦਵਾਇਆ ਕਿ ਵੋਟਾਂ ਉਪਰੰਤ 5-5 ਮਰਲੇ ਦੇ ਰਹਾਇਸ਼ੀ ਪਲਾਟ ਸਾਰੇ ਗਰੀਬਾਂ ਨੂੰ ਦਿਵਾ ਦਿੱਤੇ ਜਾਣਗੇ, ਜਿਸ ‘ਤੇ ਮਜਦੂਰਾਂ ਨੇ ਬਾਈਕਾਟ ਤੋੜਿਆ।

Scroll To Top